ਅੰਮ੍ਰਿਤਸਰ (ਸੁਮਿਤ)— ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਵਿਭਾਗ ਲੋਕਲ ਬਾਡੀਜ਼ ਦੇ ਕੰਮਾਂ ਦੀ ਧੜਾ-ਧੜ ਹੋ ਰਹੀ ਵਿਜੀਲੈਂਸ ਵਿਭਾਗ ਦੀ ਰੇਡ 'ਤੇ ਪਹਿਲੀ ਵਾਰ ਨਵਜੋਤ ਕੌਰ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਬੀਬੀ ਸਿੱਧੂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਦੇ ਪੁਰਾਣੇ ਵਿਭਾਗ ਦੇ ਕੰਮਾਂ ਦੀ ਜਾਂਚ ਹੋ ਰਹੀ ਹੈ, ਇਸ ਤਰ੍ਹਾਂ ਸਾਰੇ ਮੰਤਰੀਆਂ ਦੇ ਵਿਭਾਗਾਂ ਦੇ ਕੰਮਾਂ ਦੀ ਜਾਂਚ ਹੋਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਕਈ ਸ਼ਿਕਾਇਤਾਂ ਉਨ੍ਹਾਂ ਖੁਦ ਕੀਤੀਆਂ ਹਨ, ਜਿਸ ਦੀ ਵਿਭਾਗ ਜਾਂਚ ਕਰ ਰਿਹਾ ਹੈ।
ਅੱਗੇ ਬੋਲਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਵਿਭਾਗ ਦੀ ਜਾਂਚ ਕਰਵਾਵੇ ਅਤੇ ਹਰ ਮਹਿਕਮਾ ਜਾਂਚ ਦਾ ਹਿੱਸਾ ਬਣੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਦੀ ਸ਼ੁਰੂਆਤ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਮਹਿਕਮੇ ਤੋਂ ਹੋਈ ਹੈ। ਇਸ ਦੌਰਾਨ ਬੀਬੀ ਸਿੱਧੂ ਤੋਂ ਜਦੋਂ ਨਵਜੋਤ ਸਿੰਘ ਸਿੱਧੂ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ
NEXT STORY