Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 26, 2026

    9:59:22 PM

  • punjab bandh announced tomorrow

    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !

  • cwg 2026 mirabai chanu wins gold medal

    CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ,...

  • ind vs zim team india s clean sweep over zimbabwe

    IND vs ZIM: ਟੀਮ ਇੰਡੀਆ ਦਾ ਜ਼ਿੰਬਾਬਵੇ 'ਤੇ 'ਕਲੀਨ...

  • pm modis big announcement for reforms in the examination

    ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਲਈ PM ਮੋਦੀ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Faridkot-Muktsar
  • ​ਅੱਤ ਦੀ ਗਰਮੀ 'ਚ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਸ਼ਹਿਰ ਵਾਸੀ! ਮਚੀ ਹਾਹਾਕਾਰ

PUNJAB News Punjabi(ਪੰਜਾਬ)

​ਅੱਤ ਦੀ ਗਰਮੀ 'ਚ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਸ਼ਹਿਰ ਵਾਸੀ! ਮਚੀ ਹਾਹਾਕਾਰ

  • Edited By Anmol Tagra,
  • Updated: 01 Jul, 2026 04:45 PM
Faridkot-Muktsar
water shortage in muktsar
  • Share
    • Facebook
    • Tumblr
    • Linkedin
    • Twitter
  • Comment

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸਥਾਨਕ ਸ਼ਹਿਰ ਵਿਚ ਅੱਤ ਦੀ ਪੈ ਰਹੀ ਕੜਕਦੀ ਗਰਮੀ ਅਤੇ ਲੂ ਦੇ ਚੱਲਦਿਆਂ, ਸ੍ਰੀ ਮੁਕਤਸਰ ਸਾਹਿਬ ਵਾਸੀਆਂ ਦੇ ਘਰਾਂ ਵਿਚ ਪਾਣੀ ਦਾ ਗੰਭੀਰ ਅਕਾਲ ਪੈ ਗਿਆ ਹੈ। ਜਲ ਘਰ (ਵਾਟਰ ਵਰਕਸ) ਵੱਲੋਂ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਕਾਰਨ ਸ਼ਹਿਰ ਵਿਚ ਹਾਹਾਕਾਰ ਮੱਚੀ ਹੋਈ ਹੈ। ਘਰਾਂ ਦੇ ਜਲ-ਸਰੋਤ (ਡਿੱਗੀਆਂ ਅਤੇ ਟੈਂਕੀਆਂ) ਪੂਰੀ ਤਰ੍ਹਾਂ ਸੁੱਕ ਚੁੱਕੇ ਹਨ, ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ​ਸਮੱਸਿਆ ਤੋਂ ਅੱਕੇ ਸ਼ਹਿਰ ਵਾਸੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਨੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਦੇ ਦਫ਼ਤਰ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੀ ਲਿਖਤੀ ਮੰਗ ਦਰਜ ਕਰਵਾਈ।

​ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸ਼ਹਿਰ ਦੇ ਪ੍ਰਮੁੱਖ ਆਗੂਆਂ ਅਤੇ ਕੌਂਸਲਰਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਬਲਦੇਵ ਸਿੰਘ ਸਿਵੀਆ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਪਿਛਲੇ ਇਕ ਹਫ਼ਤੇ ਤੋਂ ਸ਼ਹਿਰ ਦੀ ਪਾਣੀ ਦੀ ਸਪਲਾਈ ਮੁਕੰਮਲ ਰੂਪ ਵਿਚ ਠੱਪ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਨਤਾ ਪਾਣੀ ਲਈ ਭਟਕ ਰਹੀ ਹੈ, ਪਰ ਕੋਈ ਵੀ ਸਰਕਾਰੀ ਅਧਿਕਾਰੀ ਲੋਕਾਂ ਦੀ ਫਰਿਆਦ ਸੁਣਨ ਨੂੰ ਤਿਆਰ ਨਹੀਂ ਹੈ।

