ਜਲੰਧਰ : ਜ਼ਿਲ੍ਹੇ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਰਹਿੰਦੀਆਂ ਉਪ ਚੋਣਾਂ-2025 ਲਈ ਐਤਵਾਰ ਨੂੰ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਗਿਆ ਅਤੇ ਸ਼ਾਮ 4 ਵਜੇ ਤੱਕ 62.47 ਫੀਸਦੀ ਪੋਲਿੰਗ ਹੋਈ, ਜਦਕਿ ਸਰਬਸੰਮਤੀ ਨਾਲ 64 ਪੰਚ ਚੁਣੇ ਗਏ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਮੁਕੰਮਲ ਹੋਣ ’ਤੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਇਸ ਮਹੱਤਵਪੂਰਣ ਕਾਰਜ ਨੂੰ ਸੁਚੱਜੇ ਢੰਗ ਨਾਲ ਸਿਰੇ ਚਾੜ੍ਹਨ ਲਈ ਚੋਣ ਅਮਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪੰਚਾਂ-ਸਰਪੰਚਾਂ ਦੇ ਕੁੱਲ 11 ਅਹੁਦਿਆਂ ਲਈ ਅੱਜ ਵੋਟਾਂ ਪਈਆਂ ਜਦਕਿ 64 ਪੰਚ ਸਰਬਸੰਮਤੀ ਨਾਲ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਲੁੱਟਿਆ ਗਿਆ ਠੇਕਾ! ਤਸਕਰ ਨੇ ਸਾਥੀਆਂ ਸਮੇਤ ਕੀਤਾ ਹਮਲਾ
ਬਲਾਕ ਵਾਰ ਪੋਲ ਫੀਸਦੀ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਦੀਆਂ ਉਪ ਚੋਣਾਂ ਲਈ ਬਲਾਕ ਭੋਗਪੁਰ ਵਿੱਚ ਸ਼ਾਮ 4 ਵਜੇ ਤੱਕ 70.97 ਫੀਸਦੀ, ਜਲੰਧਰ ਪੂਰਬੀ ਵਿੱਚ 76.38 ਫੀਸਦੀ, ਫਿਲੌਰ ਵਿਖੇ 66.42 ਫੀਸਦੀ, ਨਕੋਦਰ ਵਿਖੇ 61.67 ਫੀਸਦੀ, ਲੋਹੀਆਂ ਵਿਖੇ 70.61 ਫੀਸਦੀ, ਰੁੜਕਾ ਕਲਾਂ ਵਿਖੇ 61.54 ਫੀਸਦੀ ਅਤੇ ਸ਼ਾਹਕੋਟ ਵਿਖੇ 59.49 ਫੀਸਦੀ ਵੋਟਾਂ ਪਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ : ਸਿਵਲ ਹਸਪਤਾਲ ਦੇ ਟ੍ਰਾਮਾ ਸੈਂਟਰ 'ਚ ਆਕਸੀਜਨ ਪਲਾਂਟ 'ਚ ਆਈ ਖਰਾਬੀ, ਤਿੰਨ ਮਰੀਜ਼ਾਂ ਦੀ ਮੌਤ
NEXT STORY