ਲੁਧਿਆਣਾ (ਰਾਜ) : ਹੈਲੀਕਾਪਟਰ ਬੁਕਿੰਗ ਕਰਵਾ ਕੇ ਮਾਤਾ ਵੈਸ਼ਨੋ ਦੇਵੀ ਦਰਬਾਰ ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ ਹੈ ਕਿਉਂਕਿ ਇਨ੍ਹਾਂ ਸ਼ਰਧਾਲੂਆਂ ਨੂੰ ਸਾਈਬਰ ਠੱਗਾਂ ਵੱਲੋਂ ਆਪਣਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਸਾਈਬਰ ਠੱਗ ਰੋਜ਼ਾਨਾਂ ਨਵੇਂ-ਨਵੇਂ ਫਾਰਮੂਲੇ ਖੋਜ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗ ਰਹੇ ਹਨ ਪਰ ਹੁਣ ਸਾਈਬਰ ਠੱਗਾਂ ਨੇ ਦੇਵੀ ਦੇ ਦਰਬਾਰ ਨੂੰ ਵੀ ਨਹੀਂ ਬਖਸ਼ਿਆ। ਸਾਈਬਰ ਠੱਗਾਂ ਨੇ ਮਾਤਾ ਸ਼੍ਰੀ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਠੱਗਣਾ ਸ਼ੁਰੂ ਦਿੱਤਾ ਹੈ। ਇਹ ਸਾਈਬਰ ਠੱਗ ਸ਼੍ਰਾਈਨ ਬੋਰਡ ਦੀ ਫਰਜ਼ੀ ਵੈੱਬਸਾਈਟ ਬਣਾ ਕੇ ਹੈਲੀਕਾਪਟਰ ਦੀ ਬੁਕਿੰਗ ਲਈ ਸੰਪਰਕ ਕਰਨ ਵਾਲੇ ਲੋਕਾਂ ਤੋਂ ਪੈਸੇ ਠੱਗ ਕੇ ਉਨ੍ਹਾਂ ਨੂੰ ਫਰਜ਼ੀ ਟਿਕਟ ਦੇ ਕੇ ਧੋਖਾਦੇਹੀ ਕਰ ਰਹੇ ਹਨ। ਲੁਧਿਆਣਾ ਵਿਚ ਇਸ ਤਰ੍ਹਾਂ ਦੇ ਇਕ ਜਾਂ ਦੋ ਕੇਸ ਨਹੀਂ ਹਨ, ਜਿਸ ਵਿਚ ਮੁਸਾਫ਼ਰ ਠੱਗੇ ਗਏ ਹੋਣ, ਕਾਫੀ ਕੇਸ ਸਾਹਮਣੇ ਆਏ, ਜਿਸ ਵਿਚ ਠੱਗਾਂ ਨੇ ਉਨ੍ਹਾਂ ਤੋਂ ਪੈਸੇ ਲੈ ਕੇ ਫਰਜ਼ੀ ਟਿਕਟ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਸ਼ੇ ਨੂੰ ਲੈ ਕੇ 'ਭਗਵੰਤ ਮਾਨ' ਦਾ ਵੱਡਾ ਖ਼ੁਲਾਸਾ, ਵਿਧਾਨ ਸਭਾ ਦੇ ਇਜਲਾਸ ਦੌਰਾਨ ਆਖੀ ਇਹ ਗੱਲ
ਠੱਗ ਸ਼ਹਿਰ ਵਿਚ ਜਨਾਨੀਆਂ ਦੇ ਗਰੁੱਪ ਸਮੇਤ ਨਾਮੀ ਹੋਟਲ ਮਾਲਕ ਨੂੰ ਵੀ ਚੂਨਾ ਲਗਾ ਚੁੱਕੇ ਹਨ। ਅੱਜ ਤੋਂ ਨਰਾਤੇ ਸ਼ੁਰੂ ਹੋ ਚੁੱਕੇ ਹਨ। ਪੰਜਾਬ ਸਮੇਤ ਦੇਸ਼ ਭਰ ਵਿਚ ਕਈ ਭਗਤ ਮਾਤਾ ਸ਼੍ਰੀ ਵੈਸ਼ਨੋ ਦੇਵੀ ਜੀ ਦੀ ਯਾਤਰਾ ਲਈ ਜਾ ਰਹੇ ਹਨ। ਇਸ ਤਰ੍ਹਾਂ ਹੈਲੀਕਾਪਟਰ ’ਤੇ ਯਾਤਰਾ ਕਰਨ ਵਾਲੇ ਸ਼ਰਧਾਲੂ ਪਹਿਲਾਂ ਆਨਲਾਈਨ ਬੁਕਿੰਗ ਕਰਵਾ ਕੇ ਹੀ ਜਾਂਦੇ ਹਨ। ਜਦ ਵੀ ਕੋਈ ਵਿਅਕਤੀ ਹੈਲੀਕਾਪਟਰ ਬੁਕਿੰਗ ਲਈ ਗੂਗਲ ’ਤੇ ਸਰਚ ਕਰਦਾ ਹੈ ਤਾਂ ਠੱਗਾਂ ਵੱਲੋਂ ਬਣਾਈ ਗਈ ਸਾਈਟ ਦੇ ਝਾਂਸੇ ’ਚ ਆ ਜਾਂਦਾ ਹੈ ਅਤੇ ਉਸ ਦਾ ਲਿੰਕ ਓਪਨ ਕਰ ਲੈਂਦਾ ਹੈ। ਇਸ ਤੋਂ ਬਾਅਦ ਉੱਥੇ ਦਿੱਤੇ ਨੰਬਰਾਂ ’ਤੇ ਸੰਪਰਕ ਕਰਦਾ ਹੈ। ਠੱਗ ਇੰਨੇ ਸ਼ਾਤਰ ਹਨ ਕਿ ਉਨ੍ਹਾਂ ਨੇ ਮੋਬਾਇਲ ਨੰਬਰ ਵੀ ਦਿੱਤੇ ਹੋਏ ਹਨ। ਯਾਤਰੀ ਵੱਲੋਂ ਕਾਲ ਕਰਨ ’ਤੇ ਠੱਗ ਖ਼ੁਦ ਨੂੰ ਸ਼੍ਰਾਈਨ ਬੋਰਡ ਦੇ ਮੁਲਾਜ਼ਮ ਦੱਸਦੇ ਹਨ ਅਤੇ ਕਿਵੇਂ ਬੁਕਿੰਗ ਕਰਨੀ ਹੈ, ਇਸ ਬਾਰੇ ਦੱਸਦੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਤੋਂ ਆਨਲਾਈਨ ਪੈਸੇ ਠੱਗਣ ਤੋਂ ਬਾਅਦ ਉਨ੍ਹਾਂ ਨੂੰ ਫਰਜ਼ੀ ਟਿਕਟ ਵੀ ਦਿੰਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਪਤੀ-ਪਤਨੀ ਨਾਲ ਵਾਪਰੇ ਭਿਆਨਕ ਹਾਦਸੇ ਨੇ ਖੜ੍ਹੇ ਕੀਤੇ ਰੌਂਗਟੇ, CCTV 'ਚ ਕੈਦ ਹੋਇਆ ਖ਼ੌਫ਼ਨਾਕ ਦ੍ਰਿਸ਼
ਕੀ ਕਹਿੰਦੇ ਹਨ ਥਾਣਾ ਸਾਈਬਰ ਸੈੱਲ ਦੇ ਇੰਚਾਰਜ
ਇੰਸ. ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਈਬਰ ਠੱਗਾਂ ਨੇ ਫਰਜ਼ੀ ਵੈੱਬਸਾਈਟ ਬਣਾਈ ਹੁੰਦੀ ਹੈ। ਜੇਕਰ ਕੋਈ ਵਿਅਕਤੀ ਬੁਕਿੰਗ ਲਈ ਵੈੱਬਸਾਈਟ ਖੋਲ੍ਹਦਾ ਹੈ ਤਾਂ ਲਿੰਕ ਓਪਨ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਵੈਰੀਫਾਈ ਕਰ ਲਓ ਤਾਂ ਕਿ ਠੱਗੀ ਤੋਂ ਬਚਿਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ
NEXT STORY