ਸਾਬਕਾ ਕੌਂਸਲਰ ਜ਼ਿਮੀ ਫੱਤਣਵਾਲਾ ਨੇ ਜ਼ਮੀਨੀ ਹਕੀਕਤ ਬਿਆਨ ਕਰਦਿਆਂ ਕਿਹਾ ਕਿ ਵੱਡੀ ਹੈਰਾਨੀ ਦੀ ਗੱਲ ਹੈ ਕਿ ਵਾਟਰ ਵਰਕਸ ਦੀਆਂ ਮੁੱਖ ਡਿੱਗੀਆਂ ਪਾਣੀ ਨਾਲ ਨੱਕੋ-ਨੱਕ ਭਰੀਆਂ ਹੋਈਆਂ ਹਨ, ਪਰ ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਖਾਲ੍ਹੀ ਪਈਆਂ ਹਨ। ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਮੌਸਮ ਵਿਚ ਪਾਣੀ ਦੀ ਲੋੜ ਕਈ ਗੁਣਾ ਵਧ ਜਾਂਦੀ ਹੈ। ਹਾਲਾਤ ਇੰਨੇ ਨਾਜ਼ੁਕ ਬਣ ਚੁੱਕੇ ਹਨ ਕਿ ਮਨੁੱਖਾਂ ਦੀ ਗੱਲ ਤਾਂ ਦੂਰ, ਬੇਜ਼ਬਾਨ ਪਸ਼ੂਆਂ ਨੂੰ ਪਿਲਾਉਣ ਲਈ ਵੀ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੋ ਰਿਹਾ।

ਸਮਾਜ ਸੇਵੀ ਕਰਮਜੀਤ ਕਰਮਾ ਨੇ ਵਿਭਾਗ ਦੇ ਢਿੱਲੇ ਰਵੱਈਏ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ ਵਿਭਾਗ ਨੇ ਇਹ ਕਹਿ ਕੇ ਪਾਣੀ ਨਹੀਂ ਛੱਡਿਆ ਸੀ ਕਿ ਪਿੱਛੋਂ 'ਨਹਿਰੀ ਬੰਦੀ' ਚੱਲ ਰਹੀ ਹੈ। ਪਰ ਹੁਣ ਜਦੋਂ ਡਿੱਗੀਆਂ ਪੂਰੀ ਤਰ੍ਹਾਂ ਭਰ ਚੁੱਕੀਆਂ ਹਨ, ਤਾਂ ਅਧਿਕਾਰੀ 'ਕਾਮਿਆਂ ਦੀ ਹੜਤਾਲ' ਦਾ ਬਹਾਨਾ ਬਣਾ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛਡਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਸਪਲਾਈ ਬਹਾਲ ਨਾ ਕੀਤੀ ਗਈ, ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਅਤੇ ਕਰੜਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ

ਸ੍ਰੀ ਮੁਕਤਸਰ ਸਾਹਿਬ ਦੀ ਭੂਗੋਲਿਕ ਸਥਿਤੀ ਅਤੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਥੋਂ ਦਾ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਖਾਰਾ, ਮਾੜਾ ਅਤੇ ਦੂਸ਼ਿਤ ਹੈ। ਇਹ ਪਾਣੀ ਪੀਣ ਦੇ ਬਿਲਕੁਲ ਯੋਗ ਨਹੀਂ ਹੈ ਅਤੇ ਨਾ ਹੀ ਇਸ ਨਾਲ ਕੱਪੜੇ ਧੋਣ ਵਰਗੇ ਰੋਜ਼ਾਨਾ ਦੇ ਘਰੇਲੂ ਕੰਮ ਕੀਤੇ ਜਾ ਸਕਦੇ ਹਨ। ਲੋਕ ਪੂਰੀ ਤਰ੍ਹਾਂ ਵਾਟਰ ਵਰਕਸ ਦੀ ਸਰਕਾਰੀ ਸਪਲਾਈ 'ਤੇ ਹੀ ਨਿਰਭਰ ਹਨ। ਅਜਿਹੇ ਵਿਚ ਸਰਕਾਰੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੱਦੋਂ ਵੱਧ ਵਧ ਗਈਆਂ ਹਨ ਅਤੇ ਉਹ ਬਜ਼ਾਰੋਂ ਮਹਿੰਗੇ ਮੁੱਲ ਦਾ ਪਾਣੀ ਖ਼ਰੀਦਣ ਲਈ ਮਜਬੂਰ ਹਨ।

