ਚੰਡੀਗੜ੍ਹ— ਆਈ. ਏ. ਐੱਸ. ਅਧਿਕਾਰੀ ਵਰਣਿਕਾ ਕੁੰਡੂ ਨਾਲ ਛੇੜਛਾੜ ਦੇ ਮਾਮਲੇ ਵਿਚ ਫਸੇ ਭਾਜਪਾ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਅਤੇ ਉਸ ਦਾ ਸਾਥੀ ਆਸ਼ੀਸ਼ ਕੁਮਾਰ ਅੱਜ ਚੰਡੀਗੜ੍ਹ ਪੁਲਸ ਸਟੇਸ਼ਨ ਵਿਖੇ ਪੇਸ਼ੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਵਿਕਾਸ ਅਤੇ ਆਸ਼ੀਸ਼ ਨੂੰ ਚੰਡੀਗੜ੍ਹ ਦੇ ਸੈਕਟਰ 26 ਦੇ ਪੁਲਸ ਸਟੇਸ਼ਨ ਵੱਲੋਂ ਨੋਟਿਸ ਭੇਜ ਕੇ ਥਾਣੇ ਵਿਚ ਪੇਸ਼ ਹੋਣ ਅਤੇ ਜਾਂਚ ਦਾ ਹਿੱਸਾ ਬਣਨ ਲਈ ਕਿਹਾ ਗਿਆ ਸੀ। ਵਿਕਾਸ ਦੇ ਸਹਿਦੋਸ਼ੀ ਆਸ਼ੀਸ਼ ਨੇ ਤਾਂ ਨੋਟਿਸ ਸਵੀਕਾਰ ਕਰ ਲਿਆ ਸੀ ਜਦੋਂ ਕਿ ਵਿਕਾਸ ਨੇ ਅਜਿਹਾ ਨਹੀਂ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਚੰਡੀਗੜ੍ਹ ਵਿਚ ਸਥਿਤ ਸੁਭਾਸ਼ ਬਰਾਲਾ ਦੇ ਘਰ ਦੇ ਬਾਹਰ ਨੋਟਿਸ ਚਿਪਕਾਅ ਕੇ ਆਈ ਸੀ।
ਵਿਕਾਸ ਅਤੇ ਸਹਿ-ਦੋਸ਼ੀ ਆਸ਼ੀਸ਼ ਇਸ ਤੋਂ ਬਾਅਦ ਉਕਤ ਥਾਣੇ ਵਿਚ ਪਹੁੰਚੇ। ਥਾਣੇ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਸ ਮੌਜੂਦ ਸੀ। ਪੇਸ਼ੀ ਤੋਂ ਬਾਅਦ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਸੜਕ 'ਚ ਹੋਈ ਨਨਾਣ ਭਰਜਾਈ ਦੀ ਲੜਾਈ ਦਾ ਦੇਖੋ ਲਾਈਵ ਵੀਡੀਓ
NEXT STORY