ਮੋਗਾ (ਗੋਪੀ ਰਾਊਕੇ/ਕਸ਼ਿਸ ਸਿੰਗਲਾ) - ਮੋਗਾ ਜ਼ਿਲ੍ਹੇ 'ਚ ਪੰਚਾਇਤ ਚੋਣਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਸੀ, ਜੋ ਆਖ਼ਿਰ ਖ਼ਤਮ ਹੋ ਗਿਆ ਹੈ। ਇਸ ਦੌਰਾਨ ਸਾਰੇ ਜ਼ਿਲ੍ਹੇ ਵਿਚ ਲੋਕਾਂ 'ਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਦਿਖਾਈ ਦਿੱਤਾ। ਸਾਰੀਆਂ ਧਿਰਾਂ ਵਲੋਂ ਜਿੱਤ ਦਰਜ ਕਰਨ ਲਈ ਪੂਰਾ ਜ਼ੋਰ ਲਗਾਇਆ ਗਿਆ ਹੈ।
ਪੰਜਾਬ ਦਾ ਬਹੁਤ ਚਰਚਿਤ ਪਿੰਡ ਰੋਡੇ, ਜੋ ਹਰ ਸਮੇਂ ਸੁਰਖੀਆਂ ਵਿੱਚ ਰਹਿੰਦਾ ਹੈ, ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਇਸ ਸਮੇਂ ਸੁਰਖੀਆਂ ਵਿਚ ਹੈ। ਇਸ ਪਿੰਡ ਦੇ ਇੱਕ ਪ੍ਰਵਾਸੀ ਵੱਲੋਂ ਸਰਪੰਚੀ ਦੀ ਚੋਣ ਲੜੀ ਗਈ ਹੈ। ਸਵੇਰ ਤੋਂ ਹੀ ਲੰਬੀਆਂ ਕਤਾਰਾਂ ਵਿਚ ਲੱਗ ਕੇ ਬਜ਼ੁਰਗ ਤੇ ਨੌਜਵਾਨ ਵਰਗ ਦੇ ਲੋਕ ਵਧ-ਚੜ੍ਹ ਕੇ ਵੋਟ ਪਾਉਣ ਲਈ ਪਹੁੰਚੇ ਸਨ। ਇਸ ਦੌਰਾਨ ਚੋਣ ਪ੍ਰਕਿਰਿਆ ਖ਼ਤਮ ਹੋਣ ਤੱਕ ਜ਼ਿਲ੍ਹੇ 'ਚ ਕੁੱਲ ਵੋਟਿੰਗ 69.91 ਫ਼ੀਸਦੀ ਰਹੀ।
ਜ਼ਿਲ੍ਹੇ 'ਚ 69.91 ਫ਼ੀਸਦੀ ਰਹੀ ਕੁੱਲ ਵੋਟਿੰਗ
ਮੋਗਾ- 66.30 ਫ਼ੀਸਦੀ
ਬਾਘਾਪੁਰਾਣਾ- 71.76 ਫ਼ੀਸਦੀ
ਨਿਹਾਲ ਸਿੰਘ ਵਾਲਾ- 69.14 ਫ਼ੀਸਦੀ
ਧਰਮਕੋਟ- 72.45 ਫ਼ੀਸਦੀ
2 ਵਜੇ ਤੱਕ ਹੋਈ ਕੁੱਲ 38.65 ਫ਼ੀਸਦੀ ਵੋਟਿੰਗ
ਮੋਗਾ - 28.50 ਫ਼ੀਸਦੀ
ਬਾਘਾਪੁਰਾਣਾ - 35 ਫ਼ੀਸਦੀ
ਨਿਹਾਲ ਸਿੰਘ ਵਾਲਾ - 42.47 ਫ਼ੀਸਦੀ
ਧਰਮਕੋਟ - 48.63 ਫ਼ੀਸਦੀ
ਇਹ ਵੀ ਪੜ੍ਹੋ - ਰਾਜਾਸਾਂਸੀ 'ਚ ਪੰਚਾਇਤੀ ਚੋਣਾਂ ਦੌਰਾਨ ਵੱਡੀ ਘਟਨਾ, ਚੱਲੇ ਇੱਟਾਂ-ਰੋੜੇ
12 ਵਜੇ ਤੱਕ ਹੋਈ ਕੁੱਲ 29.90 ਫ਼ੀਸਦੀ ਵੋਟਿੰਗ
ਮੋਗਾ - 14.50 ਫ਼ੀਸਦੀ
ਬਾਘਾਪੁਰਾਣਾ - 23 ਫ਼ੀਸਦੀ
ਨਿਹਾਲ ਸਿੰਘ ਵਾਲਾ - 26.13 ਫ਼ੀਸਦੀ
ਧਰਮਕੋਟ - 32 ਫ਼ੀਸਦੀ
10 ਵਜੇ ਤੱਕ ਹੋਈ ਕੁੱਲ 12.80 ਫ਼ੀਸਦੀ ਵੋਟਿੰਗ
ਮੋਗਾ - 8.5 ਫ਼ੀਸਦੀ
ਬਾਘਾਪੁਰਾਣਾ - 16 ਫ਼ੀਸਦੀ
ਨਿਹਾਲ ਸਿੰਘ ਵਾਲਾ - 11.55 ਫ਼ੀਸਦੀ
ਧਰਮਕੋਟ - 15.18 ਫ਼ੀਸਦੀ
ਇਹ ਵੀ ਪੜ੍ਹੋ - ਦੇਸ਼ ਭਰ 'ਚ ਸੜ ਰਿਹਾ ਸੀ ਰਾਵਣ, ਹਰਿਆਣਾ 'ਚ ਇਕੱਠੀਆਂ ਬਲੀਆਂ ਇੱਕੋ ਪਰਿਵਾਰ ਦੇ 8 ਜੀਆਂ ਦੀਆਂ ਚਿਖਾਵਾਂ
ਇਹ ਵੀ ਪੜ੍ਹੋ - ਚੱਲਦੀ ਟਰੇਨ 'ਚ ਬਜ਼ੁਰਗ ਨੇ ਕੀਤਾ ਖ਼ਤਰਨਾਕ ਸਟੰਟ, ਵਾਇਰਲ ਵੀਡੀਓ ਦੇਖ ਲੋਕਾਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੋਜ਼ਪੁਰ ਜ਼ਿਲ੍ਹੇ 'ਚ ਵੋਟਾਂ ਪੈਣ ਦਾ ਕੰਮ ਜਾਰੀ, ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ (ਤਸਵੀਰਾਂ)
NEXT STORY