ਕਾਮਿਆਂ ਦੀ ਹੜਤਾਲ ਕਾਰਨ ਆਈ ਸਮੱਸਇਆ: ਐਕਸੀਅਨ 

ਇਸ ਦੌਰਾਨ ਜਦੋਂ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਇਹ ਸਮੱਸਿਆ ਕਾਮਿਆਂ ਦੀ ਹੜਤਾਲ ਕਾਰਨ ਆਈ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਕਰਵਾਉਣ ਅਤੇ ਮਸਲੇ ਦਾ ਹੱਲ ਕੱਢਣ ਲਈ ਉੱਚ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਹੜਤਾਲ ਖ਼ਤਮ ਹੋ ਜਾਵੇਗੀ ਅਤੇ ਸ਼ਹਿਰ ਦੀ ਪਾਣੀ ਦੀ ਸਪਲਾਈ ਨੂੰ ਸੁਚਾਰੂ ਰੂਪ ਵਿੱਚ ਚਾਲੂ ਕਰ ਦਿੱਤਾ ਜਾਵੇਗਾ।

​ਕੀ ਕਹਿਣਾ ਹੈ ਹੜਤਾਲੀ ਕਰਮਚਾਰੀਆਂ ਦਾ?

ਜਦੋਂ ਹੜਤਾਲ 'ਤੇ ਬੈਠੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਮਹਿਕਮੇ ਅਤੇ ਉੱਚ ਅਧਿਕਾਰੀਆਂ ਨੂੰ ਅਪੀਲਾਂ ਕਰ ਰਹੇ ਹਨ। ਪਰ ਹਰ ਵਾਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ , ਜਿਸ ਕਾਰਨ ਉਹ ਅੱਜ ਇਸ ਤਿੱਖੇ ਸੰਘਰਸ਼ (ਹੜਤਾਲ) ਦੇ ਰਾਹ ਤੁਰਨ ਲਈ ਮਜ਼ਬੂਰ ਹੋਏ ਹਨ। 

  • Punjab
  • Sri Muktsar Sahib
  • Water Shortage

ਮਾਨਸਿਕ ਤਣਾਅ ਕਾਰਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਪੁਲਸ ਨੇ 4 ਲੋਕਾਂ ਖ਼ਿਲਾਫ਼ ਦਰਜ ਕੀਤਾ ਮਾਮਲਾ

