ਅਹਿਮਦਾਬਾਦ : ਖੱਬੇ ਹੱਥ ਦੇ ਸਪਿਨਰ ਤਨਮਯ ਬਾਲੋਡਾ ਦੀ ਸ਼ਾਨਦਾਰ ਗੇਂਦਬਾਜ਼ੀ (ਦੂਜੀ ਪਾਰੀ 'ਚ 8 ਵਿਕਟਾਂ ਅਤੇ ਮੈਚ 'ਚ ਕੁੱਲ 14 ਵਿਕਟਾਂ) ਦੀ ਬਦੌਲਤ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਦੂਜੇ ਯੁਵਾ ਟੈਸਟ ਮੈਚ ਦੇ ਤੀਜੇ ਦਿਨ ਆਸਟ੍ਰੇਲੀਆ ਨੂੰ 10 ਵਿਕਟਾਂ ਨਾਲ ਹਰਾ ਕੇ ਟੈਸਟ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ ਹੈ। ਮੈਚ ਦੇ ਤੀਜੇ ਦਿਨ ਆਸਟ੍ਰੇਲੀਆਈ ਟੀਮ ਚਾਰ ਵਿਕਟਾਂ 'ਤੇ 86 ਦੌੜਾਂ ਤੋਂ ਅੱਗੇ ਖੇਡਦਿਆਂ ਦੂਜੀ ਪਾਰੀ 'ਚ 151 ਦੌੜਾਂ 'ਤੇ ਸਿਮਟ ਗਈ। ਇਸ ਤੋਂ ਬਾਅਦ ਭਾਰਤ ਨੂੰ ਜਿੱਤ ਲਈ ਮਹਿਜ਼ 11 ਦੌੜਾਂ ਦਾ ਟੀਚਾ ਮਿਲਿਆ, ਜੋ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ, ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 174 ਦੌੜਾਂ ਬਣਈਆਂ ਸਨ, ਜਿਸ ਦੇ ਜਵਾਬ 'ਚ ਭਾਰਤੀ ਟੀਮ ਨੇ 315 ਦੌੜਾਂ ਬਣਾ ਕੇ 141 ਦੌੜਾਂ ਦੀ ਮਜ਼ਬੂਤ ਲੀਡ ਹਾਸਲ ਕੀਤੀ ਸੀ। ਭਾਰਤ ਵੱਲੋਂ ਮੈਚ ਦੇ ਹੀਰੋ ਰਹੇ ਤਨਮਯ ਬਾਲੋਡਾ ਨੇ ਪਹਿਲੀ ਪਾਰੀ 'ਚ 32 ਦੌੜਾਂ ਦੇ ਕੇ 6 ਵਿਕਟਾਂ ਅਤੇ ਦੂਜੀ ਪਾਰੀ 'ਚ 41 ਦੌੜਾਂ ਦੇ ਕੇ 8 ਵਿਕਟਾਂ ਚਟਕਾਈਆਂ। ਜ਼ਿਕਰਯੋਗ ਹੈ ਕਿ ਭਾਰਤੀ ਅੰਡਰ-19 ਟੀਮ ਨੇ ਰਾਜਕੋਟ 'ਚ ਖੇਡਿਆ ਗਿਆ ਪਹਿਲਾ ਯੁਵਾ ਟੈਸਟ ਇੱਕ ਪਾਰੀ ਅਤੇ 48 ਰਨਾਂ ਨਾਲ ਜਿੱਤਿਆ ਸੀ। ਇਸ ਤੋਂ ਇਲਾਵਾ ਭਾਰਤ ਨੇ ਯੁਵਾ ਵਨਡੇ ਸੀਰੀਜ਼ 'ਚ ਵੀ ਆਸਟ੍ਰੇਲੀਆ ਨੂੰ 3-0 ਨਾਲ ਹਰਾਇਆ ਸੀ।
ਅਈਅਰ ਟੀ-20 ਰੈਂਕਿੰਗ 'ਚ ਕਰੀਅਰ ਦੇ ਸਰਵੋਤਮ 7ਵੇਂ ਸਥਾਨ 'ਤੇ, ਗਿੱਲ ਵਨਡੇ ਸੂਚੀ 'ਚ ਸਿਖਰ 'ਤੇ
NEXT STORY