ਸਮਰਾਲਾ (ਗਰਗ, ਬੰਗੜ) : ਅੱਜ ਬੁੱਧਵਾਰ ਨੂੰ ਸਵੇਰੇ 8 ਵਜੇ ਸ਼ਹਿਰ ਦੇ ਕੁੱਲ 15 'ਚੋਂ 12 ਵਾਰਡਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਸ਼ਹਿਰ ਦੇ ਤਿੰਨ ਵਾਰਡਾਂ 1, 4 ਅਤੇ 12 'ਚ ਸਾਰੀਆਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਕਾਰਨ ਇੱਥੋਂ 'ਆਪ' ਪਾਰਟੀ ਦੇ ਉਮੀਦਵਾਰ ਬਿਨਾਂ ਚੋਣਾਂ ਲੜੇ ਪਹਿਲਾਂ ਹੀ ਜੇਤੂ ਹੋ ਚੁੱਕੇ ਹਨ। ਸਮਰਾਲਾ 'ਚ ਨਗਰ ਕੌਂਸਲ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਸਮਰਾਲਾ ਦੇ ਕੁੱਲ 12 ਵਾਰਡਾਂ 'ਚ ਵੋਟਿੰਗ ਹੋ ਰਹੀ ਹੈ, ਜਿੱਥੇ ਕੁੱਲ 17,167 ਵੋਟਰ ਹਨ, ਜਿਨ੍ਹਾਂ 'ਚ 8,792 ਪੁਰਸ਼ ਵੋਟਰ, 8,372 ਮਹਿਲਾ ਵੋਟਰ ਅਤੇ ਤਿੰਨ ਹੋਰ ਸ਼ਾਮਲ ਹਨ, ਜੋ ਕਿ ਚੋਣਾਂ 'ਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ : ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਅੱਜ, 7,555 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਨਗਰ ਕੌਂਸਲ ਚੋਣ ਲਈ ਸ਼ੁਰੂ ਹੋਈ ਵੋਟਿੰਗ 'ਚ ਸੁਚਾਰੂ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਪੋਲਿੰਗ ਨੂੰ ਯਕੀਨੀ ਬਣਾਉਣ ਲਈ ਪੂਰੇਪ੍ਰਬੰਧ ਕੀਤੇ ਗਏ ਹਨ। ਚੋਣ ਪ੍ਰਕਿਰਿਆ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੋਲਿੰਗ ਸਟੇਸ਼ਨਾਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਢੁੱਕਵੇਂ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਮਰਾਲਾ ਨਗਰ ਕੌਂਸਲ 'ਚ ਅਸਲ 'ਚ 15 ਵਾਰਡ ਸਨ। ਹਾਲਾਂਕਿ ਤਿੰਨ ਵਾਰਡ ਪਹਿਲਾਂ ਹੀ ਬਿਨਾਂ ਵਿਰੋਧ ਦੇ ਚੁਣੇ ਜਾ ਚੁੱਕੇ ਹਨ, ਜਿਨ੍ਹਾਂ 'ਚ ਸਮਰਾਲਾ ਦੇ ਵਾਰਡ ਨੰਬਰ-1, ਵਾਰਡ ਨੰਬਰ-4 ਅਤੇ ਵਾਰਡ ਨੰਬਰ 12 ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਕਾਮਿਆਂ ਤੇ ਮੁਲਾਜ਼ਮਾਂ ਲਈ ਅੱਜ ਛੁੱਟੀ ਦਾ ਐਲਾਨ, ਹੇਠਲੀਆਂ ਅਦਾਲਤਾਂ ਵੀ ਰਹਿਣਗੀਆਂ ਬੰਦ
'ਆਪ' ਨੂੰ ਝਟਕਾ ਵਾਰਡ ਨੰਬਰ-2 ਤੋਂ ਉਮੀਦਵਾਰ ਦੇ ਪੇਪਰ ਹੋਏ ਰੱਦ
ਅੱਜ ਨਗਰ ਕੌਂਸਲ ਚੋਣਾਂ ਤੋਂ ਇੱਕ ਦਿਨ ਪਹਿਲਾਂ ਪੰਜਾਬ ਹਾਈਕੋਰਟ ਵੱਲੋਂ ਆਇਆ ਵੱਡਾ ਫ਼ੈਸਲਾ ਸੁਣਾਉਂਦਿਆਂ ਸਮਰਾਲਾ ਨਗਰ ਕੌਂਸਲ ਦੇ ਵਾਰਡ ਨੰਬਰ-2 ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵੀਰ ਸਿੰਘ ਸੇਖੋਂ ਦੇ ਚੋਣ ਲੜਨ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਉਸ ਨੂੰ ਚੋਣ ਪ੍ਰਕਿਰਿਆ 'ਚੋਂ ਬਾਹਰ ਕਰ ਦਿੱਤਾ ਹੈ ਪਰ ਬਾਕੀ ਪਾਰਟੀਆਂ ਦੇ ਉਮੀਦਵਾਰ ਆਮ ਵਾਂਗ ਹੀ ਚੋਣਾਂ 'ਚ ਹਿੱਸਾ ਲੈਣਗੇ ਅਤੇ ਉਨ੍ਹਾਂ ਦਾ ਨਤੀਜਾ ਵੀ ਬਾਕੀ ਸ਼ਹਿਰ ਦੇ ਵਾਰਡਾਂ ਦੇ ਉਮੀਦਾਵਾਰਾਂ ਵਾਂਗ 29 ਤਾਰੀਖ਼ ਨੂੰ ਹੀ ਆਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ 'ਚ ਅਮਨ-ਸ਼ਾਂਤੀ ਨਾਲ ਪੈ ਰਹੀਆਂ ਵੋਟਾਂ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
NEXT STORY