NEXT STORY

Stories You May Like

  • big incident
    ਅੰਤਿਮ ਸੰਸਕਾਰ ਤੋਂ ਪਰਤਦੇ ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ ! ਘੱਟੋ-ਘੱਟ 8 ਲੋਕਾਂ ਦੀ ਮੌਤ, ਬੇਨੂ 'ਚ ਮਚੀ ਹਾਹਾਕਾਰ
  • heat as high as 48 degrees in a temperature
    35 ਡਿਗਰੀ ਤਾਪਮਾਨ ’ਚ 48 ਡਿਗਰੀ ਵਰਗਾ ਸੇਕ: ਸਕੂਲੀ ਬੱਚਿਆਂ ਲਈ ਆਫ਼ਤ ਬਣੀ ਅੱਤ ਦੀ ਹੁੰਮਸ
  • fuel crisis
    ਸਿਰਫ਼ 2 ਹਫ਼ਤਿਆਂ ਲਈ ਪੈਟਰੋਲ ਬਾਕੀ! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
  • petrol diesel price hike
    ਪੈਟਰੋਲ 327 ਤੇ ਡੀਜ਼ਲ 375 ਰੁਪਏ ਹੋਇਆ ਮਹਿੰਗਾ! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
  • a young man from tarn taran died in an accident in mohali
    ਮੋਹਾਲੀ ’ਚ ਵਾਪਰੇ ਹਾਦਸੇ ’ਚ ਤਰਨਤਾਰਨ ਵਾਸੀ ਨੌਜਵਾਨ ਦੀ ਮੌਤ
  • uncle and nephew water turn bathinda police
    ਪੰਜਾਬ 'ਚ ਰਿਸ਼ਤਿਆਂ ਦਾ ਕਤਲ, ਪਾਣੀ ਦੀ ਵਾਰੀ ਪਿੱਛੇ ਤਾਏ ਨੇ ਭਤੀਜਾ ਵੱਢਿਆ
  • fuel price increase
    ਮਹਿੰਗਾਈ ਦਾ ਵੱਡਾ ਝਟਕਾ ! ਪੈਟਰੋਲ, ਡੀਜ਼ਲ ਅਤੇ ਜੈੱਟ ਈਂਧਨ ਦੀਆਂ ਕੀਮਤਾਂ 'ਚ ਵਾਧਾ, ਪਾਕਿ 'ਚ ਮਚੀ ਹਾਹਾਕਾਰ
  • canal water  fight between two parties  moga police
    ਨਹਿਰੀ ਪਾਣੀ ਨੂੰ ਲੈ ਕੇ ਹੋਇਆ ਜ਼ਬਰਦਸਤ ਝਗੜਾ
  • punjab bandh announced tomorrow
    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !
  • major terrorist attack plot foiled in punjab explosive material recovered
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ...
  • heavy rain likely in punjab for next 5 days
    ਪੰਜਾਬ 'ਚ ਅਗਲੇ 5 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਤਾਪਮਾਨ 'ਚ ਆਵੇਗੀ ਗਿਰਾਵਟ,...
  • 19 districts in punjab in dark zone
    ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
  • attempt to attack brothers  smash car windows in jalandhar
    ਜਲੰਧਰ ਵਿਖੇ ਸ਼ਰਾਬ ਦੇ ਨਸ਼ੇ 'ਚ ਭਰਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼, ਭੰਨੇ ਗੱਡੀ...
  • chain snatched from woman at sword point  police nab accused
    ਮਹਿਲਾ ਤੋਂ ਲੁੱਟੀ ਚੇਨ, ਪੁਲਸ ਨੇ ਦਬੋਚਿਆ, ਪਲਸਤਰ ਲੱਗੇ ਹੱਥ ਨਾਲ ਮੰਗਣ ਲੱਗਾ...
  • boy deadbody recoverd
    Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ...
  • minor girl living in the neighborhood kidnapped  case registered
    ਗੁਆਂਢ 'ਚ ਰਹਿੰਦੀ ਨਾਬਾਲਗਾ ਨੂੰ ਕੀਤਾ ਅਗਵਾ, ਕੇਸ ਦਰਜ
Trending
Ek Nazar
big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • gurdaspur youth dies in road accident abroad
      ਵਿਦੇਸ਼ 'ਚ ਸੜਕ ਹਾਦਸੇ ਦੌਰਾਨ ਗੁਰਦਾਸਪੁਰ ਦੇ ਵਿਅਕਤੀ ਦੀ ਮੌਤ, ਪਰਿਵਾਰ 'ਤੇ...
    • national unity under sri akal takht sahib is our greatest strength
      ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਕੌਮੀ ਏਕਤਾ ਹੀ ਸਾਡੀ ਸਭ ਤੋਂ ਵੱਡੀ...
    • advocate harjinder singh dhami statement
      ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਮੀਰੀ-ਪੀਰੀ ਦੇ ਸਿਧਾਂਤ ਨੂੰ ਢਾਹ ਲਾਉਣ...
    • two drug addicts arrested
      ਨਸ਼ਾ ਕਰਦੇ 2 ਵਿਅਕਤੀ ਰੰਗੇ ਹੱਥੀਂ ਗ੍ਰਿਫ਼ਤਾਰ
    • heavy rain likely in punjab for next 5 days
      ਪੰਜਾਬ 'ਚ ਅਗਲੇ 5 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਤਾਪਮਾਨ 'ਚ ਆਵੇਗੀ ਗਿਰਾਵਟ,...
    • congress news
      ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ,...
    • 19 districts in punjab in dark zone
      ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
    • amritsar big blast in the education department
      ਅੰਮ੍ਰਿਤਸਰ: ਸਿੱਖਿਆ ਵਿਭਾਗ ਦਾ ਵੱਡਾ ਧਮਾਕਾ, ਲੱਖਾਂ ਦੇ ਘਪਲੇ ’ਚ BPEO ਸਮੇਤ 4...
    • snake plague in amritsar
      ਅੰਮ੍ਰਿਤਸਰ ’ਚ ਸੱਪਾਂ ਦਾ ਕਹਿਰ: 55 ਮਰੀਜ਼ ਹਸਪਤਾਲ ਦੀ ਐਮਰਜੈਂਸੀ 'ਚ ਦਾਖ਼ਲ,...
    • farmer commits suicide due to debt
      ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +