ਪਟਿਆਲਾ (ਰਣਜੀਤ ਰਾਣਾ) - ਸ਼ਾਹੀ ਸ਼ਹਿਰ ਵਿਚ ਅੱਜ ਵੀ ਅੰਗ੍ਰੇਜ਼ਾਂ ਵੇਲੇ ਬਣੀਆਂ ਇਮਾਰਤਾਂ 'ਚ ਸਰਕਾਰੀ ਦਫ਼ਤਰ ਅਤੇ ਸਰਕਾਰੀ ਸਕੂਲ ਚੱਲ ਰਹੇ ਹਨ। ਇਥੇ ਸੈਂਕੜੇ ਮੁਲਾਜ਼ਮਾਂ ਅਤੇ ਦੇਸ਼ ਦਾ ਭਵਿੱਖ ਖਤਰੇ ਵਿਚ ਹੈ। ਵਿਭਾਗ ਪੀ. ਡਬਲਿਊ. ਡੀ. ਐਂਡ ਬੀ. ਐਂਡ ਆਰ. ਵੱਲੋਂ ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਸ਼ਹਿਰ ਦੀਆਂ ਕਈ ਇਮਾਰਤਾਂ ਨੂੰ ਅਸੁਰੱਖਿਅਤ ਐਲਾਨ ਦਿੱਤਾ ਗਿਆ ਸੀ। ਇਸੇ ਤਰ੍ਹਾਂ ਵੱਡੀ ਨਦੀ ਅਤੇ ਛੋਟੀ ਨਦੀ 'ਤੇ ਬਣੇ ਪੁਲਾਂ ਨੂੰ ਸੈਂਕੜੇ ਹੀ ਸਾਲ ਬੀਤ ਚੁੱਕੇ ਹਨ।
ਇਹ ਪੁਲ ਉਸ ਸਮੇਂ ਦੇ ਬਣੇ ਹੋਏ ਹਨ ਜਦੋਂ ਸ਼ਹਿਰ ਅੰਦਰ ਆਉਣ-ਜਾਣ ਲਈ ਰੇਹੜੇ, ਟਾਂਗੇ ਅਤੇ ਬੱਘੀਆਂ ਚਲਦੀਆਂ ਹੁੰਦੀਆਂ ਸਨ। ਅੱਜ ਆਵਾਜਾਈ ਇੰਨੀ ਵਧ ਚੁੱਕੀ ਹੈ ਕਿ ਹਰ ਰੋਜ਼ ਸਵੇਰੇ ਸਮੇਂ ਜਾਮ ਲੱਗਾ ਹੁੰਦਾ ਹੈ। ਸੈਂਕੜੇ ਕਿੱਲੋ ਵਜ਼ਨ ਵਾਲੀਆਂ ਗੱਡੀਆਂ ਦੀ ਆਵਾਜਾਈ ਸਮੇਤ ਹਜ਼ਾਰਾਂ ਗੱਡੀਆਂ ਇਥੋਂ ਲੰਘਦੀਆਂ ਹਨ। ਰਹੀ ਗੱਲ ਇਮਾਰਤਾਂ ਦੀ, ਸੈਂਕੜੇ ਮੁਲਾਜ਼ਮ ਅਤੇ ਹਜ਼ਾਰਾਂ ਹੀ ਬੱਚੇ ਇਨ੍ਹਾਂ ਵਿਚ ਦਿਨ ਕੱਟ ਰਹੇ ਹਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਇਮਾਰਤਾਂ ਵਿਚ ਸੁਰੱਖਿਅਤ ਜਾਂ ਅਸੁਰੱਖਿਅਤ ਹੋਣ ਦਾ ਸਰਟੀਫਿਕੇਟ ਦੇਣ ਵਾਲੇ ਵਿਭਾਗ ਪੀ. ਡਬਲਿਊ. ਡੀ. ਐਂਡ ਬੀ. ਐਂਡ ਆਰ ਵੱਲੋਂ ਰਿਪੋਰਟਾਂ ਨੂੰ ਵੀ ਇਕ ਪਾਸੇ ਕਰ ਕੇ ਕਈ ਦਫ਼ਤਰ ਅਤੇ ਸਕੂਲ ਚਲਾਏ ਜਾ ਰਹੇ ਹਨ। ਬੇਸ਼ੱਕ ਸੂਬੇ ਦਾ ਮੁੱਖ ਮੰਤਰੀ ਸ਼ਾਹੀ ਸ਼ਹਿਰ ਪਟਿਆਲਾ ਦਾ ਬਣ ਗਿਆ ਪਰ ਸ਼ਹਿਰ ਦੀਆਂ ਅਸੁਰੱਖਿਅਤ ਇਮਾਰਤਾਂ ਦਾ ਹਾਲ ਜਿਵੇਂ ਤੇ ਤਿਵੇਂ ਹੀ ਹੈ।
2 ਸਾਲ ਬਾਅਦ ਵੀ ਪਟਿਆਲਾ ਪੁਲਸ ਨਹੀਂ ਲੱਭ ਸਕੀ ਚੋਰਾਂ ਦਾ ਕੋਈ ਸੁਰਾਗ
NEXT STORY