ਚੰਡੀਗੜ੍ਹ (ਵਰੁਣ) : ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜਪਾਲ ਨੂੰ ਸਿੱਧੂ ਦਾ ਅਸਤੀਫਾ ਭੇਜਿਆ ਗਿਆ ਸੀ। ਫਿਲਹਾਲ ਮੁੱਖ ਮੰਤਰੀ ਨੇ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਬਿਜਲੀ ਮਹਿਕਮਾ ਆਪਣੇ ਕੋਲ ਹੀ ਰੱਖਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਮੰਤਰੀ ਮੰਡਲ 'ਚੋਂ ਫੇਰਬਦਲ ਤੋਂ ਬਾਅਦ ਮੰਤਰਾਲਾ ਖੋਹੇ ਜਾਣ ਤੋਂ ਨਾਰਾਜ਼ ਨਵਜੋਤ ਸਿੱਧੂ ਨੇ 15 ਜੁਲਾਈ ਨੂੰ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ ਸੀ। ਸਿੱਧੂ ਨੇ ਰਾਹੁਲ ਗਾਂÎਧੀ ਨੂੰ ਸੰਬੋਧਨ ਕਰਕੇ ਆਪਣੇ ਅਸਤੀਫੇ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਸੀ। ਅਸਤੀਫੇ 'ਤੇ 10 ਜੂਨ ਦੀ ਮਿਤੀ ਲਿਖੀ ਗਈ ਸੀ। ਸਿੱਧੂ ਮੁਤਾਬਕ ਉਨ੍ਹਾਂ 10 ਜੂਨ ਨੂੰ ਪੰਜਾਬ ਮੰਤਰੀ ਮੰਡਲ 'ਚੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਬਕਾਇਦਾ ਰਾਹੁਲ ਗਾਂਧੀ ਨੂੰ ਇਹ ਅਸਤੀਫਾ ਵੀ ਸੌਂਪ ਦਿੱਤਾ ਸੀ।
ਪੁਰਤਗਾਲ ਸੜਕ ਹਾਦਸਾ: ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਭਾਰਤ ਲਿਆਉਣਗੇ ਸੋਮ ਪ੍ਰਕਾਸ਼
NEXT STORY