ਵਲਟੋਹਾ, ਅਮਰਕੋਟ (ਬਲਜੀਤ ਸਿੰਘ, ਸੰਦੀਪ) : ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਲਗੋ ਕੋਠੀ ਹਵੇਲੀਆਂ ਬੋਪਾਰਾਏ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਵਲੋਂ ਇਕ ਘਰ 'ਚ ਦਾਖਲ ਹੋ ਕੇ 60 ਤੋਲੇ ਸੋਨਾ ਅਤੇ 30 ਹਜ਼ਾਰ ਰੁਪਏ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਅਤੇ ਸਾਬਕਾ ਪੁਲਸ ਮੁਲਾਜ਼ਮ ਦਲਜੀਤ ਸਿੰਘ ਪੁੱਤਰ ਦਿਆਲ ਸਿੰਘ ਨੇ ਦੱਸਿਆ ਕਿ ਸਾਰੇ ਪਰਿਵਾਰਕ ਮੈਂਬਰ ਆਪਣੇ-ਆਪਣੇ ਕਮਰਿਆਂ 'ਚ ਸੁੱਤੇ ਹੋਏ ਸੀ ਤੇ ਜਦੋਂ ਅਸੀਂ ਸਵੇਰੇ ਉੱਠ ਕੇ ਵੇਖਿਆ ਤਾਂ ਸਾਡੇ ਘਰ ਦੇ ਮੇਨ ਕਮਰੇ ਦੇ ਦਰਵਾਜ਼ੇ ਦਾ ਜਿੰਦਰਾ ਟੁੱਟਾ ਹੋਇਆ ਸੀ ਤੇ ਅਲਮਾਰੀ ਦੇ ਦਰਵਾਜ਼ੇ ਵੀ ਟੁੱਟੇ ਹੋਏ ਸਨ। ਇਸ ਉਪਰੰਤ ਜਦੋਂ ਅਸੀਂ ਦੇਖਿਆ ਤਾਂ ਅਲਮਾਰੀ 'ਚ ਪਿਆ 60 ਤੋਲੇ ਸੋਨਾ, ਜੋ ਕਿ ਵੀਹ ਲੱਖ ਦੇ ਕਰੀਬ ਬਣਦਾ ਹੈ ਤੇ ਉਸ ਦੇ ਨਾਲ ਪਿਆ ਟਰੰਕ ਜੋ ਖੇਤਾਂ 'ਚ ਖਿੱਲਰਿਆ ਹੋਇਆ ਮਿਲਿਆ ਉਸ 'ਚ ਮੌਜੂਦ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਦਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਚੌਕੀ ਅਲਗੋ ਕੋਠੀ ਵਿਖੇ ਇਤਲਾਹ ਦੇ ਦਿੱਤੀ ਗਈ ਹੈ।

ਇਸ ਸਬੰਧੀ ਪੁਲਸ ਚੌਕੀ ਅਲਗੋ ਕੋਠੀ ਦੇ ਇੰਚਾਰਜ਼ ਗੁਰਸਾਹਬ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੁਰੀ ਤੇ ਔਜਲਾ ਨੂੰ ਟੱਕਰ ਦੇਣ ਲਈ ਚੋਣ ਮੈਦਾਨ 'ਚ ਉਤਰਿਆ ਰਿਕਸ਼ੇਵਾਲਾ (ਵੀਡੀਓ)
NEXT STORY