ਅੰਮ੍ਰਿਤਸਰ (ਜ. ਬ) : ਪਿੰਡ ਅਦਲੀਵਾਲ ਦੀ ਪੰਚਾਇਤ ਨੇ ਪਿੰਡ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਕੁਝ ਸਖ਼ਤ ਮਤੇ ਪਾਸ ਕੀਤੇ ਹਨ। ਪੰਚਾਇਤ ਵੱਲੋਂ ਲਏ ਗਏ ਇਨ੍ਹਾਂ ਫੈਸਲਿਆਂ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਸਰੋਤਾਂ ਅਨੁਸਾਰ ਪੰਚਾਇਤ ਵੱਲੋਂ ਪਿੰਡ ਵਿਚ ਵਿਆਹਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੰਚਾਇਤ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਅਤੇ ਕੁੜੀ ਆਪਸ ਵਿਚ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, 8 ਤੇ 14 ਅਪ੍ਰੈਲ ਨੂੰ ਗਜ਼ਟਿਡ ਛੁੱਟੀ
ਭੱਜ ਕੇ ਵਿਆਹ ਕਰਵਾਉਣ 'ਤੇ ਪਰਿਵਾਰਕ 'ਤੇ ਵੀ ਕਾਰਵਾਈ ਹੋਵੇਗੀ। ਜੇਕਰ ਕੋਈ ਮੁੰਡਾ-ਕੁੜੀ ਪਿੰਡੋਂ ਬਾਹਰ ਭੱਜ ਕੇ ਵਿਆਹ ਕਰਵਾਉਂਦੇ ਹਨ ਤਾਂ ਸਿਰਫ਼ ਉਸ ਜੋੜੇ ਦਾ ਹੀ ਨਹੀਂ, ਸਗੋਂ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਜਿਸ ਪਰਿਵਾਰ ਦਾ ਬਾਈਕਾਟ ਕੀਤਾ ਜਾਵੇਗਾ, ਪਿੰਡ ਦਾ ਕੋਈ ਵੀ ਹੋਰ ਪਰਿਵਾਰ ਉਨ੍ਹਾਂ ਦੇ ਕਿਸੇ ਵੀ ਦੁੱਖ ਜਾਂ ਸੁੱਖ ਦੇ ਸਮਾਗਮ ਵਿਚ ਸ਼ਾਮਲ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਝਟਕਾ, ਇਸ ਵੱਡੇ ਆਗੂ ਨੇ ਦਿੱਤਾ ਅਸਤੀਫਾ
ਸਰਕਾਰੀ ਕੰਮਾਂ 'ਤੇ ਰੋਕ
ਮਤੇ ਵਿਚ ਇਹ ਵੀ ਆਖਿਆ ਗਿਆ ਹੈ ਕਿ ਅਜਿਹੇ ਪਰਿਵਾਰਾਂ ਲਈ ਪਿੰਡ ਦਾ ਸਰਪੰਚ ਜਾਂ ਲੰਬੜਦਾਰ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਕੰਮ ਲਈ ਦਸਤਖਤ ਨਹੀਂ ਕਰੇਗਾ। ਪੰਚਾਇਤ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜਿਹੜੇ ਲੋਕ ਨਸ਼ਾ ਕਰਨ ਵਾਲਿਆਂ ਜਾਂ ਵੇਚਣ ਵਾਲਿਆਂ ਦੀ ਮਦਦ ਲਈ ਥਾਣੇ ਜਾਣਗੇ, ਉਨ੍ਹਾਂ ਦਾ ਵੀ ਪਿੰਡ ਵਿਚ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਪੰਚਾਇਤ ਦੇ ਇਸ ਫੈਸਲੇ ਨੇ ਪੂਰੇ ਇਲਾਕੇ ਵਿਚ ਚਰਚਾ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰਾਸ਼ਨ ਡਿਪੂਆਂ ਨੂੰ ਲੈ ਕੇ ਅਹਿਮ ਖ਼ਬਰ, ਸੂਬੇ ਦੇ ਵੱਡੀ ਗਿਣਤੀ ਪਰਿਵਾਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਦੇ ਸਕੂਲਾਂ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ, ਅਧਿਆਪਕਾਂ ਤੇ ਮਾਪਿਆਂ ਦੇ ਸੁੱਕੇ ਸਾਹ
NEXT STORY