ਜਲੰਧਰ (ਬਿਊਰੋ)- ਰਾਮਪ੍ਰਸਾਦ ਬਿਸਮਿਲ ਵੱਲੋਂ ਲਿਖੀ ਇਸ ਮਸ਼ਹੂਰ ਦੇਸ਼ ਭਗਤੀ ਗਜ਼ਲ ਨੂੰ ਸਾਡੇ ਦੇਸ਼ ਦੀਆਂ ਫੌਜਾਂ ਦੇ ਜਾਂਬਜ਼ਾਂ ਨੇ 1971 ਦੀ ਭਾਰਤ-ਪਾਕਿ ਜੰਗ ਵਿਚ ਬਖੂਬੀ ਸਿੱਧ ਕਰ ਦਿਖਾਇਆ। ਇਤਿਹਾਸ ਗਵਾਹ ਹੈ ਕਿ ਭਾਰਤ ਨੇ ਕਦੇ ਵੀ ਜੰਗ ਦੀ ਸ਼ੁਰੂਆਤ ਨਹੀਂ ਕੀਤੀ ਅਤੇ ਨਾ ਹੀ ਕਦੇ ਦੂਜੇ ਦੇਸ਼ ਦੀਆਂ ਸਰਹੱਦਾਂ ਨੂੰ ਪਾਰ ਕੀਤਾ ਹੈ, ਪਰ ਇਤਿਹਾਸ ਇਹ ਵੀ ਦੱਸਦਾ ਹੈ ਕਿ ਭਾਰਤ ਦੀ ਸਰਹੱਦ 'ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨਾਲ ਸਾਡੀਆਂ ਫੌਜਾਂ ਨੇ ਬਲਿਦਾਨ ਦੇ ਕੇ ਵੀ ਲੋਹਾ ਲਿਆ ਹੈ। ਸਰਹੱਦ 'ਤੇ ਜਿਨ੍ਹਾਂ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਸਾਡੇ ਸੁਰੱਖਿਆ ਬਲ ਦੇਸ਼ ਦੀ ਰੱਖਿਆ ਕਰਦੇ ਹਨ, ਉਸ ਸੰਘਰਸ਼ ਅਤੇ ਤਿਆਗ ਲਈ ਸਾਰੇ ਦੇਸ਼ ਵਾਸੀਆਂ ਵੱਲੋਂ ਹਰ ਜਵਾਨ ਨੂੰ ਨਮਨ। ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ ਕਿਹਾ ਸੀ, 'ਜੇਕਰ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਜੰਗ ਲਈ ਤਿਆਰ ਰਹੋ।' ਫੌਜਾਂ ਲਈ ਇਸ ਵਿਚ ਡੂੰਘਾ ਸੰਦੇਸ਼ ਲੁਕਿਆ ਹੈ। ਸਾਡਾ ਦੇਸ਼ ਸ਼ਾਂਤੀ ਅਤੇ ਅਹਿੰਸਾ ਦਾ ਪ੍ਰਚਾਰਕ ਰਿਹਾ ਹੈ। ਮਿੱਤਰ ਦੇਸ਼ਾਂ ਨਾਲ ਸਬੰਧ ਨਿਭਾਉਣ ਅਤੇ ਉਨ੍ਹਾਂ ਦੀ ਮਦਦ ਲਈ ਵੀ ਭਾਰਤ ਕਦੇ ਪਿੱਛੇ ਨਹੀਂ ਹੱਟਿਆ। ਪੂਰਾ ਵਿਸ਼ਵ ਹਮੇਸ਼ਾਂ ਤੋਂ ਹੀ ਸਾਡਾ ਪਰਿਵਾਰ ਹੈ। ਮਹਾਤਮਾ ਗਾਂਧੀ ਅਤੇ ਗੌਤਮ ਬੁੱਧ ਦੀ ਇਸ ਭੂਮੀ ਤੋਂ ਸਾਡੇ ਬਹਾਦਰ ਰੱਖਿਅਕਾਂ ਨੇ ਵਿਸ਼ਵ ਭਰ ਵਿਚ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਪਹੁੰਚਾਇਆ ਹੈ। ਸਾਡੇ ਵਿਚੋਂ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਫੌਜੀਆਂ ਦੇ ਰੂਪ ਵਿਚ ਸਾਡੀ ਭੂਮੀ ਜ਼ਿਕਰਯੋਗ ਹੈ ਅਤੇ ਪੂਰਾ ਵਿਸ਼ਵ ਭਾਰਤ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਵਚਨਬੱਧਤਾ ਦੀ ਪ੍ਰਸ਼ੰਸਾ ਕਰਦਾ ਹੈ।
16 ਦਸੰਬਰ ਦਾ ਦਿਨ 1971 ਨਾਲ ਡੂੰਘੇ ਰੂਪ ਵਿਚ ਜੁੜਿਆ ਹੈ। ਇਹ ਉਹੀ ਦਿਨ ਹੈ ਜਦ ਭਾਰਤ ਅਤੇ ਪਾਕਿਸਤਾਨ ਜੰਗ ਵਿਚ, ਪਾਕਿਸਤਾਨ ਦੀ ਕਰਾਰੀ ਹਾਰ ਹੋਈ ਅਤੇ ਪੂਰਬੀ ਪਾਕਿਸਤਾਨ ਦੀ ਥਾਂ 'ਤੇ ਬੰਗਲਾਦੇਸ਼ ਦਾ ਜਨਮ ਹੋਇਆ। ਭਾਰਤ ਵਿਚ ਹਰ ਸਾਲ 16 ਦਸੰਬਰ ਦਾ ਦਿਨ ਵਿਜੇ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਅੱਜ ਹੀ ਦੇ ਦਿਨ 1971 ਵਿਚ ਭਾਰਤ ਨੇ 12 ਦਿਨ ਚੱਲੀ ਜੰਗ ਵਿਚ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ ਸੀ। 1947 ਵਿਚ ਹੋਈ ਵੰਡ ਦੇ ਸਮੇਂ ਤੋਂ ਚੱਲੇ ਆ ਰਹੇ 2 ਪਾਕਿਸਤਾਨੀਆਂ ਵਿਚਾਲੇ ਮਤਭੇਦ ਆਖਿਰਕਾਰ 1971 ਵਿਚ ਜਾ ਕੇ ਠੀਕ ਹੋਏ।
