ਨਵਾਂਸ਼ਹਿਰ, (ਤ੍ਰਿਪਾਠੀ)- ਨਵਾਂਸ਼ਹਿਰ-ਗੜ੍ਹਸ਼ੰਕਰ ਸੜਕ ਦੀ ਅਤਿ ਤਰਸਯੋਗ ਹਾਲਤ ਦੇ ਵਿਰੋਧ 'ਚ ਪਿੰਡ ਮਹਿੰਦੀਪੁਰ ਦੇ ਵਾਸੀਆਂ ਨੇ ਮੁੱਖ ਰਸਤੇ 'ਤੇ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪਿੰਡ ਦੇ ਸਰਪੰਚ ਹੁਸਨ ਲਾਲ ਤੇ ਕਾਮਰੇਡ ਮੁਕੰਦ ਲਾਲ ਨੇ ਦੱਸਿਆ ਕਿ ਅਲਾਚੌਰ ਤੋਂ ਨਵਾਂਸ਼ਹਿਰ ਦਾ ਖੱਡਿਆਂ ਭਰਿਆ ਰਸਤਾ ਜਿਥੇ ਸਿਹਤ ਸਮੱਸਿਆਵਾਂ ਨੂੰ ਜਨਮ ਦੇ ਰਿਹਾ ਹੈ, ਉਥੇ ਹੀ ਇਸ ਰਸਤੇ 'ਤੇ ਹਰ ਸਮਾਂ ਕਿਸੇ ਵੱਡੇ ਸੜਕ ਹਾਦਸੇ ਦੇ ਵਾਪਰਨ ਦੀ ਸੰਭਾਵਨਾ ਹਰ ਸਮੇਂ ਬਣੀ ਰਹਿੰਦੀ ਹੈ। ਇਸ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਸੰਬੰਧੀ ਕਈ ਵਾਰ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਸੜਕ ਦਾ ਕੋਈ ਸੁਧਾਰ ਨਹੀਂ ਹੋ ਰਿਹਾ, ਜਦਕਿ ਇਸ ਸੜਕ 'ਤੇ ਕਾਫੀ ਆਵਾਜਾਈ ਵੀ ਹੈ। ਜੰਮੂ-ਕਸ਼ਮੀਰ, ਪਠਾਨਕੋਟ, ਹੁਸ਼ਿਆਰਪੁਰ ਆਦਿ ਦੇ ਨਵਾਂਸ਼ਹਿਰ-ਖੰਨਾ ਤੇ ਅੰਬਾਲਾ-ਦਿੱਲੀ ਨਾਲ ਜੋੜਨ ਵਾਲਾ ਮੁੱਖ ਰਸਤਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਇਸ ਦੀ ਸਾਰ ਨਹੀਂ ਲੈ ਰਿਹਾ, ਜਿਸ ਕਾਰਨ ਪਿੰਡ ਵਾਸੀਆਂ 'ਚ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਹੈ।
ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਛੇਤੀ ਇਸ ਰਸਤੇ ਦਾ ਮੁਰੰਮਤ ਕੰਮ ਸ਼ੁਰੂ ਨਹਾ ਕਰਵਾਇਆ ਤਾਂ ਉਹ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਮੁੱਖ ਰਸਤੇ 'ਤੇ ਪ੍ਰਸ਼ਾਸਨ ਖਿਲਾਫ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਸਮੇਂ ਗੁਰਜੀਤ ਸਿੰਘ, ਹਰਮੇਸ਼ ਲਾਲ, ਬਲਵੀਰ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ, ਹਰਜੀਤ ਸਿੰਘ, ਤਲਵਿੰਦਰ ਕੁਮਾਰ, ਬਲਜੀਤ ਸਿੰਘ, ਜਗਤਾਰ ਸਿੰਘ, ਹਰਬੰਸ ਲਾਲ ਆਦਿ ਮੌਜੂਦ ਸਨ।
6 ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਕਰਮਚਾਰੀਆਂ ਕੀਤੀ ਨਾਅਰੇਬਾਜ਼ੀ
NEXT STORY