ਨਵੀਂ ਦਿੱਲੀ (ਇੰਟ.) - ਪਿਛਲੇ ਕੁਝ ਮਹੀਨਿਆਂ ’ਚ ਜਿੱਥੇ ਸੋਨੇ ਦੀ ਕੀਮਤ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ, ਉਥੇ ਹੀ ਚਾਂਦੀ ਵੀ ਹਾਰ ਨਹੀਂ ਮੰਨ ਰਹੀ ਅਤੇ ਲਗਾਤਾਰ ਤੇਜ਼ੀ ਦਿਖਾ ਰਹੀ ਹੈ । 2025 ’ਚ ਹੁਣ ਤਕ ਯਾਨੀ 8 ਮਹੀਨਿਆਂ ’ਚ ਚਾਂਦੀ ਨੇ ਜ਼ਬਰਦਸਤ ਰਿਟਰਨ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Zomato ਦਾ ਝਟਕਾ, ਵਧਾਈ ਫੀਸ, ਗਾਹਕਾਂ 'ਤੇ ਪਵੇਗਾ ਸਿੱਧਾ ਅਸਰ
ਜਿੱਥੇ ਸੋਨਾ ਇਸ ਸਾਲ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ਨੂੰ ਪਾਰ ਕਰ ਚੁੱਕਾ ਹੈ, ਉਥੇ ਹੀ ਪਹਿਲੀ ਵਾਰ 2011 ਤੋਂ ਬਾਅਦ ਚਾਂਦੀ ਦੀ ਕੀਮਤ 1,26,100 ਰੁਪਏ ਪ੍ਰਤੀ ਕਿਲੋਗ੍ਰਾਮ ਪਾਰ ਪਹੁੰਚ ਗਈ ਹੈ।
3 ਸਤੰਬਰ 2025 ਨੂੰ ਸੋਨੇ ਦਾ ਮੁੱਲ 1,06,000 ਪ੍ਰਤੀ 10 ਗ੍ਰਾਮ ਦੇ ਪਾਰ ਗਿਆ ਹੈ ਪਰ ਰਿਟਰਨ ਦੀ ਗੱਲ ਕਰੀਏ ਤਾਂ ਚਾਂਦੀ ਨੇ 2025 ਦੀ ਸ਼ੁਰੂਆਤ ਤੋਂ ਹੁਣ ਤਕ ਲੱਗਭਗ 40 ਫੀਸਦੀ ਤੋਂ ਵੱਧ ਦਾ ਰਿਟਰਨ ਦਿੱਤਾ ਹੈ। ਉਥੇ ਹੀ ਪਿਛਲੇ ਇਕ ਮਹੀਨੇ ’ਚ ਚਾਂਦੀ ਦੇ ਮੁੱਲ 10 ਫੀਸਦੀ ਚੜ੍ਹੇ ਹਨ। ਇਹ ਵਾਧਾ ਸਿਰਫ ਅੰਕੜਿਆਂ ਦੀ ਗੱਲ ਨਹੀਂ ਹੈ, ਸਗੋਂ ਇਸ ਨਾਲ ਜੁਡ਼ੀਆਂ ਕੰਪਨੀਆਂ ਅਤੇ ਸੈਕਟਰਾਂ ’ਤੇ ਵੀ ਇਸ ਦਾ ਸਿੱਧਾ ਅਸਰ ਪਿਆ ਹੈ।
ਇਹ ਵੀ ਪੜ੍ਹੋ : ਮੁੜ ਹੋ ਗਿਆ ਛੁੱਟੀਆਂ ਦਾ ਐਲਾਨ, 3,4 ਅਤੇ 5 ਸਤੰਬਰ ਨੂੰ ਨਹੀਂ ਹੋਵੇਗਾ ਕੰਮਕਾਜ
ਹਿੰਦੁਸਤਾਨ ਜ਼ਿੰਕ ਅਤੇ ਵੇਦਾਂਤਾ ਨੂੰ ਵੱਡਾ ਫਾਇਦਾ
