ਕਪੂਰਥਲਾ (ਮੱਲ੍ਹੀ) - ਪਿੰਡਾਂ ਵਿਚ ਖ਼ੂੰਖ਼ਾਰ ਆਵਾਰਾ ਕੁੱਤਿਆਂ ਦਾ ਆਤੰਕ ਐਨਾ ਵਧ ਚੁੱਕਾ ਹੈ ਕਿ ਇਹ ਖ਼ੂੰਖ਼ਾਰ ਕੁੱਤੇ ਰਾਹ ਜਾਂਦੇ ਲੋਕਾਂ ਨੂੰ ਅਤੇ ਖੇਤਾਂ ਵਿੱਚ ਬਣੇ ਫਾਰਮ ਹਾਊਸਾਂ ਉਤੇ ਕਿਸਾਨਾਂ ਦੇ ਰੱਖੇ ਪਾਲਤੂ ਪਸ਼ੂਆਂ/ ਡੰਗਰਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਸ ਤੋਂ ਪਿੰਡਾਂ ਦੇ ਲੋਕ ਡਾਢੇ ਪ੍ਰੇਸ਼ਾਨ ਹਨ ਤੇ ਜ਼ਿਲਾ ਪ੍ਰਸ਼ਾਸ਼ਨ ਤੋਂ ਲੋਕਾਂ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕਣ ਦੀ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ।
ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਲੱਗਭਗ ਸਾਰੇ ਪਿੰਡਾਂ ਦੇ ਲੋਕ ਇਹਨਾਂ ਖ਼ੂੰਖ਼ਾਰ ਅਵਾਰਾ ਕੁੱਤਿਆਂ ਦੇ ਆਤੰਕ ਤੋਂ ਦੁਖੀ ਹਨ। ਜਿੱਥੇ ਆਵਾਰਾ ਕੁੱਤਿਆਂ ਦੇ ਝੁੰਡ ਖੇਤਾਂ ਵਿੱਚ ਡੇਰਿਆਂ ਅਤੇ ਫਾਰਮ ਹਾਊਸਾਂ ਉਤੇ ਕਿਸਾਨਾਂ ਦੇ ਰੱਖੇ ਪਾਲਤੂ ਪਸ਼ੂਆਂ ਨੂੰ ਖਾਣ ਲਈ ਹਮਲਾ ਕਰਦੇ ਹਨ ਉੱਥੇ ਇਹ ਆਪਣੇ ਕੰਮਾਂ ਕਾਰਾਂ ਲਈ ਰਾਹਾਂ ਤੇ ਸੜਕਾਂ ਉਤੇ ਇੱਧਰ-ਉੱਧਰ ਆਉਂਦੇ ਜਾਂਦੇ ਹਨ ਤਾਂ ਇਨ੍ਹਾਂ ਆਵਾਰਾ ਕੁੱਤਿਆਂ ਦੇ ਝੁੰਡ ਆਮ ਰਾਹਗੀਰਾਂ ਅਤੇ ਸਕੂਲਾਂ ਵਿੱਚ ਪੜ੍ਹਨ ਜਾਣ ਵਾਲੇ ਬੱਚਿਆਂ ਉਪਰ ਵੀ ਹਮਲਾ ਕਰਦੇ ਹਨ, ਜਿਸ ਕਰ ਕੇ ਇਲਾਕੇ ਵਿਚ ਇਨ੍ਹਾਂ ਕੁੱਤਿਆਂ ਦਾ ਆਤੰਕ ਜ਼ੋਰਾਂ ’ਤੇ ਹੈ।
ਨੰਬਰਦਾਰ ਲਾਭ ਚੰਦ ਥਿਗਲੀ ਨੰਬਰਦਾਰ ਹਰਭਜਨ ਸਿੰਘ ਭਲਾਈਪੁਰ, ਨੰਬਰਦਾਰ ਜਸਵੰਤ ਸਿੰਘ ਚਾਹਲ, ਪੰਚ ਬਲਦੇਵ ਸਿੰਘ ਦੇਬਾ, ਸਾਬਕਾ ਸਰਪੰਚ ਕੁਲਵੰਤ ਰਾਏ ਭੱਲਾ, ਪੰਚ ਗੋਪੀ ਥਿਗਲੀ, ਨਿਰਮਲ ਸਿੰਘ ਢਿੱਲੋਂ, ਫਕੀਰ ਸਿੰਘ ਚਾਹਲ ਆਦਿ ਨੇ ਜ਼ਿਲਾ ਪ੍ਰਸ਼ਾਸ਼ਨ ਕੋਲੋਂ ਮੰਗ ਕਰਦਿਆਂ ਆਖਿਆ ਕਿ ਜ਼ਿਲਾ ਪ੍ਰਸ਼ਾਸ਼ਨ ਇਨ੍ਹਾਂ ਆਵਾਰਾ ਕੁੱਤਿਆਂ ਦੇ ਆਤੰਕ ਤੋਂ ਲੋਕਾਂ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕੇ।
'ਪਹਿਲਾਂ ਸਾਡੀ ਗੱਡੀ 'ਚ ਤੇਲ ਪਾਓ...', ਹੋ ਗਈ ਥੋੜ੍ਹੀ ਦੇਰ ਤਾਂ ਨੌਜਵਾਨਾਂ ਨੇ ਪੰਪ ਕਰਮਚਾਰੀਆਂ 'ਤੇ ਕਰ'ਤਾ ਹਮਲਾ
NEXT STORY