3 ਦਸੰਬਰ ਨੂੰ ਪਾਕਿਸਤਾਨ ਨੇ ਭਾਰਤ ਦੇ 11 ਅਹਿਮ ਹਵਾਈ ਅੱਡਿਆਂ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇਹ ਜੰਗ ਸ਼ੁਰੂ ਹੋਈ ਅਤੇ ਸਿਰਫ 12 ਦਿਨਾਂ ਵਿਚ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਹਾਰ ਦਾ ਮੂੰਹ ਦਿਖਾਇਆ। ਭਾਰਤ ਨੇ ਕਰੀਬ 1 ਲੱਖ ਪਾਕਿਸਤਾਨੀ ਫੌਜੀਆਂ ਨੂੰ ਜੰਗ ਬੰਦੀ ਵੀ ਬਣਾਇਆ। ਇਸ ਦੇ ਨਾਲ ਹੀ ਇਕ ਸੁਤੰਤਰ ਬੰਗਲਾਦੇਸ਼ ਦਾ ਨਿਰਮਾਣ ਹੋਇਆ। ਇਸ ਜੰਗ ਦਾ ਇਕ ਮੁੱਖ ਕਾਰਣ ਉਹ ਅੱਤਿਆਚਾਰ ਸੀ ਜੋ ਪੱਛਮੀ ਪਾਕਿਸਤਾਨ, ਪੂਰਬੀ ਪਾਕਿਸਤਾਨ 'ਤੇ ਕਰੀਬ 2 ਦਹਾਕੇ ਤੋਂ ਕਰ ਰਿਹਾ ਸੀ। ਇਸ ਦੇ ਚੱਲਦੇ ਲੱਖਾਂ ਦੀ ਗਿਣਤੀ ਵਿਚ ਰਿਫਿਊਜ਼ੀਆਂ ਨੇ ਅਸਮ ਅਤੇ ਪੱਛਮੀ ਬੰਗਾਲ ਵਿਚ ਪਨਾਹ ਲਈ ਸੀ। 1970 ਵਿਚ ਇਹ ਗਿਣਤੀ ਵਧ ਕੇ ਕਰੀਬ 10 ਲੱਖ ਹੋ ਚੁੱਕੀ ਸੀ। ਪਾਕਿਸਤਾਨੀ ਫੌਜ ਨੇ ਇਸ ਅੱਤਿਆਚਾਰ ਨਾਲ ਨਜਿੱਠਣ ਲਈ ਪੂਰਬੀ ਪਾਕਿਸਤਾਨ ਵਿਚ ਮੁਕਤੀ ਵਾਹਿਨੀ ਫੌਜ ਬਣੀ ਜਿਸ ਨੂੰ ਭਾਰਤੀ ਫੌਜ ਨੇ ਸਹਿਯੋਗ ਦਿੱਤਾ।
ਜਿਨ੍ਹਾਂ ਮੁੱਖ ਕਾਰਣਾਂ ਕਾਰਣ ਭਾਰਤ-ਪਾਕਿ ਜੰਗ ਹੋਈ ਅਤੇ ਬਾਅਦ ਵਿਚ ਸੁਤੰਤਰ ਬੰਗਲਾਦੇਸ਼ ਦਾ ਨਿਰਮਾਣ ਹੋਇਆ, ਪੱਛਮੀ ਪਾਕਿਸਤਾਨ, ਪੂਰਬੀ ਹਿੱਸੇ ਦਾ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਸ਼ੋਸ਼ਣ ਕਰ ਰਿਹਾ ਸੀ। ਪੂਰਬੀ ਪਾਕਿਸਤਾਨ ਦੀਆਂ ਚੋਣਾਂ ਵਿਚ ਪੱਛਮੀ ਪਾਕਿਸਤਾਨ ਦੇ ਲੋਕ ਹੀ ਭਾਰੂ ਰਹੇ ਅਤੇ ਪੂਰਬੀ ਹਿੱਸੇ ਦੇ ਲੋਕਾਂ ਨੂੰ ਆਪਣੇ ਹੀ ਦੇਸ਼ ਵਿਚ ਸਰਕਾਰੀ ਨੌਕਰੀ ਤੱਕ ਮਿਲਣੀ ਕਰੀਬ ਨਾ ਦੇ ਬਰਾਬਰ ਸੀ। ਕਈ ਸਾਲਾਂ ਦੇ ਸੰਘਰਸ਼ ਅਤੇ ਪਾਕਿਸਤਾਨ ਦੀ ਫੌਜ ਦੇ ਅੱਤਿਆਚਾਰ ਦੇ ਵਿਰੋਧ ਵਿਚ ਪੂਰਬੀ ਪਾਕਿਸਤਾਨ ਦੇ ਲੋਕ ਸੜਕਾਂ 'ਤੇ ਉਤਰ ਆਏ। ਇਸ 'ਤੇ ਵੀ ਪੂਰਬੀ ਹਿੱਸੇ ਦੀ ਆਮ ਜਨਤਾ ਨਾਲ ਕੁੱਟਮਾਰ, ਸ਼ੋਸ਼ਣ, ਔਰਤਾਂ ਦੇ ਨਾਲ ਬਲਾਤਕਾਰ ਅਤੇ ਖੂਨ-ਖਰਾਬਾ ਲਗਾਤਾਰ ਵੱਧ ਰਿਹਾ ਸੀ। ਇਸ ਤਰ੍ਹਾਂ 1969 ਵਿਚ ਪਾਕਿਸਤਾਨ ਦੇ ਤੱਤਕਾਲੀ ਫੌਜੀ ਸ਼ਾਸਨ ਖਿਲਾਫ ਵਿਰੋਧ ਵਧ ਗਿਆ। ਬੰਗਲਾਦੇਸ਼ ਦੀ ਗਰੀਬ ਜਨਤਾ ਭਾਰਤੀ ਸਰਹੱਦ ਦੇ ਕੈਂਪਾਂ ਵਿਚ ਰਹਿਣ ਲੱਗੀ। ਨਤੀਜੇ ਵੱਜੋਂ ਪਾਕਿਸਤਾਨੀ ਫੌਜ ਦੇ ਅੱਤਿਆਚਾਰ ਦੇ ਵਿਰੋਧ ਵਿਚ ਬੰਗਲਾਦੇਸ਼ੀ ਫੌਜ ਮੁਕਤੀ ਵਾਹਿਨੀ ਦਾ ਗਠਨ ਕੀਤਾ ਗਿਆ। ਇਸ ਅੱਤਿਆਚਾਰ ਦੇ ਵਿਰੁੱਧ ਭਾਰਤ ਨੇ ਆਵਾਜ਼ ਚੁੱਕੀ ਕਿਉਂਕਿ ਉੱਤਰ-ਪੂਰਬੀ ਸੂਬਿਆਂ 'ਤੇ ਰਿਫਿਊਜ਼ੀਆਂ ਦਾ ਬੋਝ ਵੱਧਦਾ ਜਾ ਰਿਹਾ ਸੀ। ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਅਪ੍ਰੈਲ 1971 ਵਿਚ ਜੰਗ ਛੇੜੀ ਜਾਵੇ। ਇਸ ਬਾਰੇ ਵਿਚ ਜਦ ਉਨ੍ਹਾਂ ਨੇ ਥਲ ਸੈਨਾ ਮੁਖੀ ਜਨਰਲ ਮਾਨੇਕਸ਼ਾ ਦੀ ਸਲਾਹ ਲਈ ਤਾਂ ਮਾਨੇਕਸ਼ਾ ਨੇ ਸਿਆਸੀ ਦਬਾਅ ਵਿਚ ਝੁਕੇ ਬਿਨਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਪੱਸ਼ਟ ਕਹਿ ਦਿੱਤਾ ਕਿ ਉਹ ਪੂਰੀ ਤਿਆਰੀ ਦੇ ਨਾਲ ਜੰਗ ਵਿਚ ਉਤਰਣਾ ਚਾਹੁੰਦੇ ਹਨ। ਮੀਂਹ ਤੋਂ ਪਹਿਲਾਂ ਦਾ ਸਮਾਂ ਵੀ ਫੌਜੀ ਮੁਹਿੰਮ ਲਈ ਠੀਕ ਨਹੀਂ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਜੰਗ ਵਿਚ ਜਿੱਤ ਦਾ ਭਰੋਸਾ ਦਿੱਤਾ। ਅਸਲ ਵਿਚ ਇੰਦਰਾ ਗਾਂਧੀ ਜਲਦਬਾਜ਼ੀ ਵਿਚ ਕੀਤੀ ਗਈ ਫੌਜੀ ਕਾਰਵਾਈ ਦੇ ਮਾੜੇ ਨਤੀਜਿਆਂ ਤੋਂ ਜਾਣੂ ਸੀ। ਉਸ ਸਮੇਂ ਭਾਰਤ ਕੋਲ ਸਿਰਫ ਇਕ ਮਾਉਂਟੇਨ ਡਿਵੀਜ਼ਨ ਸੀ। ਇਸ ਡਿਵੀਜ਼ਨ ਕੋਲ ਰਣਨੀਤਕ ਪੁਲ ਬਣਾਉਣ ਦੀ ਸਮਰੱਥਾ ਨਹੀਂ ਸੀ ਅਤੇ ਉਸ 'ਤੇ ਮਾਨਸੂਨ ਦਸਤਕ ਦੇਣ ਹੀ ਵਾਲਾ ਸੀ। ਅਜਿਹੇ ਸਮੇਂ ਵਿਚ ਪੂਰਬੀ ਪਾਕਿਸਤਾਨ ਵਿਚ ਦਾਖਲ ਹੋਣਾ ਮੁਸੀਬਤ ਸਿਰ ਲੈਣਾ ਸੀ।
3 ਦਸੰਬਰ ਨੂੰ ਇੰਦਰਾ ਗਾਂਧੀ ਪੱਛਮੀ ਬੰਗਾਲ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰਨ ਗਈ ਸੀ। ਇਸ ਦੌਰਾਨ ਸ਼ਾਮ 5-40 ਦੇ ਕਰੀਬ ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਪਠਾਨਕੋਟ, ਸ਼੍ਰੀਨਗਰ, ਅੰਮ੍ਰਿਤਸਰ, ਜੋਧਪੁਰ, ਆਗਰਾ ਵਿਚ ਹਵਾਈ ਫੌਜ ਹਵਾਈ ਅੱਡੇ 'ਤੇ ਹਮਲੇ ਕਰ ਜੰਗ ਛੇੜ ਦਿੱਤੀ। ਇੰਦਰਾ ਗਾਂਧੀ ਨੇ ਉਸ ਸਮੇਂ ਦਿੱਲੀ ਵਾਪਸ ਜਾ ਕੇ ਤੁਰੰਤ ਫੌਜ ਦੇ ਅਫਸਰਾਂ ਅਤੇ ਕੈਬਨਿਟ ਨਾਲ ਮੀਟਿੰਗ ਕੀਤੀ। ਇਸ ਸ਼ਾਮ ਇੰਦਰਾ ਗਾਂਧੀ ਨੇ ਰੇਡੀਓ ਤੋਂ ਦੇਸ਼ ਦੇ ਨਾਂ ਸੰਦੇਸ਼ ਦਿੱਤਾ ਅਤੇ ਕਿਹਾ ਕਿ ਇਹ ਹਵਾਈ ਹਮਲੇ ਪਾਕਿਸਤਾਨ ਵੱਲੋਂ ਭਾਰਤ ਨੂੰ ਖੁੱਲ੍ਹੀ ਚੁਣੌਤੀ ਹਨ।
