ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਮਨਰੇਗਾ ਵਿਚ ਕੀਤੇ ਗਏ ਬਦਲਾਅ ਦੇ ਵਿਰੋਧ ਵਿਚ ਪੰਜਾਬ ਵਿਧਾਨ ਸਭਾ ਵੱਲੋਂ ਸੱਦੇ ਗਏ ਅੱਜ ਵਿਧਾਨ ਸਭਾ ਵਿਸ਼ੇਸ਼ ਇਜਲਾਸ ਵਿਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਸਮਾਂ ਅਤੇ ਪੈਸੇ ਦੀ ਬਰਬਾਦੀ ਦੱਸਿਆ। ਵਿਧਾਨ ਸਭਾ ਵਿਚ ਬੋਲਦਿਆਂ ਬਾਜਵਾ ਨੇ ਕਿਹਾ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਕਿੰਨੇ ਸਪੈਸ਼ਲ ਸੈਸ਼ਨ ਸੱਦੇ ਗਏ ਪਰ ਸਪੈਸ਼ਲ ਸੈਸ਼ਨ ਉਸ ਨੂੰ ਕਿਹਾ ਜਾਂਦਾ ਜਿਸ ਵਿਚੋਂ ਕੁਝ ਨਿਕਲੇ। ਇਹ ਕਿਹਾ ਜਿਹਾ ਸਪੈਸ਼ਲ ਸੈਸ਼ਨ ਜਿਸ ਵਿਚ ਕੁਝ ਵੀ ਨਹੀਂ ਨਿਕਲਦਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਵਧਣਗੀਆਂ ਛੁੱਟੀਆਂ! ਉਠਣ ਲੱਗੀ ਮੰਗ
ਇਸ 'ਤੇ ਵਿਰੋਧ ਕਰਦਿਆਂ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕਿਹਾ ਜੇ ਤੁਹਾਨੂੰ ਇਤਰਾਜ਼ ਹੈ ਤਾਂ ਤੁਸੀਂ ਬਾਈਕਾਟ ਕਰ ਦਿਓ। ਇਸ 'ਤੇ ਬਾਜਵਾ ਨੇ ਕਿਹਾ ਕਿ ਅਸੀਂ ਕਿਉਂ ਬਾਈਕਾਟ ਕਰੀਏ। ਮਨਰੇਗਾ ਸਕੀਮ ਕਾਂਗਰਸ ਹੀ ਲੈ ਕੇ ਆਈ ਸੀ। ਇਹ ਸਾਡੀ ਸਕੀਮ ਹੈ। ਬਾਜਵਾ ਨੇ ਕਿਹਾ ਕਿ ਇਥੇ ਸਪੈਸ਼ਲ ਸੈਸ਼ਨ ਸੱਦਣ ਨਾਲ ਕੁਝ ਨਹੀਂ ਬਣਨਦਾ, ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦੇ ਬਾਹਰ ਧਰਨਾ ਦਿਓ ਅਸੀਂ ਵੀ ਨਾਲ ਚੱਲਦੇ ਆ, ਇਹ ਦਸਵਾਂ ਸੈਸ਼ਨ ਹੈ, ਨਾ ਤਾਂ ਪਹਿਲੇ 9 ਸੈਸ਼ਨਾਂ ਵਿਚੋਂ ਕੁਝ ਨਿਕਲਿਆ ਅਤੇ ਨਾ ਹੀ ਇਸ ਵਿਚੋਂ ਕੁਝ ਨਿਕਲਣਾ ਹੈ, ਇਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਨਾਉਣ ਦਾ ਅਤੇ ਸਮਾਂ ਬਰਬਾਦ ਕਰਨ ਦਾ ਤਰੀਕਾ ਹੈ, ਜਿਸ ਨੂੰ ਹਰ ਵਾਰ ਵਰਤਿਆ ਜਾਂਦਾ ਹੈ। ਸਰਕਾਰ ਅਸੈਂਬਲੀ ਨੂੰ ਇਕ ਸਟੇਜ ਵਾਂਗ ਇਸਤੇਮਾਲ ਕਰ ਰਹੀ ਹੈ, ਜਿਸ ਵਿਚ ਸਿਰਫ 'ਤੇ ਸਿਰਫ ਝੂਠ ਹੀ ਬੋਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਵੱਡੀ ਖੁਸ਼ਖ਼ਬਰੀ, ਨਵੇਂ ਸਾਲ ਤੋਂ ਸ਼ੁਰੂ ਹੋ ਰਿਹਾ ਇਹ ਸਿਸਟਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਭਿਆਨਕ ਹਾਦਸਾ! ਪ੍ਰੀਖਿਆ ਦੇਣ ਜਾ ਰਹੀਆਂ 6 ਵਿਦਿਆਰਥਣਾਂ ਨੂੰ ਗੱਡੀ ਨੇ ਦਰੜਿਆ
NEXT STORY