ਭਵਾਨੀਗੜ੍ਹ (ਵਿਕਾਸ) : ਵਿਜੀਲੈਂਸ ਮਹਿਕਮਾ ਪਟਿਆਲਾ ਦੀ ਟੀਮ ਵੱਲੋਂ ਇੱਥੇ ਇੱਕ ਥਾਣੇਦਾਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈੰਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸੰਬੰਧੀ ਵਿਜੀਲੈਂਸ ਵਿਭਾਗ ਪਟਿਆਲਾ ਦੇ ਡੀ.ਐੱਸ.ਪੀ. ਸੱਤਪਾਲ ਸਿੰਘ ਨੇ ਦੱਸਿਆ ਕਿ ਭਵਾਨੀਗਡ਼੍ਹ ਵਿਖੇ ਤਾਇਨਾਤ ਏ.ਐੱਸ.ਆਈ. ਭੋਲਾ ਸਿੰਘ ਨੇ ਸ਼ਰਾਬ ਦੇ ਇੱਕ ਮਾਮਲੇ ਵਿੱਚ ਭਵਾਨੀਗਡ਼੍ਹ ਵਾਸੀ ਹੇਮਰਾਜ ਦੀ ਗੱਡੀ ਨੂੰ ਮਾਮਲੇ 'ਚੋਂ ਬਾਹਰ ਕੱਢਣ ਲਈ 20 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ, ਜਿਸ ਦੇ 9 ਹਜ਼ਾਰ ਰੁਪਏ ਇਹ ਪਹਿਲਾਂ ਲੈ ਗਿਆ ਸੀ ਅਤੇ ਬੁੱਧਵਾਰ ਨੂੰ 10 ਹਜ਼ਾਰ ਰੁਪਏ ਹੋਰ ਲੈਣ ਦਾ ਇਕਰਾਰ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਔਰਤ ਨੇ ਫਾਹ ਲਗਾ ਕੇ ਦਿੱਤੀ ਜਾਨ
ਸ਼ਿਕਾਇਤ ਦੇ ਆਧਾਰ 'ਤੇ ਵਿਛਾਏ ਟ੍ਰੈਪ ਅਨੁਸਾਰ ਜਦੋਂ ਹੇਮ ਰਾਜ ਨੇ ਥਾਣੇਦਾਰ ਨੂੰ ਪੈਸੇ ਦਿੱਤੇ ਤਾਂ ਡੀ.ਐੱਸ.ਪੀ. ਸੱਤਪਾਲ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਨੇ ਭੋਲਾ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਵਿਭਾਗ ਵੱਲੋਂ ਮੁਲਜ਼ਮ ਖਿਲਾਫ਼ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬਠਿੰਡਾ ਦੇ ਨਰਸਿੰਗ ਸਟਾਫ਼ ਦੇ ਵਾਪਸ ਜਾਣ ’ਤੇ ਓਮ ਪ੍ਰਕਾਸ਼ ਸੋਨੀ ਨੇੇ ਜ਼ਾਹਿਰ ਕੀਤੀ ਸ਼ੰਕਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਨਾਜਾਇਜ਼ ਮਾਈਨਿੰਗ ਰੋਕਣ ਗਏ ਅਧਿਕਾਰੀ ਨੂੰ ਬੰਨ੍ਹ ਕੇ ਕੁੱਟਿਆ, ਗਲੇ 'ਚ ਕੱਪੜਾ ਪਾ ਕੇ ਕੀਤੀ ਖਿੱਚ ਧੂਹ
NEXT STORY