ਭਾਰਤੀ ਹਵਾਈ ਫੌਜ ਨੇ 3 ਦਸੰਬਰ ਦੀ ਰਾਤ ਨੂੰ ਹਵਾਈ ਕਾਰਵਾਈ ਕਰ ਦਿੱਤੀ। ਅਗਲੇ ਦੋ ਦਿਨ ਸਾਡੀ ਹਵਾਈ ਫੌਜ ਨੇ ਤੇਜ਼ ਹਮਲੇ ਦੇ ਕਾਰਣ ਪਾਕਿਸਤਾਨ ਦੀ ਹਵਾਈ ਫੌਜ ਪੂਰੀ ਤਰ੍ਹਾਂ ਕੰਬ ਗਈ। ਸਾਡੀਆਂ ਫੌਜਾਂ ਨੇ ਪੂਰਬੀ ਤੇ ਪੱਛਮੀ ਦੋਵਾਂ ਹੀ ਸਰਹੱਦਾਂ ਉੱਤੇ ਮੋਰਚਾ ਸੰਭਾਲਿਆ ਹੋਇਆ ਸੀ। ਕੋਈ ਇਲਾਕਿਆਂ ਵਿਚ ਭਿਆਨਕ ਯੁੱਧ ਹੋਇਆ ਪਰ ਸਾਡੀ ਕੁਸ਼ਲ ਰਣਨੀਤੀ ਤੇ ਫੌਜਾਂ ਦੀ ਬਹਾਦਰੀ ਦੇ ਅੱਗੇ ਪਾਕਿਸਤਾਨੀ ਫੌਜਾਂ ਦੀ ਇਕ ਨਾ ਚੱਲੀ। ਨੇਵੀ ਨੇ ਵੀ ਪੱਛਮੀ ਪਾਕਿਸਤਾਨ ਦੇ ਕਰਾਚੀ ਤੇ ਪੂਰਬੀ ਪਾਕਿਸਤਾਨ ਦੀਆਂ ਮਹੱਤਵਪੂਰਨ ਬੰਦਰਗਾਹਾਂ ਉੱਤੇ ਹਮਲਾ ਕੀਤਾ ਤੇ ਪਾਕਿਸਤਾਨ ਨੂੰ ਗੋਡੇ ਟੇਕਣ ਉੱਤੇ ਮਜਬੂਰ ਕਰ ਦਿੱਤਾ।
14 ਦਸੰਬਰ ਨੂੰ ਭਾਰਤੀ ਫੌਜ ਨੇ ਇਕ ਗੁਪਤ ਪਾਕਿਸਤਾਨੀ ਸੰਦੇਸ਼ ਨੂੰ ਫੜਿਆ, ਜਿਸ ਵਿਚ ਉਸ ਦਿਨ ਸਵੇਰੇ 11 ਵਜੇ ਢਾਕਾ ਦੇ ਗਵਰਨਮੈਂਟ ਹਾਊਸ ਵਿਚ ਇਕ ਬੈਠਕ ਦਾ ਜ਼ਿਕਰ ਸੀ। ਭਾਰਤੀ ਹਵਾਈ ਫੌਜ ਦੇ ਮਿਗ ਜਹਾਜ਼ਾਂ ਨੇ ਗਵਨਰਮੈਂਟ ਹਾਊਸ ਉੱਤੇ ਤੈਅ ਸਮੇਂ ਉੱਤੇ ਬੰਬ ਸੁੱਟ ਦਿੱਤਾ, ਜਿਸ ਤੋਂ ਬਾਅਦ ਗਵਰਨਰ ਮਲਿਕ ਨੇ ਡਰ ਕੇ ਅਸਤੀਫਾ ਦੇ ਦਿੱਤਾ।
16 ਦਸੰਬਰ 1971 ਨੂੰ ਪਾਕਿਸਤਾਨ ਨੇ ਅਖੀਰ ਇਕਪਾਸੜ ਜੰਗਬੰਦੀ ਦਾ ਐਲਾਨ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਆਪਣੀ ਸੰਯੁਕਤ ਥਲ ਸੈਨਾ ਨੂੰ ਭਾਰਤੀ ਫੌਜ ਨੂੰ ਸੌਂਪ ਦਿੱਤਾ, ਜਿਸ ਦੇ ਨਾਲ ਹੀ ਭਾਰਤ-ਪਾਕਿਸਤਾਨ ਜੰਗ ਅਧਿਕਾਰਿਤ ਰੂਪ ਨਾਲ ਖਤਮ ਹੋ ਗਿਆ। ਪੂਰਬੀ ਪਾਕਿਸਤਾਨ ਸਥਿਤ ਪੂਰਬੀ ਕਮਾਨ ਵਲੋਂ ਭਾਰਤੀ ਪੂਰਬੀ ਕਮਾਨ ਦੇ ਜਨਰਲ ਅਫਸਰ ਕਮਾਂਡਿੰਗ-ਇਨ ਚੀਫ ਲੈਫਟੀਨੈਂਟ ਜਨਰਲ ਜਗਜੀਸ ਸਿੰਘ ਅਰੋੜਾ ਅਤੇ ਪਾਕਿਸਤਾਨ ਪੂਰਬੀ ਕਮਾਨ ਦੇ ਕਮਾਂਡਰ, ਲੈਫਟੀਨੈਂਟ ਜਨਰਲ ਏ. ਏ. ਕੇ. ਨਿਆਜ਼ੀ ਦੇ ਵਿਚਾਲੇ ਢਾਕਾ ਵਿਚ ਸਮਰਪਣ ਰਿਕਾਰਡ ਉੱਤੇ ਦਸਤਖਤ ਹੋਏ। ਇਸ ਜਿੱਤ ਦਾ ਯਾਦਗਾਰ ਚਿੱਤਰ ਭਾਰਤ ਦੇ ਹਰ ਨਾਗਰਿਕ ਦੇ ਦਿਮਾਗ ਵਿਚ ਅੰਕਿਤ ਹੈ।
2 ਜੁਲਾਈ 1972 ਨੂੰ ਭਾਰਤ ਪਾਕਿਸਤਾਨ ਨੇ ਸ਼ਿਮਲਾ ਸਮਝੌਤੇ ਉੱਤੇ ਦਸਤਖਤ ਕੀਤੇ। ਇਸ ਸੰਧੀ ਵਿਚ ਭਾਰਤ ਨੇ 13,000 ਵਰਗ ਕਿਲੋਮੀਟਰ ਤੋਂ ਵੀ ਜ਼ਿਆਦਾ ਜ਼ਮੀਨ ਪਾਕਿਸਤਾਨ ਨੂੰ ਵਾਪਸ ਕਰ ਦਿੱਤਾ, ਜੋ ਜੰਗ ਵਿਚ ਭਾਰਤੀ ਫੌਜ ਨੇ ਪਾਕਿਸਤਾਨ ਤੋਂ ਜ਼ਬਤ ਕੀਤੀ ਸੀ। ਨਾਲ ਹੀ ਪਾਕਿਸਤਾਨ ਦੇ 93,000 ਜੰਗਬੰਦੀਆਂ ਨੂੰ ਵੀ ਪਾਕਿਸਤਾਨ ਨੂੰ ਸੌਂਪ ਦਿੱਤਾ ਗਿਆ। ਇਸ ਤਰ੍ਹਾਂ 12 ਦਿਨਾਂ ਵਿਚ ਹੋਈ ਇਕ ਭਿਆਨਕ ਜੰਗ ਤੋਂ ਬਾਅਦ ਦੁਨੀਆ ਦੇ ਨਕਸ਼ੇ ਉੱਤੇ ਇਕ ਨਵੇਂ ਦੇਸ਼ ਦਾ ਜਨਮ ਹੋਇਆ, ਜੋ ਕਿ ਆਪਣੇ ਆਪ ਵਿਚ ਇਕ ਅਨੋਖੀ ਘਟਨਾ ਹੈ। ਇਸ ਜੰਗ ਵਿਚ ਤਕਰੀਬਨ 3900 ਭਾਰਤੀ ਫੌਜੀਆਂ ਨੇ ਬਲਿਦਾਨ ਦਿੱਤਾ ਤੇ 9851 ਜ਼ਖਮੀ ਹੋਏ।
ਭਾਰਤ ਦੀ ਨਿਆਪ੍ਰਿਯਤਾ ਤੇ ਸ਼ਾਂਤੀ ਦੇ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਇਹ ਹੈ ਕਿ ਇੰਨੀ ਵੱਡੀ ਜਿੱਤ ਤੋਂ ਬਾਅਦ ਵੀ ਅਸੀਂ ਬੰਗਲਾਦੇਸ਼ ਨੂੰ ਆਪਣੀਆਂ ਸਰਹੱਦਾਂ ਵਿਚ ਨਹੀਂ ਮਿਲਾਇਆ, ਬਲਕਿ ਉਸ ਨੂੰ ਇਸ ਸੁਤੰਤਰ ਦੇਸ਼ ਐਲਾਨ ਕੀਤਾ।
