ਨਵਾਂਸ਼ਹਿਰ (ਜੋਵਨਪ੍ਰੀਤ, ਤ੍ਰਿਪਾਠੀ)— ਹਿੰਦੂ-ਦੇਵੀ ਦੇਵਤਿਆਂ ਖਿਲਾਫ ਗਲਤ ਟਿੱਪਣੀਆਂ ਕਰਨ ਦੇ ਵਿਰੋਧ 'ਚ ਗ੍ਰਿ੍ਰਫਤਾਰ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਾਹੂੰਗੜਾ ਖਿਲਾਫ ਹੁਣ ਵਾਲਮੀਕਿ ਸਮਾਜ ਵੀ ਸਾਹਮਣੇ ਆਇਆ ਹੈ। ਵਾਲਮੀਕਿ ਸਮਾਜ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਵਾਲਮੀਕਿ ਸਮਾਜ ਨੇ ਕਿਹਾ ਕਿ ਸਿੰਗਾਰਾ ਰਾਮ ਨੇ ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਰਾਮਾਇਣ ਦੇ ਪਾਤਰ (ਭਗਵਾਨ ਰਾਮ, ਸੀਤਾ ਅਤੇ ਕ੍ਰਿਸ਼ਨ) ਜੀ ਖਿਲਾਫ ਜੋ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ, ਉਸ ਦੇ ਵਿਰੋਧ 'ਚ ਅੱਜ ਵਾਲਮੀਕਿ ਸਮਾਜ ਦੀਆਂ ਜਥੇਬੰਦੀਆਂ ਨੇ ਐੱਸ. ਐੱਸ. ਪੀ. ਦਫਤਰ ਨੇੜੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਸ਼ਿੰਗਾਰਾ ਖਿਲਾਫ ਐੱਸ. ਐੱਸ. ਪੀ. ਨੂੰ ਮੰਗ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ 12 ਅਗਸਤ ਨੂੰ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਵਿਰੋਧ 'ਚ ਰਵਿਦਾਸੀਆ ਸਮਾਜ ਵੱਲੋਂ ਆਯੋਜਿਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਪ੍ਰਦਰਸ਼ਨ 'ਚ ਸ਼ਾਮਲ ਸਾਬਕਾ ਵਿਧਾਇਕ ਸ਼ਿੰਗਾਰਾ ਵੱਲੋਂ ਹਿੰਦੂ-ਦੇਵੀ ਦੇਵਤਿਆਂ ਵਿਰੁੱਧ ਗਲਤ ਟਿੱਪਣੀਆਂ ਕੀਤੀਆਂ ਗਈਆਂ ਸਨ। ਭੜਕਾਊ ਭਾਸ਼ਣ ਦੇਣ ਦੇ ਵਿਰੋਧ 'ਚ ਪੁਲਸ ਨੇ ਸਹੂੰਗੜਾ ਨੂੰ ਗੜ੍ਹਸ਼ੰਕਰ ਸਥਿਤ ਉਸ ਦੇ ਨਿਵਾਸ ਸਥਾਨ ਤੋਂ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਨੇ ਬੈਂਕਾਂ ਵੱਲੋਂ ਕਿਸਾਨਾਂ ਨੂੰ ਕਰਜ਼ਾ ਦੇਣ 'ਤੇ ਲਗਾਈਆਂ ਪਾਬੰਦੀਆਂ
NEXT STORY