ਜਲੰਧਰ (ਬੁਲੰਦ) - ਪੰਜਾਬ ਆਰਬਨ ਐਂਡ ਹਾਊਸਿੰਗ ਡਿਵੈੱਲਮੈਂਟ ਵਿਭਾਗ ਦੀ ਐਡੀਸ਼ਨਲ ਚੀਫ ਸੈਕਟਰੀ ਵਿੰਨੀ ਮਹਾਜਨ ਨੇ ਆਪਣੇ ਜਲੰਧਰ ਦੌਰੇ ਦੌਰਾਨ ਪੁੱਡਾ ਦਫਤਰ ਦਾ ਵੀ ਦੌਰਾ ਕੀਤਾ। ਉਹ ਉਥੇ ਲਗਭਗ 45 ਮਿੰਟ ਤੱਕ ਰੁਕੀ ਅਤੇ ਵਿਭਾਗੀ ਅਧਿਕਾਰੀਆਂ ਨਾਲ ਬੈਠਕ ਕੀਤੀ।
ਇਸ ਮੌਕੇ 'ਤੇ ਵਿੰਨੀ ਮਹਾਜਨ ਨੇ ਵਿਭਾਗ ਦੀਆਂ ਵੱਖ-ਵੱਖ ਸਾਈਟਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪੁੱਡਾ ਦੇ ਸੀ. ਏ. ਗਿਰੀਸ਼ ਦਿਆਲਨ ਅਤੇ ਜੇ. ਡੀ. ਏ. ਦੇ ਈ. ਓ. ਜੈਇੰਦਰ ਸਿੰਘ ਨੇ ਮਹਾਜਨ ਨੂੰ ਦੱਸਿਆ ਕਿ ਜੇ. ਡੀ. ਏ. ਦੀਆਂ 35 ਸਾਈਟਾਂ ਹਨ, ਜਿਨ੍ਹਾਂ ਵਿਚੋਂ ਮਾਡਲ ਟਾਊਨ ਦੇ ਐੱਸ. ਸੀ. ਓ. ਅਤੇ ਜੇਲ ਸਾਈਟ (ਪੁੱਡਾ ਸਪੋਰਟਸ ਐਨਕਲੇਵ) ਦੀ ਨਿਲਾਮੀ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿੰਨੀ ਮਹਾਜਨ ਨੇ ਕਿਹਾ ਕਿ ਜੇਲ ਸਾਈਟ ਦੇ ਪੈਂਡਿੰਗ ਪਏ ਕੰਮ ਜਿਵੇਂ ਰੁਖ ਕਟਵਾਉਣ, ਗੇਟ ਬਣਵਾਉਣ ਅਤੇ ਬਾਊਂਡਰੀ ਵਾਲ ਬਣਵਾਉਣ ਦੇ ਕੰਮ ਜਲਦੀ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਅਤੇ ਗੈਰ ਕਾਨੂੰਨੀ ਕਾਲੋਨੀਆਂ ਵਿਰੁੱਧ ਵਿਭਾਗ ਬਿਲਕੁਲ ਨਰਮੀ ਨਾ ਵਰਤੇ। ਉਨ੍ਹਾਂ ਬੀਤੇ ਦਿਨਾਂ ਦੌਰਾਨ ਗੈਰ-ਕਾਨੂੰਨੀ ਕਾਲੋਨੀਆਂ ਵਿਰੁੱਧ ਜੇ. ਡੀ.ਏ. ਵਲੋਂ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕੀਤੀ।
ਇਸ ਮੌਕੇ 'ਤੇ ਪੁੱਡਾ ਬਿਲਡਿੰਗ ਵਿਚ ਸ਼ਿਫਟ ਹੋਏ ਐੱਸ. ਟੀ. ਪੀ. ਅਤੇ ਡੀ. ਟੀ. ਪੀ. ਦੇ ਦਫਤਰਾਂ ਦੀ ਜਾਂਚ ਕੀਤੀ ਅਤੇ ਵਿਭਾਗੀ ਅਧਿਕਾਰੀਆਂ ਕੋਲੋਂ ਤਬਦੀਲੀਆਂ ਦੀ ਲੋੜ ਬਾਰੇ ਪੁੱਛਿਆ। ਇਸ ਮੌਕੇ 'ਤੇ ਵਿਭਾਗੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਵਿਭਾਗ ਦੇ ਰਿਕਾਰਡ ਨੂੰ ਸੰਭਾਲਣ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਵਿੰਨੀ ਨੇ ਕਿਹਾ ਕਿ ਜੇ ਲੋੜ ਪੈਂਦੀ ਹੈ ਤਾਂ ਵਿਭਾਗੀ ਰਿਕਾਰਡ ਲਈ ਵੱਖਰਾ ਰਿਕਾਰਡ ਰੂਮ ਬਣਾਇਆ ਜਾ ਸਕਦਾ ਹੈ।
ਨਵੇਂ ਬਿਲਡਿੰਗ ਰੂਲਜ਼ ਤੇ ਰੀਅਲ ਅਸਟੇਟ ਪਾਲਿਸੀ ਨਾਲ ਪ੍ਰਾਪਰਟੀ ਬਾਜ਼ਾਰ 'ਚ ਆਵੇਗਾ ਸੁਧਾਰ
NEXT STORY