ਦਿੜ੍ਹਬਾ ਮੰਡੀ (ਅਜੈ)- ਦਿੜ੍ਹਬਾ ਦੇ ਪਿੰਡ ਤਰੰਜੀ ਖੇੜਾ ਵਿਖੇ ਪੁਲਸ ਨੇ ਫੂਡ ਸੇਫਟੀ ਵਿਭਾਗ ਦੀ ਮਦਦ ਨਾਲ ਨਕਲੀ ਦੁੱਧ ਤਿਆਰ ਕਰ ਕੇ ਵੇਚਣ ਵਾਲੇ ਪਤੀ-ਪਤਨੀ ਨੂੰ ਨਕਲੀ ਦੁੱਧ ਅਤੇ ਦੁੱਧ ਬਣਾਉਣ ਲਈ ਵਰਤੇ ਜਾਣ ਵਾਲੇ ਸਾਮਾਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਦਿੰਦਿਆਂ ਥਾਣਾ ਛਾਜਲੀ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਜ਼ਿਲਾ ਪੁਲਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਅਤੇ ਸਬ ਡਵੀਜ਼ਨ ਦਿੜ੍ਹਬਾ ਦੇ ਪੁਲਸ ਉਪ ਕਪਤਾਨ ਡਾ. ਰੁਪਿੰਦਰ ਕੌਰ ਬਾਜਵਾ ਦੇ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੀ ਟੀਮ ਸਹਾਇਕ ਥਾਣੇਦਾਰ ਓਂਕਾਰ ਸਿੰਘ ਚੌਕੀ ਇੰਚਾਰਜ ਮਹਿਲਾ ਸਮੇਤ ਪੁਲਸ ਪਾਰਟੀ ਦੇ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਹਰਦੀਪ ਸਿੰਘ ਵਾਸੀ ਤਰੰਜੀ ਖੇੜਾ ਅਤੇ ਉਸ ਦੀ ਪਤਨੀ ਜੋ ਕਿ ਦੁੱਧ ਵੇਚਣ ਦਾ ਕੰਮ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਵਧਣਗੀਆਂ ਗਰਮੀ ਦੀਆਂ ਛੁੱਟੀਆਂ? ਪੜ੍ਹੋ ਵਿਭਾਗ ਦੇ ਤਾਜ਼ਾ ਹੁਕਮ
ਹਰਦੀਪ ਸਿੰਘ ਦੀ ਪਿੰਡ ਤਰੰਜੀ ਖੇੜਾ ਵਿਖੇ ਦੁੱਧ ਦੀ ਵੇਰਕਾ ਸੋਸਾਇਟੀ ਕੀਤੀ ਹੋਈ ਹੈ। ਹਰਦੀਪ ਸਿੰਘ ਨੇੜੇ ਦੇ ਪਿੰਡਾਂ ’ਚੋਂ ਆਪਣੇ ਛੋਟੇ ਹਾਥੀ ਵ੍ਹੀਕਲ ਰਾਹੀਂ ਵੱਖ-ਵੱਖ ਫਰਮਾਂ ’ਚੋਂ ਦੁੱਧ ਇਕੱਠਾ ਕਰ ਕੇ ਆਪਣੀ ਵੇਰਕਾ ਡੇਅਰੀ ’ਚ ਲਿਆਉਂਦਾ ਹੈ ਅਤੇ ਉਸ ਦੀ ਆੜ ਹੇਠ ਕਥਿਤ ਤੌਰ ’ਤੇ ਰਿਫਾਇੰਡ ਅਤੇ ਕੈਮੀਕਲ ਪਾਊਡਰ ਵਗੈਰਾ ਨਾਲ ਭਾਰੀ ਮਾਤਰਾ ’ਚ ਨਕਲੀ ਦੁੱਧ ਤਿਆਰ ਕਰ ਕੇ ਉਸ ਨੂੰ ਅਸਲੀ ਦੁੱਧ ਦੱਸ ਕੇ ਲੋਕਾਂ ਨੂੰ ਧੋਖੇ ’ਚ ਰੱਖ ਕੇ ਵੇਚਣ ਦਾ ਗੈਰ-ਕਾਨੂੰਨੀ ਧੰਦਾ ਕਰਦੇ ਹਨ ਅਤੇ ਤਿਆਰ ਕੀਤੇ ਨਕਲੀ ਦੁੱਧ ਨੂੰ ਆਪਣੀ ਵੇਰਕਾ ਸੋਸਾਇਟੀ ’ਚ ਫਰਮਾਂ ਤੋਂ ਇਕੱਠੇ ਕੀਤੇ ਦੁੱਧ ’ਚ ਮਿਲਾਵਟ ਕਰਦੇ ਹਨ। ਇਸ ਤਰ੍ਹਾਂ ਕਰ ਕੇ ਆਮ ਭੋਲੇ ਭਾਲੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ ਅਤੇ ਨਕਲੀ ਦੁੱਧ ਤਿਆਰ ਕਰ ਕੇ ਅੱਗੇ ਵੇਚ ਕੇ ਅਤੇ ਵੇਰਕਾ ਨੂੰ ਸਪਲਾਈ ਕਰ ਕੇ ਕਾਫੀ ਮੁਨਾਫਾ ਕਮਾਉਂਦੇ ਹਨ।
ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ’ਤੇ ਹਰਦੀਪ ਸਿੰਘ ਤੇ ਉਸ ਦੀ ਪਤਨੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਛਾਜਲੀ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਤੇ ਉਕਤਾਨ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੇ 1.50 ਕੁਇੰਟਲ ਨਕਲੀ ਦੁੱਧ, 5 ਟੀਨ ਰਿਫਾਇੰਡ, 800 ਗ੍ਰਾਮ ਕਾਸਟਡ ਸੋਡਾ, 3 ਮਿਕਸੀਆਂ, 2 ਕੈਨੀਆਂ ਪਲਾਸਟਿਕ ਦੀਆਂ ਅਤੇ ਇਕ ਬਾਲਟੀ ਬਰਾਮਦ ਕੀਤੀ ਹੈ। ਫੂਡ ਸੇਫਟੀ ਅਫਸਰ ਵੱਲੋਂ ਦੁੱਧ ਦੇ ਸੈਂਪਲ ਲੈ ਕੇ ਜਾਂਚ ਲਈ ਲੈਬੋਰਟਰੀ ’ਚ ਭੇਜ ਦਿੱਤੇ ਗਏ ਹਨ ਅਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਲਜੀਤ ਦੋਸਾਂਝ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਗ਼ੈਰ-ਵਾਜਿਬ : ਡਾ. ਸਾਹਨੀ
NEXT STORY