ਰੂਪਨਗਰ, (ਕੈਲਾਸ਼)- ਸ਼ਹਿਰ 'ਚ ਪਏ ਤੇਜ਼ ਮੀਂਹ ਕਾਰਨ ਸ਼ਹਿਰ ਜਲ-ਥਲ ਹੋ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਜਿਥੇ ਸ਼ਹਿਰ ਦੀਆਂ ਵਧੇਰੇ ਗਲੀਆਂ ਪਾਣੀ 'ਚ ਡੁੱਬੀਆਂ ਹੋਈਆਂ ਸਨ, ਉਥੇ ਹੀ ਗਾਂਧੀ ਸਕੂਲ ਨੂੰ ਜਾਣ ਵਾਲੇ ਰਸਤੇ 'ਤੇ ਮੀਂਹ ਦਾ ਪਾਣੀ ਜਮ੍ਹਾ ਹੋ ਜਾਣ ਕਾਰਨ ਬੱਚਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਇਲਾਵਾ ਕੁਝ ਸਕੂਲੀ ਬੱਚੇ ਆਪਣੇ ਅਧਿਆਪਕਾਂ ਦੀ ਮੁਸਤੈਦੀ ਕਾਰਨ ਅੱਜ ਸਕੂਲ ਪਹੁੰਚ ਸਕੇ, ਜਿਨ੍ਹਾਂ ਨੂੰ ਰਸਤਿਆਂ ਤੋਂ ਅਧਿਆਪਕ ਆਪਣੇ ਵਾਹਨਾਂ 'ਤੇ ਸਕੂਲ ਤੱਕ ਲੈ ਕੇ ਆਏ। ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲੱਗੇ ਕੂੜੇ ਢੇਰ ਵੀ ਮੀਂਹ ਦੇ ਪਾਣੀ 'ਚ ਰੁੜ੍ਹ ਗਏ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਜਮ੍ਹਾ ਪਾਣੀ ਨਾਲ ਗੰਦਗੀ ਦਾ ਆਲਮ ਵੀ ਬਣਿਆ ਰਿਹਾ। ਮੀਂਹ ਦਾ ਪਾਣੀ ਲੋਕਾਂ ਦੀਆਂ ਦੁਕਾਨਾਂ 'ਚ ਚਲਾ ਗਿਆ, ਜਿਸ ਕਾਰਨ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਹੋਈ।
ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ ਤਿੰਨ ਸਾਲ ਦੀ ਕੈਦ
NEXT STORY