ਅੰਮ੍ਰਿਤਸਰ (ਦੀਪਕ ਸ਼ਰਮਾ) : ਮੈਡੀਕਲ ਸੇਵਾਵਾਂ 'ਚ ਜਿਸ ਤਰ੍ਹਾਂ ਦੁਨੀਆ ਦੇ ਕਈ ਦੇਸ਼ ਨਵੀਂ ਖੋਜ ਕਰਕੇ ਸਿਹਤ ਸੇਵਾਵਾਂ ਨੂੰ ਰਾਹਤ ਪੁਹੰਚਾ ਰਹੇ ਹਨ। ਉਨ੍ਹਾਂ ਦੀ ਇਕ ਉਦਾਹਰਣ ਅਮਰੀਕਾ ਦੀ ਇਕ ਕੰਪਨੀ ਵਲੋਂ ਦੰਦਾਂ ਦਾ ਮਾਪ ਲੈਣ ਲਈ 99.5% ਵਾਲਾ ਡਿਜਿਟਲ ਸਕੈਨਰ ਭਾਰਤ 'ਚ ਪਹਿਲੀ ਵਾਰ ਪ੍ਰਦਰਸ਼ਿਤ ਕੀਤਾ ਹੈ। ਅਮਰੀਕਾ ਦੀ ਕੰਪਨੀ ਨੇ ਮੁੰਬਈ 'ਚ ਸਥਿਤ ਆਪਣੇ ਦਫ਼ਤਰ ਰਾਹੀਂ ਪਵਨ ਨਗਰ ਦੇ ਕਲਸੀ ਡੈਂਟਲ ਕਲੀਨਿਕ 'ਚ ਇਸ ਦਾ ਪਹਿਲੀ ਵਾਰ ਇਸਤੇਮਾਲ ਕੀਤਾ। ਜਿਸ ਦੀ ਜਾਣਕਾਰੀ ਦਿੰਦੇ ਹੋਏ ਡਾ. ਦਿਲਬਾਗ ਸਿੰਘ ਕਲਸੀ ਨੇ ਦੱਸਿਆ ਕਿ ਕਈ ਸਾਲਾਂ ਤੋਂ ਦੰਦਾਂ ਦੇ ਡਾਕਟਰ ਨਵੇਂ ਦੰਦ ਲਗਾਉਣ, ਦੰਦਾਂ ਨੂੰ ਤਬਦੀਲ ਕਰਨ ਅਤੇ ਦੰਦਾਂ ਦਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ 'ਤੇ ਕੈਪ ਚੜਾਉਣ ਦੇ ਲਈ ਮਰੀਜ਼ ਦੇ ਮੂੰਹ 'ਚ ਸਿਲੀਕਾਨ ਪਾ ਕੇ ਮਾਪ ਲਿਆ ਕਰਦੇ ਸੀ, ਜਿਸ ਦੇ ਮਾਪ ਦਾ ਨਤੀਜਾ 60% ਤੋਂ 70% ਆਉਂਦਾ ਸੀ। ਕਰੀਬ 25 ਲੱਖ ਰੁਪਏ ਦੀ ਕੀਮਤ ਦੇ ਇਸ ਨਵੇਂ ਬਣੇ ਡਿਜਿਟਲ ਸਕੈਨਰ ਨੂੰ ਲੈਪਟਾਪ ਨਾਲ ਜੋੜ ਕੇ ਹਰ ਤਰ੍ਹਾਂ ਦੇ ਦੰਦਾਂ ਦੀ 99.5% ਸਹੀ ਨਤੀਜੇ ਲਈ ਸਕੈਨਿਗ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਹੱਲਾਸ਼ੇਰੀ ਨੇ ਵਧਾਏ ਅਕਾਲੀਆਂ ਦੇ ਹੌਂਸਲੇ, ਲੋਕਾਂ 'ਚ ਵਧਣ ਲੱਗਾ ਹੇਜ
