ਨਵੀਂ ਦਿੱਲੀ– ਖੇਡ ਮੰਤਰਾਲਾ ਦੀ ਮਿਸ਼ਨ ਓਲੰਪਿਕ ਇਕਾਈ (ਐੱਮ. ਓ. ਸੀ.) ਨੇ ਮੌਜੂਦਾ ਜੈਵਲਿਨ ਥ੍ਰੋਅਰ ਸੋਨ ਤਮਗਾ ਜੇਤੂ ਨੀਰਜ ਚੋਪੜਾ ਸਮੇਤ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਟ੍ਰੈਕ ਐਂਡ ਫੀਲਡ ਪ੍ਰਤੀਯੋਗਿਤਾਵਾਂ ਦੇ ਖਿਡਾਰੀਆਂ ਦੇ ਤਮਗੇ ਦੀ ਸੰਭਾਵਨਾ ਨੂੰ ਵਧਾਉਣ ਲਈ ਲੰਬੀ ਮਿਆਦ ਦੇ ਵਿਦੇਸ਼ੀ ਟ੍ਰੇਨਿੰਗ ਦੌਰਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਭਾਰਤੀ ਖਿਡਾਰੀ ਸਤੰਬਰ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਯੂਰਪ ਤੇ ਅਮਰੀਕਾ ਵਿਚ ਅਭਿਆਸ ਕਰਨਗੇ। ਐੱਮ. ਓ. ਸੀ. ਦੀ 157ਵੀਂ ਮੀਟਿੰਗ ਵਿਚ ਐਥਲੈਟਿਕਸ ਨੂੰ ਸਭ ਤੋਂ ਵੱਧ ਫਾਇਦਾ ਹੋਇਆ। ਐਥਲੈਟਿਕਸ ਲਈ 86 ਲੱਖ ਰੁਪਏ ਦੇ ਟ੍ਰੇਨਿੰਗ ਤੇ ਪ੍ਰਤੀਯੋਗਿਤਾਵਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਚੋਪੜਾ ਤੋਂ ਇਲਾਵਾ ਅਵਿਨਾਸ਼ ਸਾਬਲੇ, ਪਾਰੂਲ ਚੌਧਰੀ, ਗੁਲਬੀਰ ਸਿੰਘ, ਅਜੇ ਕੁਮਾਰ ਸਰੋਜ, ਮੁਰਲੀ ਸ਼੍ਰੀਸ਼ੰਕਰ, ਏਂਸੀ ਸੋਜਨ, ਸ਼ੈਲੀ ਸਿੰਘ ਆਦਿ ਸ਼ਾਮਲ ਹਨ।
ਭਾਰਤੀ ਗੇਂਦਬਾਜ਼ਾਂ ਸਾਹਮਣੇ ਦੌੜਾਂ ਬਣਾਉਣਾ ਆਸਾਨ ਨਹੀਂ : ਪੋਪ
NEXT STORY