ਮਾਨਸਾ : ਪੰਜਾਬ ਵਿਚ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ। ਬਠਿੰਡਾ-ਮਾਨਸਾ ਪੱਟੀ ਵਿਚ ਧਰਤੀ ਨੂੰ ਵੀ ਕੈਂਸਰ ਹੋਣ ਲੱਗਿਆ ਹੈ ਤਾਂ ਹੀ ਧਰਤੀ ਹੇਠਲੇ ਪਾਣੀ ਜ਼ਹਿਰੀਲੇ ਪੀਣ-ਯੋਗ ਨਾ ਰਹਿਣ ਕਰਕੇ ਕੈਂਸਰ ਅਤੇ ਹੋਰ ਬਿਮਾਰੀਆਂ ਨੇ ਲੋਕਾਂ ਨੂੰ ਜਕੜ ਲਿਆ ਹੈ। ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਹੈ ਕਿ ਧਰਤੀ ਹੇਠਲਾ ਪਾਣੀ ਪੀਣ-ਯੋਗ ਨਾ ਹੋਣ ਕਰਕੇ ਬਿਮਾਰੀਆਂ ਨੇ ਪੈਰ ਪਸਾਰ ਲਏ ਹਨ। ਪਹਿਲਾਂ ਧਰਤੀ ਹੇਠਲਾ ਪਾਣੀ ਜ਼ਿਆਦਾ ਵਰਤਿਆ ਜਾਂਦਾ ਸੀ। ਹੁਣ ਅਸੀਂ ਦਰਿਆਵਾਂ, ਸੂਇਆਂ, ਕੱਸੀਆਂ ਦੇ ਪਾਣੀ 'ਤੇ ਨਿਰਭਰ ਹੋ ਗਏ ਹਾਂ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਬਠਿੰਡਾ-ਮਾਨਸਾ ਇਲਾਕੇ ਵਿਚ ਪਾਣੀ ਬੇਹੱਦ ਖਰਾਬ ਅਤੇ ਜ਼ਹਿਰੀਲਾ ਹੋਣ ਕਰਕੇ ਪਹਿਲਾਂ ਦੇ ਮੁਕਾਬਲੇ ਕੈਂਸਰ ਦੀ ਬਿਮਾਰੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਪਹਿਲਾਂ ਜਗ੍ਹਾ-ਜਗ੍ਹਾ, ਪਿੰਡ-ਪਿੰਡ ਪੀਣ ਦੇ ਪਾਣੀ ਦੇ ਆਰ.ਓ ਪਲਾਂਟ ਅਤੇ ਹੋਰ ਸਿਸਟਮ ਲਗਾਏ ਗਏ ਸਨ। ਸਰਕਾਰ ਨੇ ਇਨ੍ਹਾਂ 'ਤੇ ਕਰੋੜਾਂ ਰੁਪਏ ਖਰਚ ਕੀਤਾ ਸੀ।
ਇਹ ਆਰ.ਓ ਅੱਜ-ਕੱਲ੍ਹ ਬੰਦ ਹੋਣ ਕਰਕੇ ਕਬਾੜ ਬਣੇ ਪਏ ਹਨ। ਬਹੁਤੇ ਲੋਕਾਂ ਨੂੰ ਇਨ੍ਹਾਂ ਆਰ.ਓਜ਼ ਤੋਂ ਸ਼ੁੱਧ ਪਾਣੀ ਮਿਲਦਾ ਸੀ ਅਤੇ ਲੋਕ ਬਿਮਾਰ ਨਹੀਂ ਸਨ। ਹੁਣ ਇਹ ਬੰਦ ਹੋ ਗਏ, ਧਰਤੀ ਹੇਠਲਾ ਪਾਣੀ ਗੰਦਲਾ, ਜ਼ਹਿਰੀਲਾ ਅਤੇ ਮਾੜਾ ਹੋ ਗਿਆ ਹੈ ਅਤੇ ਹੁਣ ਲੋਕ ਖਾਸ ਕਰਕੇ ਬਠਿੰਡਾ-ਮਾਨਸਾ ਖੇਤਰ ਦੇ ਵਾਸੀ ਇਹ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ-ਮਾਨਸਾ ਖੇਤਰ ਵਿਚ ਪਾਣੀ ਦੇ ਟੀ.ਡੀ.ਐੱਸ ਦੀ ਮਾਤਰਾ ਵਧਣ ਨਾਲ ਇਹ ਧਰਤੀ ਹੇਠਲੇ ਪਾਣੀ ਪੀਣ-ਯੋਗ ਨਹੀਂ ਰਹੇ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਇਹ ਆਰ.ਓ ਸਿਸਟਮ ਦੁਬਾਰਾ ਲਗਾਏ ਜਾਣ।
ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਜੂਨ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ ਹੁਕਮ ਜਾਰੀ
NEXT STORY