ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਰਾਵੀ ਦਰਿਆ ਵਿੱਚ ਲਗਾਤਾਰ ਪਾਣੀ ਵਧਣ ਕਾਰਨ ਕਰੀਬ ਰਾਵੀ ਦਰਿਆ ਤੋਂ 6 ਕਿਲੋਮੀਟਰ ਦੂਰੀ 'ਤੇ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ। ਇਸ ਪਾਣੀ ਦੇ ਪੱਧਰ ਵਧਣ ਕਾਰਨ ਜਿੱਥੇ ਪਿੰਡ ਜੀਵਨ ਚੱਕ, ਬੁਗਨਾ, ਗੰਜੀ ਸਮੇਤ 66 ਕੇਵੀ ਬਿਜਲੀ ਘਰ ਗਾਲਹੜੀ ਇਸ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ, ਉਸ ਕਾਰਨ 66 ਕੇਵੀ ਬਿਜਲੀ ਘਰ ਦੀ ਸਪਲਾਈ ਬਿਲਕੁੱਲ ਬੰਦ ਕਰ ਦਿੱਤੀ ਗਈ ਹੈ ਅਤੇ ਇੱਥੇ ਚੱਲਣ ਵਾਲੇ ਵੱਖ-ਵੱਖ ਫੀਡਰਾਂ ਤੋਂ ਕਰੀਬ 50 ਪਿੰਡਾਂ ਦੀ ਸਪਲਾਈ ਬਿਲਕੁੱਲ ਗੁੱਲ ਹੋ ਗਈ ਹੈ। ਇਸ ਕਾਰਨ ਲੋਕਾਂ ਨੂੰ ਮੰਗਲਵਾਰ ਨੂੰ ਹਨੇਰੇ ਵਿੱਚ ਹੀ ਰਾਤ ਗੁਜ਼ਾਰਨ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ : ਉੱਤਰੀ ਭਾਰਤ 'ਚ ਬਾਰਿਸ਼-ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਮਚੀ ਭਾਰੀ ਤਬਾਹੀ; ਸੜਕਾਂ-ਪੁਲ ਰੁੜ੍ਹੇ, ਸਕੂਲ ਵੀ ਬੰਦ
ਉਧਰ ਗੱਲ ਕੀਤੀ ਜਾਵੇ ਤਾਂ ਰਾਵੀ ਦਾ ਪਾਣੀ ਪੱਧਰ ਬਿਲਕੁਲ ਘੱਟਣ ਦੀ ਬਜਾਏ ਵਾਧਾ ਹੋਇਆ ਨਜ਼ਰ ਆ ਰਿਹਾ ਹੈ। ਪਾਣੀ ਦਾ ਪੱਧਰ ਲਗਾਤਾਰ ਵੱਧਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਰਾਤ ਜਾਕੇ ਕੱਟਣ ਦੀ ਸਲਾਹ ਬਣਾਈ ਜਾ ਰਹੀ ਹੈ ਕਿਉਂਕਿ ਪਾਣੀ ਦਾ ਪੱਧਰ ਕਿਸੇ ਵੇਲੇ ਵੀ ਵੱਧ ਸਕਦਾ ਹੈ। ਕੁਝ ਪਿੰਡਾਂ ਅੰਦਰ ਪਾਣੀ ਜਿਹੜਾ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਹੋਣਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ’ਚ ਸ਼ਾਨਦਾਰ ਪ੍ਰਦਰਸ਼ਨ ਲਈ 18 ਪੁਲਸ ਅਧਿਕਾਰੀ ਸਨਮਾਨਿਤ
NEXT STORY