ਮੋਗਾ— ਸਰਕਾਰੀ ਅੰਕੜੇ ਜੋ ਵੀ ਕਹਿਣ ਪਰ ਪੰਜਾਬ ਦੀ ਸੱਚਾਈ ਨੂੰ ਝੂਠਲਾਇਆ ਨਹੀਂ ਜਾ ਸਕਦਾ। ਹੈਰਾਨ ਕਰ ਦੇਣ ਵਾਲੀ ਘਟਨਾ ਮੋਗਾ ਦੇ ਪਿੰਡ ਕੋਟ ਸਦਰ ਖਾਂ ਦੀ ਸਾਹਮਣੇ ਆਈ ਹੈ, ਜਿੱਥੇ ਦੋ ਸ਼ਰਾਬ ਤਸਕਰ ਲਾਹਨ ਨੂੰ ਪਾਣੀ ਦੇ ਟੈਂਕਰ 'ਚ ਲੁਕਾ ਕੇ ਰੱਖਦੇ ਸਨ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਐੱਮ. ਪੀ. ਫੰਡ 'ਚੋਂ ਪੰਜਾਬ ਦੇ ਸਾਰੇ ਐੱਮ. ਪੀਜ਼ ਨੇ ਪਿੰਡਾਂ 'ਚ ਪੀਣ ਦੇ ਪਾਣੀ ਲਈ ਸਟੀਲ ਦੇ ਟੈਂਕਰ ਬਣਾ ਕੇ ਦਿੱਤੇ ਸਨ। ਉਸ 'ਚੋਂ ਮੋਗਾ ਦੇ ਪਿੰਡ ਕੋਟ ਸਦਰ ਨੂੰ ਵੀ ਇਕ ਟੈਂਕਰ ਦਿੱਤਾ ਗਿਆ ਸੀ ਪਰ ਇਸੇ ਟੈਂਕਰ 'ਚ ਲਖਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੇਸੀ ਲਾਹਨ ਰੱਖਣੀ ਸ਼ੁਰੂ ਕਰ ਦਿੱਤੀ। ਇਸੇ ਟੈਂਕਰ 'ਚੋਂ ਵੀਰਵਾਰ ਨੂੰ ਮੋਗਾ ਜ਼ਿਲੇ ਦੀ ਆਬਕਾਰੀ ਟੀਮ ਨੇ 2500 ਲੀਟਰ ਲਾਹਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਘਰਾਂ 'ਚੋਂ 10 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏ. ਟੀ. ਸੀ. ਜਗਤਾਰ ਸਿੰਘ ਨੇ ਦੱਸਿਆ ਕਿ ਈ. ਟੀ. ਓ. ਨਰਿੰਦਰ ਅਤੇ ਇੰਸਪੈਕਟਰ ਦਵਿੰਦਰ ਸਿੰਘ ਬੀਤੇ ਦਿਨ ਪਿੰਡ ਕੋਟ ਸਦਰ ਖਾਂ 'ਚ ਰੇਡ ਕੀਤੀ ਸੀ ਅਤੇ ਉਥੇ ਕੁਲਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੇ ਘਰੋਂ 10 ਲੀਟਰ ਦੇਸੀ ਸ਼ਰਾਬ ਅਤੇ 2500 ਲੀਟਰ ਲਾਹਨ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਉਥੋਂ ਹੋਰ ਵੀ ਸ਼ਰਾਬ ਬਣਾਉਣ ਦਾ ਸਾਮਾਨ ਬਰਾਮਦ ਹੋਇਆ ਹੈ। ਉਥੋਂ ਕੁਝ ਭਾਂਡੇ ਵੀ ਮਿਲੇ ਹਨ, ਜਿਨ੍ਹਾਂ ਨੂੰ ਥਾਣੇ 'ਚ ਜਮ੍ਹਾ ਕਰਵਾ ਦਿੱਤਾ ਗਿਆ ਹੈ। ਦੋਵੇਂ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਖਿਲਾਫ ਥਾਣਾ ਧਰਮਕੋਟ 'ਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।
169 ਲੋਕਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਵਾਰਨ ਵਾਲੇ ਪੰਜਾਬ ਦੇ ਇਸ ਸਪੂਤ ਦੀ ਸ਼ਹਾਦਤ ਨੂੰ ਲੱਖ-ਲੱਖ ਪ੍ਰਣਾਮ (ਤਸਵੀਰਾਂ)
NEXT STORY