ਦੌਰਾਂਗਲਾ (ਨੰਦਾ) : ਇਸ ਵਾਰ ਢੁੱਕਵੀਂ ਬਾਰਸ਼ ਨਾ ਹੋਣ 'ਤੇ ਰਣਜੀਤ ਸਾਗਰ ਡੈਮ ਦੀ ਝੀਲ 'ਚ ਜਲ ਪੱਧਰ ਲਗਾਤਾਰ ਘੱਟ ਰਿਹਾ ਹੈ। ਪਿਛਲੇ ਸਾਲ ਨਾਲੋਂ ਸਾਢੇ 7 ਮੀਟਰ ਜਲ ਪੱਧਰ ਘੱਟ ਹੈ। ਇਸ ਵਾਰ ਪਹਾੜਾਂ ਅਤੇ ਖੇਤਰ 'ਚ ਚੰਗੀ ਬਾਰਸ਼ ਨਾ ਹੋਣ ਕਾਰਨ ਜਿੱਥੇ ਕਣਕ ਦੀ ਫ਼ਸਲ 'ਤੇ ਅਸਰ ਪੈ ਰਿਹਾ ਹੈ, ਉੱਥੇ ਝੀਲ ਦੇ ਜਲ ਪੱਧਰ 'ਤੇ ਵੀ ਅਸਰ ਪਿਆ ਹੈ। ਇਸ ਤਰ੍ਹਾਂ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਵੱਲੋਂ ਡੈਮ ਤੋਂ ਬਿਜਲੀ ਦਾ ਉਤਪਾਦਨ ਕਾਫ਼ੀ ਘੱਟ ਕਰ ਦਿੱਤਾ ਗਿਆ ਹੈ। ਇਸ ਕਰਕੇ ਹੇਠਲੇ ਖੇਤਰਾਂ 'ਚ ਵੀ ਸਿੰਚਾਈ ਲਈ ਪਾਣੀ ਬਹੁਤ ਘੱਟ ਛੱਡਿਆ ਜਾ ਰਿਹਾ ਹੈ। ਹਾਲਾਂਕਿ ਡੈਮ ਪ੍ਰਸ਼ਾਸਨ ਵੱਲੋਂ ਬਿਜਲੀ ਉਤਪਾਦਨ ਰੁਕ-ਰੁਕ ਕੇ ਹੀ ਲਿਆ ਜਾ ਰਿਹਾ ਹੈ ਪਰ ਫਿਰ ਵੀ ਜਲ ਪੱਧਰ 'ਚ ਲਗਾਤਾਰ ਗਿਰਾਵਟ ਆ ਰਹੀ ਹੈ।
ਇਹ ਵੀ ਪੜ੍ਹੋ : ਜ਼ਮੀਨਾਂ ਦੇ ਕੁਲੈਕਟਰ ਰੇਟਾਂ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਦੋਂ ਤੋਂ ਹੋਣਗੇ ਲਾਗੂ
ਸਾਲ 2022 ਦੀ 14 ਫਰਵਰੀ ਨੂੰ ਡੈਮ ਪ੍ਰਾਜੈਕਟ ਦੀ ਝੀਲ 'ਚ ਜਲ ਪੱਧਰ 499.63 ਮੀਟਰ ਤੱਕ ਸੀ ਅਤੇ ਉਸ ਵੇਲੇ ਡੈਮ ਤੋਂ ਰੋਜ਼ਾਨਾ 40 ਲੱਖ ਤੋਂ ਲੈ ਕੇ 50 ਲੱਖ ਬਿਜਲੀ ਯੂਨਿਟ ਉਤਪਾਦਨ ਲਿਆ ਜਾ ਰਿਹਾ ਸੀ। ਇਸ ਸਾਲ ਅੱਜ ਦੇ ਦਿਨ ਜਲ ਪੱਧਰ 492,03 ਤੱਕ ਆ ਗਿਆ ਹੈ ਅਤੇ ਬਿਜਲੀ ਉਤਪਾਦਨ ਰੋਜ਼ਾਨਾ ਸਿਰਫ 15 ਲੱਖ ਬਿਜਲੀ ਯੂਨਿਟ ਹੀ ਲਿਆ ਜਾ ਰਿਹਾ ਹੈ। ਇਸ ਤਰ੍ਹਾਂ ਪਿਛਲੇ ਸਾਲ ਨਾਲੋਂ ਇਸ ਸਾਲ ਕਰੀਬ ਸਾਢੇ 7 ਮੀਟਰ ਜਲ ਪੱਧਰ ਘੱਟ ਹੈ। ਇਸ ਤਰ੍ਹਾਂ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਜਲੀ ਉਤਪਾਦਨ ਅਤੇ ਸਿੰਚਾਈ ਲਈ ਪਾਣੀ ਦੀ ਸਮੱਸਿਆ ਪੈਦਾ ਹੋਣ ਦੀ ਸੰਭਾਵਨਾ ਬਣ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਤੂਫ਼ਾਨ ਨਾਲ ਮੀਂਹ ਦਾ ਅਲਰਟ, ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
ਡੈਮ ਪ੍ਰਸ਼ਾਸਨ ਅਨੁਸਾਰ ਇਹ ਗੱਲ ਠੀਕ ਹੈ ਕਿ ਇਸ ਸਾਲ ਬਾਰਸ਼ ਹੋਣ ਕਾਰਨ ਇਸ ਦਾ ਸਿੱਧਾ ਪ੍ਰਭਾਵ ਪ੍ਰਾਜੈਕਟ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ਦੇ ਜਲ ਪੱਧਰ 'ਤੇ ਪੈ ਰਿਹਾ ਹੈ। ਇਸ ਦੇ ਨਾਲ ਰਣਜੀਤ ਸਾਗਰ ਡੈਮ ਤੋਂ ਪ੍ਰਤੀਦਿਨ 4 ਯੂਨਿਟਾਂ ਵਿੱਚੋਂ ਸਿਰਫ ਇਕ ਯੂਨਿਟ ਨੂੰ ਕੁੱਝ ਘੰਟਿਆਂ ਲਈ ਚਲਾਇਆ ਜਾ ਰਿਹਾ ਹੈ। ਡੈਮ ਦੇ ਚੀਫ਼ ਇੰਜਨੀਅਰ ਵਰਿੰਦਰ ਕੁਮਾਰ ਅਨੁਸਾਰ ਰਣਜੀਤ ਸਾਗਰ ਡੈਮ ਦੇ ਉੱਪਰ ਵਾਲੇ ਪਾਸੇ ਹਿਮਾਚਲ 'ਚ ਬਣੇ ਚਮੇਰਾ ਹਾਈਡਲ ਪ੍ਰਾਜੈਕਟ ਤੋਂ ਵੀ ਬਿਜਲੀ ਉਤਪਾਦਨ ਨੂੰ ਰੋਕ ਦਿੱਤਾ ਗਿਆ ਹੈ ਅਤੇ ਉੱਥੋਂ ਸਿਰਫ 500 ਕਿਊਸਿਕ ਹੀ ਪਾਣੀ ਦਾ ਵਹਾਅ ਰਣਜੀਤ ਸਾਗਰ ਡੈਮ ਦੀ ਝੀਲ 'ਚ ਆ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
12 ਸਾਲਾਂ ਬਾਅਦ ਦਿੱਲੀ ਨੂੰ ਮਿਲੇਗਾ ਸਿੱਖ ਕੈਬਨਿਟ ਮੰਤਰੀ
NEXT STORY