ਚੰਡੀਗੜ੍ਹ (ਅੰਕੁਰ) : ਪੰਜਾਬ ਵਾਸੀਆਂ ਨੂੰ ਕੇਂਦਰ ਸਰਕਾਰ ਵਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ ਰੇਲ ਮੰਤਰਾਲੇ ਨੇ ਰਾਜਪੁਰਾ ਬਾਈਪਾਸ ਲਾਈਨ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਤੋਂ ਮਨਜ਼ੂਰੀ ਪ੍ਰਾਪਤ ਕਰਨ ਉਪਰੰਤ ਕੇਂਦਰੀ ਰੇਲਵੇ ਰਾਜ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 411.96 ਕਰੋੜ ਰੁਪਏ ਹੈ ਅਤੇ ਇਸ ਨੂੰ ਰੇਲਵੇ ਬੋਰਡ ਦੀ ਸਿਫ਼ਾਰਸ਼ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਨਜ਼ੂਰਸ਼ੁਦਾ ਕੰਮ ਅਧੀਨ ਨਿਊ ਸ਼ੰਭੂ ਸਮਰਪਿਤ ਮਾਲ ਗਲਿਆਰਾ ਸਟੇਸ਼ਨ ਨੂੰ ਮੌਜੂਦਾ ਰਾਜਪੁਰਾ–ਬਠਿੰਡਾ ਲਾਈਨ ਦੇ ਕੌਲੀ ਸਟੇਸ਼ਨ ਨਾਲ ਜੋੜਨ ਲਈ 13.46 ਕਿਲੋਮੀਟਰ ਲੰਬੀ ਬਾਈਪਾਸ ਲਾਈਨ ਬਣਾਈ ਜਾਵੇਗੀ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ ਫ਼ੈਸਲਾ (ਵੀਡੀਓ)
ਇਹ ਰਣਨੀਤਕ ਜੋੜ ਭਾਰਤੀ ਰੇਲ ਦੀ ‘ਅੰਬਰੈਲਾ ਵਰਕ 2025-26’ ਯੋਜਨਾ ਤਹਿਤ ਨਵੀਆਂ ਰੇਲ ਲਾਈਨਾਂ ਦੇ ਕੰਮ ਦਾ ਹਿੱਸਾ ਹੈ। ਇਸ ਪ੍ਰਾਜੈਕਟ ਦਾ ਮੁੱਖ ਮਕਸਦ ਵਰਤਮਾਨ ’ਚ ਪੂਰੀ ਸਮਰੱਥਾ ਨਾਲ ਚੱਲ ਰਹੇ ਰਾਜਪੁਰਾ ਯਾਰਡ ’ਤੇ ਦਬਾਅ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਅੰਬਾਲਾ–ਜਲੰਧਰ ਡਵੀਜ਼ਨ ਉੱਤਰੀ ਰੇਲਵੇ ਨੈੱਟਵਰਕ ਦੇ ਸਭ ਤੋਂ ਵੱਧ ਰੁੱਝੇ ਹੋਏ ਕਾਰੀਡੋਰਾਂ ’ਚੋਂ ਇੱਕ ਹੈ। ਜੇ ਸਮੇਂ ਸਿਰ ਦਖ਼ਤਲ ਨਾ ਦਿੱਤਾ ਗਿਆ ਤਾਂ 2030-31 ਤੱਕ ਇਸ ਖੇਤਰ ’ਚ ਲਾਈਨ ਸਮਰੱਥਾ ਦੀ ਵਰਤੋਂ 165 ਫ਼ੀਸਦੀ ਤੋਂ ਵੱਧ ਹੋਣ ਦੀ ਸੰਭਾਵਨਾ ਹੈ, ਜੋ ਵੱਧਦੇ ਟ੍ਰੈਫਿਕ ਕਾਰਨ ਹੋਰ ਦਬਾਅ ਪੈਦਾ ਕਰੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, PRTC ਕਾਮਿਆਂ ਨੇ ਕਰ 'ਤਾ ਵੱਡਾ ਐਲਾਨ
ਨਵੀਂ ਬਾਈਪਾਸ ਲਾਈਨ ਰੇਲਗੱਡੀਆਂ ਨੂੰ ਸਿੱਧੀ ਪਹੁੰਚ ਪ੍ਰਦਾਨ ਕਰੇਗੀ, ਜਿਸ ਨਾਲ ਉਹ ਰਾਜਪੁਰਾ ਯਾਰਡ ਦੀ ਭੀੜ ਤੋਂ ਪੂਰੀ ਤਰ੍ਹਾਂ ਬਚ ਸਕਣਗੀਆਂ। ਇਸ ਨਾਲ ਮਾਲ ਅਤੇ ਯਾਤਰੀ ਗੱਡੀਆਂ ਦੀ ਆਵਾਜਾਈ ਹੋਰ ਸੁਚਾਰੂ ਅਤੇ ਤੇਜ਼ ਹੋਵੇਗੀ। ਨਿਊ ਸ਼ੰਭੂ ਵਿਖੇ ਸਮਰਪਿਤ ਮਾਲ ਗਲਿਆਰੇ ਨਾਲ ਸਿੱਧੀ ਕੁਨੈਕਟੀਵਿਟੀ ਮਾਲ ਆਵਾਜਾਈ ਦੀ ਕਾਰਗੁਜ਼ਾਰੀ ਅਤੇ ਰਫ਼ਤਾਰ ’ਚ ਵੀ ਮਹੱਤਵਪੂਰਨ ਵਾਧਾ ਕਰੇਗੀ। ਇਹ ਮਨਜ਼ੂਰੀ ਖੇਤਰ ’ਚ ਰੇਲ ਢਾਂਚੇ ਦੇ ਆਧੁਨਿਕੀਕਰਨ ਵੱਲ ਇਕ ਅਹਿਮ ਕਦਮ ਹੈ, ਜਿਸ ਨਾਲ ਦੇਸ਼ ਦੀ ਵਧ ਰਹੀ ਆਵਾਜਾਈ ਦੀਆਂ ਲੋੜਾਂ ਅਨੁਸਾਰ ਸਮਰੱਥਾ ’ਚ ਵਾਧਾ ਯਕੀਨੀ ਬਣਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਹਤ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ; ਮਾਹਿਰ ਡਾਕਟਰਾਂ ਦੀ ਘਾਟ ਕਾਰਨ ‘ਬੀਮਾਰ’ ਹੋਏ ਸਰਕਾਰੀ ਹਸਪਤਾਲ
NEXT STORY