ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਗੁਰਦਾਸਪੁਰ ਪਠਾਨਕੋਟ ਰੇਲਵੇ ਟਰੈਕ 'ਤੇ ਬਿਜਲੀ ਸਪਲਾਈ ਵਿੱਚ ਖਰਾਬੀ ਪੈਣ ਕਾਰਨ ਦੋ ਟ੍ਰੇਨਾ ਨੂੰ ਅਚਾਨਕ ਟਰੈਕ 'ਤੇ ਹੀ ਰੁੱਕਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਸਾਂਬਲਪੁਰ ਐਕਸਪ੍ਰੈਸ ਗੱਡੀ ਜੋ ਜੰਮੂ ਤੋਂ ਚੱਲ ਕੇ ਅੰਮ੍ਰਿਤਸਰ ਜਾ ਰਹੀ ਸੀ, ਬਿਜਲੀ ਸਪਲਾਈ ਵਿੱਚ ਖਰਾਬੀ ਹੋਣ ਕਾਰਨ ਦੀਨਾਨਗਰ ਦੇ ਨੇੜਲੇ ਪਿੰਡ ਪਨਿਆੜ ਫਾਟਕ ਦੇ ਨਜਦੀਕ ਅਚਾਨਕ ਰੁੱਕ ਗਈ। ਇਸੇ ਤਰਾਂ ਦਿੱਲੀ ਤੋਂ ਪਠਾਨਕੋਟ ਨੂੰ ਜਾ ਰਹੀ ਟ੍ਰੇਨ ਪਰਮਾਨੰਦ ਦੇ ਨਜਦੀਕ ਰੁੱਕ ਗਈ।
ਬਿਜਲੀ ਸਪਲਾਈ ਵਿੱਚ ਹੋਈ ਖਰਾਬੀ ਦੇ ਠੀਕ ਹੋਣ ਤੋਂ ਉਪਰੰਤ ਕਰੀਬ ਅੱਧੇ ਘੰਟੇ ਬਾਅਦ ਆਮ ਦੀ ਤਰਾਂ ਮੁੜ ਰੇਲ ਗੱਡੀਆਂ ਆਪਣੇ-ਆਪਣੇ ਪੜਾਅ ਵੱਲ ਅੱਗੇ ਵਧੀਆਂ ਤੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ। ਲਗਭਗ ਅੱਧਾ ਘੰਟਾ ਇਹ ਬਿਜਲੀ ਸਪਲਾਈ ਖਰਾਬ ਰਹੀ ਤੇ ਰੇਲ ਗੱਡੀਆਂ ਰੁਕੀਆਂ ਰਹੀਆਂ।
ਉਧਰ ਇਸ ਸਬੰਧੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਖਰਾਬੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਹੁਣ ਅੰਮ੍ਰਿਤਸਰ ਪਠਾਨਕੋਟ ਟਰੈਕ ਤੇ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਹੋ ਗਈ ਹੈ। ਇਸ ਸਾਰੇ ਮਾਮਲੇ ਸੰਬੰਧੀ ਪੂਰੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਓਲੰਪੀਅਨ ਸੰਮੀ ਚੇਅਰਮੈਨ ਸਿਲੈਕਸ਼ਨ ਕਮੇਟੀ ਵੁਮੈਨ ਹਾਕੀ ਨਿਯੁਕਤ
NEXT STORY