ਟੋਰਾਂਟੋ (ਰਾਜ ਗੋਗਨਾ/ਕੁਲਤਰਨ ਪਧਿਆਣਾ)- ਕੈਨੇਡਾ ਵਿਖੇ ਟੋਰਾਂਟੋ ਵਿਚ ਕੁਝ ਦਿਨ ਪਹਿਲਾਂ ਪੁਲਸ ਦੀ ਕਾਰਵਾਈ ਦੌਰਾਨ ਮਾਰੇ ਗਏ ਸ਼ਖਸ ਦੀ ਪਛਾਣ ਗਗਨਦੀਪ ਸਿੰਘ (21) ਦੇ ਤੌਰ 'ਤੇ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾ ਟੋਰਾਂਟੋ ਦੇ ਲਾਗੇ ਹਾਈਵੇਅ 401 'ਤੇ ਸ਼ਰਾਬ ਦੇ ਇਕ ਸਟੋਰ ਐਲ.ਸੀ.ਬੀ.ੳ ਤੋਂ ਲੁੱਟ ਕਰ ਕੇ ਵੈਨ ਵਿਚ ਭੱਜੇ ਚੋਰ ਦਾ ਪੁਲਸ ਵੱਲੋਂ ਪਿੱਛਾ ਕੀਤਾ ਗਿਆ ਸੀ। ਇਸ ਕਾਰਵਾਈ ਦੌਰਾਨ ਹੋਏ ਹਾਦਸੇ ਵਿੱਚ ਚੋਰ ਦੀ ਮੌਤ ਹੋ ਗਈ, ਜਿਸ ਦੀ ਪਛਾਣ ਹੁਣ ਜਾਰੀ ਕੀਤੀ ਗਈ ਹੈ।
ਗਗਨਦੀਪ ਸਿੰਘ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪੜ੍ਹਾਈ ਕਰਨ ਲਈ ਆਇਆ ਸੀ ਪਰ ਇਥੇ ਆ ਕੇ ਉਹ ਸਟੋਰਾਂ 'ਤੇ ਲੁੱਟਾਂ-ਖੋਹਾਂ, ਡਰੱਗ ਰੱਖਣ ਅਤੇ ਗੱਡੀਆਂ ਖੋਹਣ ਵਰਗੇ ਸੰਗੀਨ ਜੁਰਮਾ ਚ ਸ਼ਾਮਲ ਹੋ ਗਿਆ ਸੀ। ਪੁਲਸ ਮੁਤਾਬਕ ਗਗਨਦੀਪ ਸਿੰਘ 'ਤੇ ਪਹਿਲਾਂ ਵੀ ਦੋ ਹੋਰ ਸ਼ਰਾਬ ਸਟੋਰ ਲੁੱਟਣ ਦੇ ਮਾਮਲੇ ਅਤੇ ਹੋਰ ਸਟੋਰਾਂ ਤੋਂ ਚੋਰੀ, ਡਰੱਗ ਰੱਖਣ ਦੇ ਮਾਮਲੇ ਦਰਜ ਸਨ। ਉਹ ਜਮਾਨਤ 'ਤੇ ਬਾਹਰ ਸੀ। ਲੁੱਟ-ਖੋਹ ਦੇ ਹੀ ਇਕ ਹੋਰ ਮਾਮਲੇ ਵਿਚ ਉਸ ਦੀ 14 ਮਈ ਦੀ ਮਿਲਟਨ ਦੇ ਕੋਰਟ ਵਿਚ ਪੇਸ਼ੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਰਾਜ ਸਿੰਘ ਬਦੇਸ਼ਾ ਪਹਿਲਾ ਸਿੱਖ ਸੁਪੀਰੀਅਰ ਕੋਰਟ ਦਾ ਬਣਿਆ ਜੱਜ
ਇੱਥੇ ਦੱਸਣਯੋਗ ਹੈ ਕਿ ਇਸ ਹਾਦਸੇ ਚ ਭਾਰਤੀ ਮੂਲ ਦੇ ਤਿੰਨ ਲੋਕ ਜਿਸ ਵਿੱਚ ਇੱਕ ਤਿੰਨ ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ ਮਾਰੇ ਗਏ ਸਨ। ਪੁਲਸ ਮੁਤਾਬਕ ਸ਼ਰਾਬ ਚੋਰੀ ਕਰ ਕੇ ਉਹ ਹਾਈਵੇਅ 'ਤੇ ਪੁੱਠੀ ਦਿਸ਼ਾ ਵੱਲ ਆਪਣੀ ਵੈਨ ਵਿਚ ਭੱਜੇ ਗਗਨਦੀਪ ਸਿੰਘ ਕੋਲ ਇਕ ਚਾਕੂ ਵੀ ਸੀ ਤੇ ਉਹ ਆਮ ਲੋਕਾਂ ਲਈ ਖਤਰਨਾਕ ਵੀ ਸੀ। ਹੁਣ ਸਵਾਲ ਉਠਾਏ ਜਾ ਰਹੇ ਹਨ ਕਿ ਕੈਨੇਡਾ ਦੇ ਜਮਾਨਤ ਸਬੰਧੀ ਸੌਖਾਲੇ ਨਿਯਮਾਂ 'ਤੇ ਜਿਸ ਬਾਰੇ ਵਿਰੋਧੀ ਧਿਰ ਵੀ ਆਵਾਜ਼ ਚੁੱਕ ਰਹੀ ਹੈ, ਜੇਕਰ ਜਮਾਨਤ ਦੇ ਕਾਨੂੰਨ ਸਖ਼ਤ ਹੁੰਦੇ ਤਾਂ ਵਾਰ-ਵਾਰ ਚੋਰੀ ਕਰਨ ਵਾਲੇ, ਗੱਡੀਆਂ ਲੁੱਟਣ ਵਾਲੇ, ਫਰਾਡ ਕਰਨ ਵਾਲੇ ਅਤੇ ਹੋਰ ਸੰਗੀਨ ਦੋਸ਼ਾਂ ਹੇਠ ਚਾਰਜ਼ ਹੋਣ ਵਾਲੇ ਸੌਖਾਲੇ ਢੰਗ ਨਾਲ ਬਾਹਰ ਨਾ ਆਉਣ ਅਤੇ ਨਾ ਹੀ ਹੋਰ ਸੰਗੀਨ ਜੁਰਮਾ ਵਿਚ ਮੁੜ ਸ਼ਾਮਲ ਹੋਣ, ਜਿਵੇਂ ਕਿ ਗਗਨਦੀਪ ਸਿੰਘ ਦੇ ਮਾਮਲੇ ਵਿੱਚ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਾਣ ਦੀ ਗੱਲ, ਰਾਜ ਸਿੰਘ ਬਦੇਸ਼ਾ ਪਹਿਲਾ ਸਿੱਖ ਸੁਪੀਰੀਅਰ ਕੋਰਟ ਦਾ ਬਣਿਆ ਜੱਜ
NEXT STORY