ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈ. ਏ. ਐੱਸ. ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਾਰਤਿਕ ਦੀ ਮਾਂ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੇ ਉਨ੍ਹਾਂ ਦੇ ਪੁੱਤ ਨੂੰ ਗੋਲੀ ਮਾਰੀ ਹੈ। ਇਸੇ ਨੂੰ ਲੈ ਕੇ ਪੰਜਾਬ ਵਿਜੀਲੈਂਸ ਦੇ ਅਧਿਕਾਰੀ ਵੱਲੋਂ ਪ੍ਰੈੱਸ ਕਾਨਫਰੰਸ ਕਰ ਕਾਰਤਿਕ ਦੀ ਮਾਂ ਵੱਲੋਂ ਲਾਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਤਫ਼ਤੀਸ਼ ਤੋਂ ਬਾਅਦ ਸਭ ਕੁਝ ਸਾਫ਼ ਹੋ ਜਾਵੇਗਾ। ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਕਾਰਤਿਕ ਦੀ ਮੌਤ ਬਾਰੇ ਸਾਨੂੰ ਬਾਅਦ ’ਚ ਪਤਾ ਲੱਗਾ, ਜਦੋਂ ਸਾਡੀ ਟੀਮ ਰੇਡ ਕਰ ਕੇ ਵਾਪਸ ਆ ਗਈ ਸੀ। ਜਦੋਂ ਅਸੀਂ ਰਿਕਵਰੀ ਕਰਨ ਗਏ ਸੀ, ਉਸ ਦੌਰਾਨ ਵੀ ਰੌਲਾ-ਰੱਪਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਰਿਕਵਰੀ ਕਰਕੇ ਦੋਸ਼ੀ ਨੂੰ 11 ਸੈਕਟਰ ਥਾਣੇ ਲੈ ਕੇ ਵਾਪਸ ਆ ਗਏ ਸੀ।
ਇਹ ਵੀ ਪੜ੍ਹੋ : ਭਵਾਨੀਗੜ੍ਹ ’ਚ ਵਾਪਰਿਆ ਰੂਹ-ਕੰਬਾਊ ਹਾਦਸਾ, ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੀ ਔਰਤ
ਇਸ ਦੌਰਾਨ ਜਿਹੜੇ-ਜਿਹੜੇ ਵੀ ਮੁਲਾਜ਼ਮ ਗਏ ਸਨ, ਉਨ੍ਹਾਂ ਸਾਰੇ ਅਧਿਕਾਰੀਆਂ ਦੀ ਐਂਟਰੀ ਪਈ ਹੋਈ ਹੈ। ਸਾਡੇ ਨਾਲ ਸਬ-ਇੰਸਪੈਕਟਰ ਪੱਧਰ ਦੇ ਅਫ਼ਸਰ ਨੂੰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੋ ਵੀ ਘਟਨਾ ਵਾਪਰੀ ਹੈ, ਉਹ ਯੂ. ਟੀ. ਦੇ ਅੰਡਰ ਹੈ ਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਨੀ ਹੈ। ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਪੋਪਲੀ ਦੀ ਨਿਸ਼ਾਨਦੇਹੀ ’ਤੇ ਅਸੀਂ ਰਿਕਵਰੀ ਘਰ ਦੇ ਬਾਹਰੋਂ ਕਰਨੀ ਸੀ। ਵਿਜੀਲੈਂਸ ਟੀਮ ਨੂੰ ਸ਼ਨੀਵਾਰ ਨੂੰ ਸਾਢੇ 12 ਕਿਲੋ ਸੋਨਾ ਬਰਾਮਦ ਹੋਇਆ। ਪੋਪਲੀ ਦੇ ਘਰੋਂ ਸੋਨੇ ਦੀਆਂ ਇਕ ਕਿੱਲੋ ਵਜ਼ਨ ਵਾਲੀਆਂ 9 ਇੱਟਾਂ, 3.16 ਕਿੱਲੋ ਦੇ 49 ਬਿਸਕੁਟ ਅਤੇ 356 ਗ੍ਰਾਮ ਦੇ 12 ਸਿੱਕੇ ਮਿਲੇ ਹਨ। ਇਸ ਤੋਂ ਇਲਾਵਾ ਚਾਂਦੀ ਦੀਆਂ 1-1 ਕਿਲੋ ਦੀਆਂ 3 ਇੱਟਾਂ ਅਤੇ 10 ਗ੍ਰਾਮ ਦੇ ਸਿੱਕੇ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ 4 ਆਈਫੋਨ ਅਤੇ ਸਾਢੇ ਤਿੰਨ ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਵਿਜੀਲੈਂਸ ਨੂੰ ਸੋਨਾ, ਚਾਂਦੀ ਅਤੇ ਨਕਦੀ ਕੋਠੀ ਦੇ ਸਟੋਰ ’ਚ ਰੱਖੇ ਕਾਲੇ ਰੰਗ ਦੇ ਚਮੜੇ ਦੇ ਬੈਗ ’ਚੋਂ ਮਿਲੀ ਹੈ।
ਨਹਿਰ ’ਚ ਨਹਾਉਣ ਗਿਆ 19 ਸਾਲਾ ਨੌਜਵਾਨ ਡੁੱਬਿਆ, ਮੌਤ
NEXT STORY