ਅੰਮ੍ਰਿਤਸਰ (ਕੱਕੜ) - ਪਾਕਿਸਤਾਨ ’ਚ ਹਰ ਰੋਜ਼ ਵੱਖ-ਵੱਖ ਵਿਸ਼ਿਆਂ ’ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਤਾਜ਼ਾ ਵਾਇਰਲ ਵੀਡੀਓ ਇਕ ਗਧੇ ਦੇ ਪਾਕਿਸਤਾਨੀ ਸੰਸਦ ’ਚ ਦਾਖਲ ਹੋਣ ਦੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨੀ ਸੰਸਦ ਦੀ ਇਕ ਵਾਇਰਲ ਵੀਡੀਓ ਨੇ ਇਕ ਅਜੀਬ ਮਾਹੌਲ ਪੈਦਾ ਕਰ ਦਿੱਤਾ ਜਦੋਂ ਇਕ ਲਾਈਵ ਸੈਸ਼ਨ ਦੌਰਾਨ ਇਕ ਗਧਾ ਅਚਾਨਕ ਸੰਸਦ ’ਚ ਦਾਖਲ ਹੋ ਗਿਆ, ਜਿਸ ਨਾਲ ਸਾਰੇ ਸੰਸਦ ਮੈਂਬਰ ਹੈਰਾਨ ਹੋ ਗਏ ਅਤੇ ਪੂਰੀ ਸੰਸਦ ਵਿਚ ਧੱਕੇ ਵੱਜਣ ਲੱਗੇ।
ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ, ਲੋਕ ਇਸ ’ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ ਅਤੇ ਇਕ ਟਿੱਪਣੀ ਜੋ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿੱਥੇ ਇਕ ਉਪਭੋਗਤਾ ਨੇ ਲਿਖਿਆ, ‘‘ਇਕ ਹੋਰ ਗਧਾ ਗਧਿਆਂ ਦੀ ਸੰਸਦ ’ਚ ਦਾਖਲ ਹੋ ਗਿਆ ਹੈ।’’ ਪਾਕਿਸਤਾਨੀ ਸੰਸਦ ਵਿਚ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਸੰਸਦ ਦੀ ਸੁਰੱਖਿਆ ’ਤੇ ਸਵਾਲ ਉਠਾਏ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸੰਸਦ ’ਚ ਮੌਜੂਦ ਕੁਝ ਸੰਸਦ ਮੈਂਬਰਾਂ ਅਤੇ ਚੇਅਰਮੈਨ ਯੂਸਫ਼ ਰਾਜਾ ਗਿਲਾਨੀ ਨੇ ਸੰਸਦ ਭਵਨ ’ਚ ਸਥਿਤੀ ਨੂੰ ਕਾਬੂ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਘਟਨਾ ਨੇ ਸੋਸ਼ਲ ਮੀਡੀਆ ’ਤੇ ਵੱਖ-ਵੱਖ ਟਿੱਪਣੀਆਂ ਅਤੇ ਚਰਚਾਵਾਂ ਦਾ ਹੜ੍ਹ ਲਿਆ ਦਿੱਤਾ ਹੈ।
ਫਗਵਾੜਾ ਦੇ ਸੁਖਚੈਨ ਨਗਰ 'ਚ ਬੀਤੀ ਅੱਧੀ ਰਾਤ ਪਿੱਛੋਂ ਪਈਆਂ ਭਾਜੜਾਂ, ਭੇਦਭਰੇ ਹਾਲਾਤ 'ਚ 3 ਵਾਹਨਾਂ ਨੂੰ ਲੱਗੀ ਅੱਗ
NEXT STORY