ਰੂਪਨਗਰ, (ਵਿਜੇ)- ਸ਼ਹਿਰ 'ਚ ਵੀਡੀਓ ਪਾਰਲਰ ਦੇ ਨਾਂ 'ਤੇ ਚੱਲ ਰਹੇ ਸਮਾਰਟ ਸਿਨੇਮਾ ਕੋਲ ਫਾਇਰ ਸੇਫਟੀ ਵਿਭਾਗ ਦੀ ਮਨਜ਼ੂਰੀ ਵੀ ਨਹੀਂ ਹੈ।
ਜਾਣਕਾਰੀ ਅਨੁਸਾਰ ਕਿਸੇ ਜਨਤਕ ਇਮਾਰਤ ਲਈ ਨਗਰ ਕੌਂਸਲ ਰੂਪਨਗਰ ਦੇ ਫਾਇਰ ਵਿਭਾਗ ਤੋਂ ਇਕ ਮਾਈਨਰ ਕਲੀਅਰੈਂਸ ਲੈਣੀ ਹੁੰਦੀ ਹੈ ਕਿ ਇਹ ਸਿਨੇਮਾ ਫਾਇਰ ਸੇਫਟੀ ਦੇ ਸਾਰੇ ਨਿਯਮਾਂ ਨੂੰ ਪੂਰਾ ਕਰਦਾ ਹੈ, ਜੋ ਪਬਲਿਕ ਸੇਫਟੀ ਲਈ ਖਤਰਾ ਨਹੀਂ ਹੈ। ਉਸ ਤੋਂ ਬਾਅਦ ਹੀ ਕਿਸੇ ਵੀ ਜਨਤਕ ਇਮਾਰਤ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾ ਸਕਦਾ ਹੈ।
ਇਸ ਸੰਬੰਧ 'ਚ ਜਦੋਂ ਨਗਰ ਕੌਂਸਲ ਦੇ ਫਾਇਰ ਅਧਿਕਾਰੀ ਰਾਜਪਾਲ ਸਿੰਘ ਤੋਂ ਪੁੱਛਿਆ ਕਿ ਵੀਡੀਓ ਪਾਰਲਰ ਨੂੰ ਕਿਵੇਂ ਫਾਇਰ ਸੇਫਟੀ ਮਨਜ਼ੂਰੀ ਦਿੱਤੀ ਗਈ ਹੈ ਤਾਂ ਇਸ 'ਤੇ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਕੰਪਨੀ ਨੇ ਆਪਣੀ ਸਿਰਫ ਪ੍ਰੋਵੀਜ਼ਨਲ ਫਾਇਰ ਸੇਫਟੀ ਕਲੀਅਰੈਂਸ ਲਈ ਸੀ, ਜਦਕਿ ਉਸ ਨੂੰ ਲੋਕਾਂ ਲਈ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਵਿਭਾਗ ਤੋਂ ਫਾਇਰ ਸੇਫਟੀ ਫਾਈਨਲ ਕਲੀਅਰੈਂਸ ਲੈਣੀ ਹੁੰਦੀ ਹੈ ਤੇ ਵਿਭਾਗ ਵੱਲੋਂ ਮੌਕੇ 'ਤੇ ਜਾ ਕੇ ਇਮਾਰਤ 'ਚ ਲੱਗੇ ਅੱਗ ਬੁਝਾਊ ਯੰਤਰਾਂ ਦਾ ਨਿਰੀਖਣ ਕਰਨਾ ਹੁੰਦਾ ਹੈ ਅਤੇ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਰੱਬ ਨਾ ਕਰੇ ਕਿ ਜੇਕਰ ਇਮਾਰਤ 'ਚ ਕਿਸੇ ਤਰ੍ਹਾਂ ਅੱਗ ਲੱਗਦੀ ਹੈ ਤਾਂ ਉਸ 'ਚੋਂ ਤੁਰੰਤ ਲੋਕਾਂ ਨੂੰ ਕੱਢਣ ਤੇ ਅੱਗ ਨੂੰ ਬੁਝਾਉਣ ਲਈ ਸਾਰੀ ਸਥਿਤੀ ਨਿਸ਼ਚਿਤ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਪਰ ਇਸ ਵੀਡੀਓ ਪਾਰਲਰ 'ਚ ਅਜਿਹਾ ਨਹੀਂ ਕੀਤਾ ਗਿਆ।
ਇਸ ਤੋਂ ਬਾਅਦ ਹੋਰ ਵਿਭਾਗ ਦੀ ਵੀ ਮਨਜ਼ੂਰੀ ਲੈਣੀ ਹੁੰਦੀ ਹੈ, ਜਿਸ ਵਿਚ ਲੋਕ ਨਿਰਮਾਣ ਵਿਭਾਗ ਨਗਰ ਕੌਂਸਲ ਵੱਲੋਂ ਇਸ ਦਾ ਭਵਨ ਨਿਰਮਾਣ ਨਕਸ਼ਾ ਪਾਸ ਕਰਵਾਉਣਾ ਹੁੰਦਾ ਹੈ ਤੇ ਹੋਰ ਵਿਭਾਗਾਂ ਤੋਂ ਕਲੀਅਰੈਂਸ ਲੈਣੀ ਹੁੰਦੀ ਹੈ ਕਿ ਇਹ ਸਥਾਨ ਵੀਡੀਓ ਪਾਰਲਰ ਜਾਂ ਸਮਾਰਟ ਸਿਨੇਮਾ ਲਈ ਢੁੱਕਵਾਂ ਹੈ ਪਰ ਵੀਡੀਓ ਪਾਰਲਰ ਦਾ ਦੌਰਾ ਕਰਨ 'ਤੇ ਇੰਝ ਲੱਗਦਾ ਹੈ ਕਿ ਇਸ ਦਾ ਨਿਰੀਖਣ ਨਹੀਂ ਕੀਤਾ ਗਿਆ ਤੇ ਇਸ ਨੂੰ ਕਾਗਜ਼ਾਂ 'ਚ ਮਨਜ਼ੂਰੀ ਦੇ ਦਿੱਤੀ ਗਈ ਹੈ। ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਜਾਨ-ਮਾਲ ਨੂੰ ਕੋਈ ਖਤਰਾ ਪੈਦਾ ਨਾ ਹੋ ਸਕੇ।
ਫਾਇਰ ਸੇਫਟੀ ਦੇ ਪ੍ਰਬੰਧ ਪੂਰੇ : ਸਿਨੇਮਾ ਮੈਨੇਜਰ
ਫਾਇਰ ਸੇਫਟੀ ਪ੍ਰਬੰਧਾਂ ਬਾਰੇ ਗੱਲ ਕਰਨ 'ਤੇ ਸਮਾਰਟ ਸਿਨੇਮਾ ਦੇ ਮੈਨੇਜਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਮਾਰਟ ਸਿਨੇਮਾ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਬਣਾਇਆ ਗਿਆ ਹੈ ਤੇ ਇਸ ਵਿਚ ਫਾਇਰ ਸੇਫਟੀ ਸੰਬੰਧੀ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
ਭੁੱਕੀ ਸਣੇ ਗ੍ਰਿਫ਼ਤਾਰ
NEXT STORY