ਲੁਧਿਆਣਾ (ਰਾਜ)- ਮਹਾਨਗਰ ਦੇ ਹਾਲਾਤ ਠੀਕ ਨਹੀਂ ਹਨ। ਕਹਿਣ ਨੂੰ ਤਾਂ ਪੁਲਸ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਉਹ ਸ਼ਹਿਰ ਨੂੰ ਕ੍ਰਾਈਮ ਫ੍ਰੀ ਕਰ ਰਹੀ ਹੈ ਪਰ ਜੇਕਰ ਹਕੀਕਤ ਦੇਖੀ ਜਾਵੇ ਤਾਂ ਇਹ ਉਸ ਦੇ ਉਲਟ ਹੈ, ਜਿਥੇ ਸ਼ਹਿਰ ’ਚ ਚੋਰ-ਲੁਟੇਰਿਆਂ ਨੇ ਦਹਿਸ਼ਤ ਮਚਾ ਰੱਖੀ ਹੈ।
ਇਹੀ ਨਹੀਂ, ਬਦਮਾਸ਼ਾਂ ਵਿਚ ਵੀ ਪੁਲਸ ਦਾ ਖੌਫ਼ ਖ਼ਤਮ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਇਕ ਵੀਡਿਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨ ਹੱਥ ’ਚ ਪਿਸਤੌਲ ਲੈ ਕੇ ਲਹਿਰਾਉਂਦੇ ਹੋਏ ਸ਼ਰੇਆਮ ਸੜਕ ’ਤੇ ਘੁੰਮ ਰਹੇ ਸਨ।

ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ ’ਤੇ ਸਵਾਰ ਨੌਜਵਾਨਾਂ ’ਚੋ ਜੋ ਵਿਚਕਾਰ ਬੈਠਾ ਹੈ, ਉਸ ਦੇ ਹੱਥ ਵਿਚ ਪਿਸਤੌਲ ਹੈ। ਉਹ ਹੱਥ ’ਚ ਪਿਸਤੌਲ ਲਈ ਰਾਹਗੀਰਾਂ ਨੂੰ ਰਸਤਾ ਛੱਡਣ ਦੀ ਧਮਕੀ ਦੇ ਰਿਹਾ ਹੈ।
ਨੌਜਵਾਨ ਨਾ ਸਿਰਫ਼ ਹਥਿਆਰ ਦਿਖਾ ਰਿਹਾ ਹੈ, ਸਗੋਂ ਤੇਜ਼ ਰਫ਼ਤਾਰ ’ਚ ਸਟੰਟਬਾਜ਼ੀ ਵੀ ਕਰ ਰਹੇ ਹਨ। ਇਹ ਵੀਡੀਓ ਗਿੱਲ ਚੌਕ ਪੁਲ ਦੀ ਦੱਸੀ ਜਾ ਰਹੀ ਹੈ। ਵੀਡੀਓ ’ਚ ਮੁਲਜ਼ਮਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਜਲੰਧਰ-ਲੁਧਿਆਣਾ ਮਗਰੋਂ ਇਨ੍ਹਾਂ ਜ਼ਿਲ੍ਹਿਆਂ 'ਚ ਵੀ ਬੰਦ ਦੀ ਕਾਲ, ਲਾਊਡਸਪੀਕਰਾਂ 'ਤੇ ਹੋ ਰਹੀ Announcement
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵੀਡੀਓ ਬਦਮਾਸ਼ਾਂ ਦੇ ਪਿਛਲੇ ਚੱਲ ਰਹੇ ਕਿਸੇ ਰਾਹਗੀਰ ਨੇ ਬਣਾਈ ਹੈ। ਇਹ ਵੀਡੀਓ ਇਕ ਮਿੰਟ ਤੋਂ ਜ਼ਿਆਦਾ ਹੈ। ਪੂਰੀ ਵੀਡੀਓ ਵਿਚ ਮੁਲਜ਼ਮ ਪਿਸਤੌਲ ਹੱਥ ’ਚ ਲੈ ਕੇ ਲਹਿਰਾਉਂਦੇ ਹੋਏ ਜਾ ਰਹੇ ਸਨ ਪਰ ਨਾ ਤਾਂ ਕਿਸੇ ਚੌਕ ਚੌਰਾਹੇ ’ਤੇ ਪੁਲਸ ਸੀ ਅਤੇ ਨਾ ਹੀ ਕਿਸੇ ਪੁਲਸ ਵਾਲੇ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹੁਣ ਇਹ ਵਾਇਰਲ ਵੀਡੀਓ ਪੁਲਸ ਤੱਕ ਪੁੱਜ ਗਈ ਹੈ ਅਤੇ ਪੁਲਸ ਨੇ ਆਪਣੇ ਤੌਰ ’ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਓਧਰ, ਜੁਆਇੰਟ ਸੀ.ਪੀ. ਸ਼ੁਭਮ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਵਾਲੇ ਮਾਮਲੇ ਦਾ ਪਤਾ ਲੱਗਾ ਹੈ। ਮੁਲਜ਼ਮਾਂ ਦੇ ਮੋਟਰਸਾਈਕਲ ਨੰਬਰ ਤੋਂ ਮੁਲਜ਼ਮਾਂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਵਲੋਂ ਦਿਖਾਇਆ ਜਾਣ ਵਾਲਾ ਹਥਿਆਰ ਅਸਲੀ ਹੈ ਜਾਂ ਨਕਲੀ, ਜੋ ਕਿ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਇਹ ਵੀ ਪੜ੍ਹੋ- Dr. BR ਅੰਬੇਡਕਰ ਮੂਰਤੀ ਮਾਮਲੇ 'ਚ ਭੱਖ਼ ਗਿਆ ਮਾਹੌਲ, ਪੁਲਸ ਨੇ ਸ਼ਾਂਤੀ ਲਈ SC ਭਾਈਚਾਰੇ ਨਾਲ ਕੀਤੀ ਮੁਲਾਕਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
MP ਡਾ. ਅਮਰ ਸਿੰਘ ਨੇ ਹਲਵਾਰਾ ਹਵਾਈ ਅੱਡੇ ਦਾ ਕੀਤਾ ਦੌਰਾ, ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
NEXT STORY