ਲੁਧਿਆਣਾ (ਜਬ) : ਵ੍ਰਿੰਦਾਵਨ ਵਿਖੇ ਕਿਸ਼ਤੀ ਹਾਦਸੇ ਵਿਚ ਜਾਨਾਂ ਗਵਾਉਣ ਵਾਲੇ ਲੋਕਾਂ ਦੀਆਂ ਲਾਸ਼ਾਂ ਅੱਜ ਲੁਧਿਆਣਾ ਵਿਖੇ ਉਨ੍ਹਾਂ ਦੇ ਘਰਾਂ ਪਹੁੰਚ ਗਈਆਂ ਹਨ। ਇਸ ਘਟਨਾ ਨੂੰ ਲੈ ਕੇ ਹਰ ਕੋਈ ਸਦਮੇ ਵਿਚ ਹੈ। ਮ੍ਰਿਤਕਾਂ ਵਿਚ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ ਅਤੇ ਮੀਨੂ ਬਾਂਸਲ ਸ਼ਾਮਲ ਹਨ ਜੋ ਕਿ ਲੁਧਿਆਣਾ ਦੇ ਦੁੱਗਰੀ ਤੋਂ ਹਨ, ਜਿਨ੍ਹਾਂ ਦਾ ਅੰਤਿਮ ਸਸਕਾਰ ਬੇਹੱਦ ਗਮਗੀਨ ਮਾਹੌਲ ਵਿਚ ਕਰ ਦਿੱਤਾ ਗਿਆ। ਇਸ ਦੌਰਾਨ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖਣ ਦਾ ਵੀ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਇਕ ਹੈ ਅਤੇ ਇਸ ਦੁੱਖ ਦੀ ਘੜੀ ਵਿਚ ਉਹ ਉਹ ਪੀੜਤ ਪਰਿਵਾਰ ਦੇ ਨਾਲ ਹਨ। ਸੋਗ ਵਜੋਂ ਉਹ ਆਪਣੀਆਂ ਦੁਕਾਨਾਂ ਬੰਦ ਰੱਖਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਚੋਣਾਂ ਦੀ ਤਿਆਰੀ, ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ

ਇਸ ਤੋਂ ਇਲਾਵਾ ਮ੍ਰਿਤਕਾਂ ਵਿਚ ਜਗਰਾਉਂ ਵਿੱਚ ਪੰਜ ਵਿਅਕਤੀ ਹਨ। ਜਿਨ੍ਹਾਂ ਵਿਚ ਕਵਿਤਾ ਬਹਿਲ, ਚਰਨਜੀਤ, ਮਧੁਰ ਬਹਿਲ, ਪਿੰਕੀ ਬਹਿਲ ਅਤੇ ਈਸ਼ਾਨ ਕਟਾਰੀਆ ਸ਼ਾਮਲ ਹਨ। ਜਿਨ੍ਹਾਂ ਦੀਆਂ ਲਾਸ਼ਾਂ ਪਹੁੰਚ ਗਈਆਂ ਹਨ। ਘਟਨਾ ਸਥਾਨ 'ਤੇ ਵੱਡੀ ਭੀੜ ਇਕੱਠੀ ਹੋ ਗਈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਇਹ ਦੁਖਦ ਘਟਨਾ ਬੀਤੇ ਕੱਲ੍ਹ (10 ਅਪ੍ਰੈਲ) ਨੂੰ ਵ੍ਰਿੰਦਾਵਨ ਵਿਖੇ ਵਾਪਰਿਆ ਜਿੱਥੇ ਕਿਸ਼ਤੀ ਹਾਦਸੇ ਵਿਚ ਪੰਜਾਬ ਦੇ 10 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡੇ ਪੱਧਰ 'ਤੇ ਨਿਯੁਕਤੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਥੁਰਾ ਹਾਦਸੇ 'ਤੇ ਸੁਖਬੀਰ ਬਾਦਲ ਨੇ ਪ੍ਰਗਟਾਇਆ ਦੁੱਖ, ਪੜ੍ਹੋ ਟਵੀਟ ਕਰਕੇ ਕੀ ਕਿਹਾ
NEXT STORY