ਡਾ. ਕਲਸੀ ਨੇ ਦੱਸਿਆ ਕਿ ਇਕ ਕੰਮ ਕਰਾਉਣ ਦੇ ਲਈ ਕਰੀਬ 2 ਹਜ਼ਾਰ ਤੋਂ 3 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ, ਜਿਸ ਦਾ ਪੂਰਾ ਵੇਰਵਾ ਤਿਆਰ ਕਰਨ ਦੇ ਲਈ 10 ਮਿੰਟ ਦਾ ਸਮਾਂ ਲੱਗਦਾ ਹੈ। ਬਾਅਦ 'ਚ ਇਸ ਮਾਪ ਨੂੰ ਨੇਟ ਦੇ ਰਾਹੀਂ ਮੁੰਬਈ 'ਚ ਸਥਿਤ ਦਫਤਰ ਨੂੰ ਭੇਜ ਦਿੱਤਾ ਜਾਂਦਾ ਹੈ, ਜੋ ਇਕ ਹਫਤੇ ਵਿੱਚ ਪੂਰੀ ਸਪਲਾਈ ਕਰ ਦਿੰਦੇ ਹਨ। ਮਾਪ ਸਹੀ ਆਉਣ ਤੋਂ ਬਾਅਦ ਇਸ ਕੰਪਨੀ ਵੱਲੋਂ ਜੋ ਨਵੇਂ ਦੰਦ ਬਣਾ ਕੇ ਭੇਜੇ ਜਾਂਦੇ ਹਨ, ਉਹ ਪੱਥਰ ਦੇ ਬਣੇ ਹੁੰਦੇ ਹਨ, ਜੋ ਘੱਟ ਤੋਂ ਘੱਟ 15 ਸਾਲ ਤੱਕ ਨਹੀਂ ਟੁੱਟਦੇ। ਇਸ ਸਕੈਨਰ ਦਾ ਇਸਤੇਮਾਲ ਪਹਿਲੀ ਵਾਰ ਕਰੀਬ ਇੱਕ ਦਰਜਨ ਮਰੀਜ਼ਾਂ ਤੇ ਕੀਤਾ ਗਿਆ। ਡਾ. ਦਿਲਬਾਗ ਸਿੰਘ ਕਲਸੀ ਨੇ ਦੱਸਿਆ ਕਿ ਬੁਢਾਪੇ ਵਿੱਚ ਲੋਕ ਨਵੇਂ ਦੰਦ ਲਗਵਾਉਂਦੇ ਹਨ। ਜੇਕਰ ਉਸ ਦੀ ਫਿਟਿੰਗ ਸਹੀ ਆਉਂਦੀ ਹੈ, ਤਾਂ ਲੋਕਾਂ ਨੂੰ ਕਾਫ਼ੀ ਰਾਹਤ ਮਿਲਦੀ ਹੈ ਕਿਉਂਕਿ ਜੇਕਰ ਮਾਪ ਸਹੀ ਹੋਵੇਗਾ ਤੇ ਫਿਟਿੰਗ ਵੀ ਸਹੀ ਆਵੇਗੀ। ਇਹ ਨਵੇਂ ਦੰਦ ਹਥੌੜੇ ਨਾਲ ਵੀ ਨਹੀਂ ਟੁੱਟਦੇ ਹਨ ਕਿਉਂਕਿ ਇਸ ਦੇ ਲਈ ਵਿਦੇਸ਼ੀ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਲਸੀ ਕਲੀਨਿਕ 'ਚ ਇਸ ਸੁਵਿਧਾ ਦਾ ਇਸਤੇਮਾਲ ਕਰਵਾਉਣ ਦੀ ਕਾਫੀ ਮੰਗ ਹੈ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਦਾਦੂਵਾਲ, ਢੱਡਰੀਆਂਵਾਲੇ ਅਤੇ ਭਾਈ ਮੰਡ 'ਤੇ ਦਿੱਤਾ ਵੱਡਾ ਬਿਆਨ
ਸੁਖਬੀਰ-ਹਰਸਿਮਰਤ ਸਣੇ ਪੁੱਤ ਤੇ ਧੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
NEXT STORY