ਸਰਾਏ ਅਮਾਨਤ ਖਾਂ (ਨਰਿੰਦਰ) : ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਲਸ ਨੇੜਿਓਂ ਬੀਐੱਸਐੱਫ ਅਤੇ ਪੰਜਾਬ ਪੁਲਸ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਛੁਪਾ ਕੇ ਰੱਖੀ 5 ਕਿਲੋ 32 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਥਾਣਾ ਸਰਾਏ ਅਮਾਨਤ ਖਾ ਦੇ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਬੀਐੱਸਐੱਫ 181 ਬਟਾਲੀਅਨ ਰਾਜਾਤਾਲ ਬਾਰਡਰ ਦੇ ਜਵਾਨਾਂ ਨੂੰ ਗਸ਼ਤ ਦੌਰਾਨ ਪਿੰਡ ਕਲਸ ਨੇੜਿਓਂ ਕਿਸੇ ਵਿਅਕਤੀ ਵੱਲੋਂ ਪਿੰਡ ਦੇ ਬਾਹਰ ਰੱਖੀ ਗਈ ਹੈਰੋਇਨ ਦੀ ਵੱਡੀ ਖੇਪ ਜੋ 5 ਕਿਲੋ 32 ਗ੍ਰਾਮ ਬਣਦੀ ਹੈ ਜਿਸ ਦਾ ਅੰਤਰਰਾਸ਼ਟਰੀ ਕੀਮਤ ਲਗਭਗ 26 ਕਰੋੜ ਦੇ ਕਰੀਬ ਬਣਦੀ ਹੈ ਬਰਾਮਦ ਕੀਤੀ ਹੈ। ਥਾਣਾ ਮੁਖੀ ਅਨੁਸਾਰ ਥਾਣਾ ਸਰਾਏ ਅਮਾਨਤ ਖਾ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Big Breaking: ਪੰਜਾਬ 'ਚ ਕਈ ਰੇਲਵੇ ਟਰੈਕਾਂ ਸਮੇਤ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
NEXT STORY