ਕੋਲਕਾਤਾ, (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਜਾਂਚ ਨੂੰ ਲੈ ਕੇ ਸੋਮਵਾਰ ਸਵੇਰੇ ਕੋਲਕਾਤਾ ’ਚ 8 ਥਾਵਾਂ ’ਤੇ ਛਾਪੇ ਮਾਰੇ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੱਖਣੀ ਕੋਲਕਾਤਾ ’ਚ ਟਾਲੀਗੰਜ ਤੇ ਸ਼ਰਤ ਬੋਸ ਰੋਡ ਦੇ ਆਲੇ-ਦੁਆਲੇ ਦੀਆਂ ਕਈ ਥਾਵਾਂ ਦੀ ਤਲਾਸ਼ੀ ਲਈ ਗਈ। ਕੇਂਦਰੀ ਏਜੰਸੀ ਨੇ ਸ਼ੱਕੀ ਵਿੱਤੀ ਧੋਖਾਦੇਹੀ ਤੇ ਲੋਕਾਂ ਨਾਲ ਉੱਚ ਮੁਨਾਫ਼ੇ ਦਾ ਵਾਅਦਾ ਕਰ ਕੇ ਕਰੋੜਾਂ ਰੁਪਏ ਦੀ ਕਥਿਤ ਵਸੂਲੀ ਦੀ ਜਾਂਚ ਤੇਜ਼ ਕਰ ਦਿੱਤੀ ਹੈ।
ਈ. ਡੀ. ਦੇ ਸੂਤਰਾਂ ਨੇ ਕਿਹਾ ਕਿ ਇਹ ਪੈਸਾ ਰੀਅਲ ਅਸਟੇਟ ਵਿਕਾਸ ਤੇ ਹੋਰ ਵਪਾਰਕ ਸਰਗਰਮੀਆਂ ’ਚ ਨਿਵੇਸ਼ ਕੀਤੇ ਜਾਣ ਦਾ ਦੋਸ਼ ਹੈ। ਅਧਿਕਾਰੀ ਫੰਡਾਂ ਦੇ ਪ੍ਰਵਾਹ ਦਾ ਪਤਾ ਲਾਉਣ ਅਤੇ ਕਥਿਤ ਬੇਨਿਯਮੀਆਂ ’ਚ ਵਿਅਕਤੀਆਂ ਤੇ ਵਪਾਰਕ ਅਦਾਰਿਆਂ ਦੀ ਸੰਭਾਵਿਤ ਭੂਮਿਕਾ ਦੀ ਜਾਂਚ ਕਰਨ ਲਈ ਬੈਂਕ ਖਾਤੇ ਦੇ ਵੇਰਵਿਆਂ ਅਤੇ ਸੰਬੰਧਤ ਦਸਤਾਵੇਜ਼ਾਂ ਰਾਹੀਂ ਕੀਤੇ ਗਏ ਵਿੱਤੀ ਲੈਣ-ਦੇਣ ਦੇ ਰਿਕਾਰਡਾਂ ਦੀ ਜਾਂਚ ਕਰ ਰਹੇ ਹਨ।
ਜੰਮੂ-ਕਸ਼ਮੀਰ: ਪੁੰਛ 'ਚ LoC ਨੇੜੇ ਜ਼ਬਰਦਸਤ ਧਮਾਕਾ, ਕਈ ਲੋਕਾਂ ਦੇ ਜ਼ਖ਼ਮੀ ਹੋਣ ਦਾ ਖ਼ਦਸ਼ਾ
NEXT STORY