ਅਜਨਾਲਾ, (ਰਮਨਦੀਪ)- ਪਿਛਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਮਾੲੀਨਿੰਗ ਵਿਰੁੱਧ ਚਲਾਈ ਗਈ ਮੁਹਿੰਮ ਕਰਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਜਨਾਲਾ ਖੇਤਰ ਦੀ ਮਨਜ਼ੂਰਸ਼ੁਦਾ ਬੱਲਡ਼ਵਾਲ ਖੱਡ ਨੂੰ ਬੰਦ ਕਰਵਾਉਣ ਦੇ ਰੋਸ ਵਜੋਂ ਰੇਤ ਦੀ ਢੋਆ-ਢੁਆਈ ਦੇ ਕਿੱਤੇ ਨਾਲ ਜੁਡ਼ੇ ਹੋਏ ਲੋਕਾਂ ਵੱਲੋਂ ਅੱਜ ਸਥਾਨਕ ਸ਼ਹਿਰ ਦੇ ਬਾਜ਼ਾਰਾਂ ’ਚ ਰੋਸ ਮਾਰਚ ਕਰਨ ਉਪਰੰਤ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਰਛਪਾਲ ਸਿੰਘ, ਸਾਬਕਾ ਸਰਪੰਚ ਬਲਵੰਤ ਸਿੰਘ ਤਲਵੰਡੀ ਰਾਏਦਾਦੂ, ਗੁਰਮੁਖ ਸਿੰਘ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਦੇ ਪਿੰਡ ਬੱਲਡ਼ਵਾਲ ਵਿਖੇ ਸਰਕਾਰ ਵੱਲੋਂ ਕਾਫੀ ਲੰਬੇ ਸਮੇਂ ਤੋਂ ਮਨਜ਼ੂਰ ਹੋਈ ਖੱਡ ਵਿਚੋਂ ਰੇਤ ਦੀ ਖੋਦਾਈ ਦਾ ਕੰਮ ਚੱਲ ਰਿਹਾ ਸੀ ਅਤੇ ਪਿਛਲੇ ਕਰੀਬ 2 ਮਹੀਨਿਆਂ ਤੋਂ ਆਪਣੇ ਆਪ ਨੂੰ ਦੇਸ਼ ਦੀ ਮੁੱਖ ਸਿਆਸੀ ਪਾਰਟੀ ਦਾ ਸੀਨੀਅਰ ਆਗੂ ਅਖਵਾਉਣ ਵਾਲੇ ਇਕ ਸ਼ਰਾਰਤੀ ਵਿਅਕਤੀ ਵੱਲੋਂ ਆਪਣੇ ਨਿੱੱਜੀ ਮੁਫਾਦਾਂ ਲਈ ਸਾਨੂੰ ਸਾਡੇ ਔਜ਼ਾਰਾਂ ਦੀ ਪਰਚੀ ਮੁਆਫ ਕਰਵਾਉਣ ਦਾ ਲਾਲਚ ਦੇ ਕੇ ਸਾਡੇ ਕੋਲੋਂ ਜ਼ਿਲੇ ਦੇ ਸੀਨੀਅਰ ਅਧਿਕਾਰੀਆਂ ਦੇ ਦਫਤਰਾਂ ਸਾਹਮਣੇ ਪ੍ਰਸ਼ਾਸਨ ਅਤੇ ਠੇਕੇਦਾਰਾਂ ਵਿਰੁੱਧ ਰੋਸ ਧਰਨੇ ਲਵਾਏ ਗਏ ਜਿਸ ਕਾਰਨ ਸਾਡੀ ਪਰਚੀ ਤਾਂ ਮੁਆਫ ਨਹੀਂ ਹੋਈ ਸਗੋਂ ਠੇਕੇਦਾਰਾਂ ਵੱਲੋਂ ਰੇਤ ਦੀ ਖੋਦਾਈ ਦਾ ਕੰਮ ਹੀ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਸਾਡੀ ਆਰਥਿਕ ਹਾਲਤ ਬਹੁਤ ਖੁਰਾਬ ਹੋ ਗਈ ਹੈ ਅਤੇ ਸਾਨੂੰ ਆਪਣੇ ਔਜ਼ਾਰਾਂ ਦੀਆਂ ਕਿਸ਼ਤਾਂ ਅਤੇ ਆਪਣੇ ਸਿਰ ਢਕਣ ਦਾ ਜੁਗਾਡ਼ ਅਤੇ ਪਰਿਵਾਰਾਂ ਨੂੰ ਰੋਟੀ ਖਵਾਉਣ ਦੇ ਵੀ ਲਾਲੇ ਪੈ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਰੀਆਂ ਮਨਜ਼ੂਰਸ਼ੁਦਾ ਖੱਡਾਂ ਬਰਸਾਤੀ ਮੌਸਮ ਹੋਣ ਕਾਰਨ ਇਸ ਸਮੇਂ ਬੰਦ ਪਈਆਂ ਹਨ ਅਤੇ ਬਰਸਾਤੀ ਮੌਸਮ ਦੌਰਾਨ ਇਕੱਲੀ ਬੱਲਡ਼ਵਾਲ ਖੱਡ ਹੀ ਚੱਲ ਰਹੀ ਸੀ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਲਡ਼ਵਾਲ ਦੀ ਇਸ ਮਨਜ਼ੂਰਸ਼ੁਦਾ ਖੱਡ ’ਤੇ ਰੇਤ ਦੀ ਖੋਦਾਈ ਦਾ ਕੰਮ ਤੁਰੰਤ ਚਾਲੂ ਕਰਵਾਇਆ ਜਾਵੇ ਨਹੀਂ ਤਾਂ ਉਹ ਜ਼ੋਰਦਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਬਲਡ਼ਵਾਲ ਖੱਡ ਦਾ ਠੇਕਾ ਲੈਣ ਵਾਲੇ ਠੇਕੇਦਾਰ ਧਰਮਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਬਿਨਾਂ ਵਜ੍ਹਾ ਹੀ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਬੱਲਡ਼ਵਾਲ ਦੀ ਇਹ ਖੱਡ ਪੂਰੀ ਤਰ੍ਹਾਂ ਲੀਗਲ ਹੈ ਪਰ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਸਾਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਕਰ ਕੇ ਅਸੀਂ ਰੇਤ ਦੀ ਖੋਦਾਈ ਦਾ ਕੰਮ ਬੰਦ ਕਰਨਾਂ ਹੀ ਮੁਨਾਸਿਬ ਸਮਝਿਆ। ਇਸ ਸਬੰਧੀ ਜਦ ਜ਼ਿਲਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ ਅਤੇ ਜੇਕਰ ਕੋਈ ਸ਼ਰਾਰਤੀ ਅਨਸਰ ਜਾਣਬੁੱਝ ਕੇ ਵਾਹਨ ਚਾਲਕਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਲਿਖਤੀ ਸ਼ਿਕਾਇਤ ਮਿਲਣ ’ਤੇ ਉਸ ਸ਼ਰਾਰਤੀ ਅਨਸਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਦਿਲਬਾਗ ਸਿੰਘ, ਸਤਨਾਮ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਚਰਨਜੀਤ ਸਿੰਘ, ਧੀਰ ਸਿੰਘ, ਮੇਜਰ ਸਿੰਘ, ਸ਼ਾਮ ਸਿੰਘ, ਇੰਦਰਜੀਤ ਸਿੰਘ, ਹਰਪਾਲ ਸਿੰਘ, ਹਰਜੀਤ ਸਿੰਘ, ਸਮਸ਼ੇਰ ਸਿੰਘ, ਕਾਲਾ ਸਿੰਘ, ਬਲਵੀਰ ਸਿੰਘ, ਜਸਬੀਰ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।
ਕੌਂਸਲਰ ਹਾਊਸ ਦੀ ਬੈਠਕ, 80 ਕੌਂਸਲਰ 6 ਘੰਟੇ ਕੂੜੇ ’ਤੇ ਹੀ ਕਰਦੇ ਰਹੇ ਚਰਚਾ
NEXT STORY