ਭਾਰਤੀ ਸ਼ਾਂਤੀ ਦੂਤ ਦੇ ਰੂਪ ਵਿਚ ਹਮੇਸ਼ਾ ਤੋਂ ਵਿਸ਼ਵ ਵਿਚ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਰਿਹਾ ਹੈ। ਸਾਡਾ ਵਿਸ਼ਵਾਸ ਹੈ ਕਿ ਹਰ ਕੋਈ ਸ਼ਾਂਤੀ ਸਦਭਾਵਨਾ ਦੇ ਨਾਲ ਜ਼ਿੰਦਗੀ ਬਿਤਾਏ ਤੇ ਇਕ ਬਿਹਤਰ ਅਤੇ ਸ਼ਾਂਤੀਪੂਰਨ ਕੱਲ ਦੇ ਨਿਰਮਾਣ ਦੀ ਦਿਸ਼ਆ ਵਿਚ ਅੱਗੇ ਵਧੇ।
ਵਿਜੇ ਦਿਵਸ ਉੱਤੇ ਆਓ, ਉਨ੍ਹਾਂ ਵੀਰਾਂ ਨੂੰ ਨਮਨ ਕਰੋ ਅਤੇ ਆਪਣੇ ਦੇਸ਼ ਦੀ ਰਣਨੀਤਕ ਸ਼ਕਤੀ ਦੇ ਨਾਲ-ਨਾਲ ਵੈਸ਼ਵਿਕ ਸੂਝ-ਬੂਝ ਉੱਤੇ ਵੀ ਮਾਣ ਕਰੋ। ਅੱਜ ਵੀ ਸਾਡੇ ਫੌਜੀ ਸਰਹੱਦਾਂ ਉੱਤੇ ਦੁਸ਼ਮਣ ਦੇ ਸਾਹਮਣੇ ਛਾਤੀ ਤਾਣ ਕੇ ਖੜ੍ਹੇ ਹਨ ਅਤੇ ਅੱਜ ਵੀ ਵਿਸ਼ਵ ਸਾਡੀ ਵਿਚਾਰਧਾਰਾ ਦੇ ਅੱਗੇ ਨਤ ਮਸਤਕ ਹੈ।
ਭਾਰਤ ਦੀ ਇਸ ਮਾਨ ਸੋਤ ਗੇ ਲਈ ਸਮਰਪਿਤ ਕੁਝ ਲਾਈਨਾਂ-
'ਤੁਮ ਅਪਨੇ ਜੀਵਨ ਮੇਂ ਰੰਗ ਭਰੋ, ਹਮ ਅਪਨੇ ਸਪਨੇ ਸਾਕਾਰ ਕਰਤੇ ਹੈਂ।
ਖੁਦ ਕੋ ਇਨਸਾਨ ਬਨਾ, ਇਹ ਇਨਸਾਨੀਅਤ ਸੰਭਾਲ ਕਰ ਰਖਤੇ ਹੈਂ।
ਮਹਕਤਾ ਰਹੇ ਤੇਰਾ ਯੇ ਚਮਨ, ਗੁਲਜ਼ਾਰ ਰਹੇ ਮੇਰਾ ਵੀ ਚਮਨ।
ਸਦੀਓਂ ਤਕ ਆਬਾਦ ਰਹੇ, ਤੇਰਾ ਵੀ ਵਤਨ ਮੇਰਾ ਵੀ ਵਤਨ।'
ਜੈ ਹਿੰਦ।
ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਨਾਲ 1 ਦੀ ਮੌਤ ਅਤੇ 35 ਦੀ ਰਿਪੋਰਟ ਪਾਜ਼ੇਟਿਵ
NEXT STORY