ਹੁਸ਼ਿਆਰਪੁਰ, (ਸਮੀਰ ਵਸ਼ਿਸ਼ਟ ) - ਹੁਸ਼ਿਆਰਪੁਰ ਦੀ ਮਾਊਂਟ ਏਵਰ ਨਿਊ ਕਲੋਨੀ 'ਚ ਰਹਿਣ ਵਾਲੀ ਮਨਜੀਤ ਕੌਰ ਨਾਲ ਉਸ ਦੀ ਨਨਾਣ ਵੱਲੋਂ ਸੜਕ 'ਚ ਸ਼ਰੇਆਮ ਕੁੱਟਮਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਮਾਊਂਟ ਏਵਰ ਨਿਊ ਕਲੋਨੀ 'ਚ 'ਚ ਰਹਿਣ ਵਾਲੀ ਮਨਜੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ। ਮਨਜੀਤ ਕੌਰ ਨੇ ਦੱਸਿਆ ਕਿ ਉਸ ਦੀ ਨਨਾਣ ਨੇ ਰਾਸਤੇ 'ਚ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ , ਜੋ ਸੀ. ਸੀ. ਟੀ. ਵੀ. ਕਮਰੇ 'ਚ ਕੈਦ ਹੋ ਗਈ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ਼ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਦਿੱਤੀ ਗਈ ਹੈ ਅਤੇ ਪੀੜਤਾ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਫੇਸਬੁੱਕ 'ਤੇ ਤਸਵੀਰਾਂ ਵਾਇਰਲ ਕਰਨ ਦੀ ਦਿੱਤੀ ਧਮਕੀ, ਪਰੇਸ਼ਾਨ ਲੜਕੀ ਨੇ ਲਾਇਆ ਮੌਤ ਨੂੰ ਗਲੇ
NEXT STORY