ਜਲੰਧਰ(ਰਵਿੰਦਰ ਸ਼ਰਮਾ)— ਪੰਜਾਬ ਦੀ ਰਾਜਨੀਤੀ 'ਚ ਸਿਰਫ 3 ਸੀਟਾਂ ਲੈਣ ਵਾਲੀ ਭਾਰਤੀ ਜਨਤਾ ਪਾਰਟੀ 'ਚ ਸਭ ਕੁਝ ਚੰਗਾ ਨਹੀਂ ਚੱਲ ਰਿਹਾ ਹੈ। ਇਕ ਪਾਸੇ ਸੂਬੇ ਭਰ 'ਚ ਪਾਰਟੀ ਅੰਦਰ ਗੁੱਟਬਾਜ਼ੀ ਹਾਵੀ ਹੈ ਤਾਂ ਦੂਜੇ ਪਾਸੇ ਰਾਜਨੀਤੀ ਲੀਲਾ 'ਤੇ ਹੁਣ ਰਾਮਲੀਲਾ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਭਾਜਪਾ ਗੁਰਦਾਸਪੁਰ ਲੋਕ ਸਭਾ ਉੱਪ ਚੋਣਾਂ 'ਚ ਕਾਂਗਰਸ ਤੇ 'ਆਪ' ਨਾਲ ਟੱਕਰ ਲੈ ਰਹੀ ਹੈ ਅਤੇ ਪਾਰਟੀ ਉਮੀਦਵਾਰ ਸਮੇਤ ਸਾਰੇ ਨੇਤਾਵਾਂ ਨੇ ਪੂਰੀ ਤਾਕਤ ਲਾ ਦਿੱਤੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਪਾਰਟੀ ਵਰਕਰਾਂ ਨੂੰ ਮੋਟੀਵੇਟ ਕਰਨ ਦੀ ਬਜਾਏ ਦਿੱਲੀ 'ਚ ਰਾਮਲੀਲਾ ਕਰਨ ਵਿਚ ਰੁੱਝੇ ਹੋਏ ਹੈ। ਉਹ ਰਾਮਲੀਲਾ 'ਚ ਨਿਸ਼ਾਦਰਾਜ ਦਾ ਰੋਲ ਅਦਾ ਕਰ ਰਹੇ ਹਨ।
ਹੈਰਾਨੀ ਦੀ ਗੱਲ ਹੈ ਕਿ ਜਿਸ ਭਾਜਪਾ ਪ੍ਰਧਾਨ ਦੇ ਕਾਰਜਕਾਲ 'ਚ ਪਾਰਟੀ ਸਿਰਫ 3 ਸੀਟਾਂ 'ਤੇ ਸਿਮਟ ਗਈ ਹੋਵੇ ਅਤੇ ਪਾਰਟੀ ਅੰਦਰ ਲਗਾਤਾਰ ਗੁੱਟਬਾਜ਼ੀ ਨੂੰ ਉਤਸ਼ਾਹ ਮਿਲ ਰਿਹਾ ਹੋਵੇ, ਉਥੇ ਭਾਜਪਾ ਪ੍ਰਧਾਨ ਪਾਰਟੀ ਦੀ ਮਜ਼ਬੂਤੀ ਦੀ ਬਜਾਏ ਜਨਤਾ ਦੇ ਸਾਹਮਣੇ ਨਵੇਂ ਰੂਪ 'ਚ ਆ ਰਹੇ ਹਨ। ਪਾਰਟੀ 'ਚ ਹੀ ਇਸ ਗੱਲ ਨੂੰ ਲੈ ਕੇ ਕਾਫੀ ਕਸ਼ਮਕਸ਼ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦਾ ਵਿਰੋਧ ਵੀ ਹੋ ਰਿਹਾ ਹੈ। ਇਕ ਪਾਸੇ ਜਿੱਥੇ ਪਾਰਟੀ ਆਪਣੀ ਪੂਰੀ ਤਾਕਤ ਗੁਰਦਾਸਪੁਰ ਉੱਪ ਚੋਣਾਂ 'ਚ ਲਾ ਰਹੀ ਹੈ ਤਾਂ ਦੂਜੇ ਪਾਸੇ ਪਾਰਟੀ ਦੇ ਸਰਤਾਜ ਵਿਜੇ ਸਾਂਪਲਾ ਚੋਣਾਂ 'ਚ ਪਾਰਟੀ ਵਰਕਰਾਂ ਦਾ ਹੌਂਸਲਾ ਵਧਾਉਣ ਦੀ ਬਜਾਏ ਰਾਮਲੀਲਾ 'ਚ ਰੋਲ ਕਰਨ ਨੂੰ ਤਰਜੀਹ ਦੇ ਰਹੇ ਹਨ। ਸੂਬਾ ਪ੍ਰਧਾਨ ਦਾ ਇਹ ਨਵਾਂ ਰੋਲ ਅਤੇ ਨਵਾਂ ਰੂਪ ਪਾਰਟੀ ਵਰਕਰਾਂ ਅਤੇ ਹਾਈਮਕਾਨ ਅਤੇ ਜਨਤਾ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਸਾਲੇ ਨੇ ਜੀਜੇ ਨੂੰ ਨਲਕੇ ਦੀ ਹੱਥੀ ਮਾਰ ਕੇ ਕੀਤਾ ਜ਼ਖਮੀ
NEXT STORY