ਚਾਂਦੀ ਦੀ ਕੀਮਤ ’ਚ ਜ਼ਬਰਦਸਤ ਉਛਾਲ ਦਾ ਸਿੱਧਾ ਅਸਰ ਕੁਝ ਭਾਰਤੀ ਕੰਪਨੀਆਂ ਦੇ ਸ਼ੇਅਰਾਂ ’ਤੇ ਵੀ ਪਿਆ ਹੈ। ਖਾਸ ਕਰ ਕੇ ਹਿੰਦੁਸਤਾਨ ਜ਼ਿੰਕ ਅਤੇ ਵੇਦਾਂਤਾ ਵਰਗੀਆਂ ਮਾਈਨਿੰਗ ਕੰਪਨੀਆਂ ਦੇ ਸਟਾਕਸ ’ਚ ਤੇਜ਼ੀ ਵੇਖੀ ਗਈ ਹੈ। ਹਿੰਦੁਸਤਾਨ ਜ਼ਿੰਕ ਦੇ ਸ਼ੇਅਰ 1 ਅਤੇ 2 ਸਤੰਬਰ ਨੂੰ ਕ੍ਰਮਵਾਰ 3.9 ਫੀਸਦੀ ਅਤੇ 1 ਫੀਸਦੀ ’ਤੇ ਬੰਦ ਹੋਏ। ਉਥੇ ਹੀ ਵੇਦਾਂਤਾ ਦੇ ਸ਼ੇਅਰਾਂ ’ਚ ਵੀ ਚੰਗੀ ਰਿਕਵਰੀ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : 5,900 ਰੁਪਏ ਮਹਿੰਗਾ ਹੋਇਆ ਗੋਲਡ, ਫਿਰ ਬਣਾਇਆ ਨਵਾਂ ਰਿਕਾਰਡ
ਹਿੰਦੁਸਤਾਨ ਜ਼ਿੰਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਚਾਂਦੀ ਉਤਪਾਦਕ ਕੰਪਨੀ ਹੈ। ਇਸ ਨੇ ਇਸ ਵਿੱਤੀ ਸਾਲ ’ਚ ਕਰੀਬ 687 ਮੀਟ੍ਰਿਕ ਟਨ ਚਾਂਦੀ ਦਾ ਉਤਪਾਦਨ ਕੀਤਾ ਅਤੇ ਹੁਣ 2030 ਤੱਕ ਇਸ ਨੂੰ ਵਧਾ ਕੇ 1500 ਮੀਟ੍ਰਿਕ ਟਨ ਕਰਨ ਦੀ ਯੋਜਨਾ ਹੈ।
ਕੰਪਨੀ ਦਾ ਮੰਨਣਾ ਹੈ ਕਿ ਚਾਂਦੀ ਦੀ ਮੰਗ ਅਤੇ ਕੀਮਤਾਂ ਦੋਵੇਂ ਹੀ ਆਉਣ ਵਾਲੇ ਸਮੇਂ ’ਚ ਮਜ਼ਬੂਤ ਬਣੀਆਂ ਰਹਿਣਗੀਆਂ। ਨਾ ਸਿਰਫ ਮਾਈਨਿੰਗ ਕੰਪਨੀਆਂ, ਸਗੋਂ ਜਿਊਲਰੀ ਐਕਸਪੋਰਟਰ ਕੰਪਨੀਆਂ ਜਿਵੇਂ ਗੋਲਡੀਅਮ ਇੰਟਰਨੈਸ਼ਨਲ ਨੂੰ ਵੀ ਚਾਂਦੀ ਦੀਆਂ ਵੱਧਦੀਆਂ ਕੀਮਤਾਂ ਦਾ ਫਾਇਦਾ ਮਿਲਿਆ ਹੈ। ਰੁਪਏ ’ਚ ਕਮਜ਼ੋਰੀ ਅਤੇ ਐਕਸਪੋਰਟ ਦੀ ਵੱਧਦੀ ਡਿਮਾਂਡ ਨਾਲ ਇਨ੍ਹਾਂ ਕੰਪਨੀਆਂ ਨੂੰ ਚੰਗਾ ਮੁਨਾਫਾ ਹੋ ਰਿਹਾ ਹੈ।
ਇਹ ਵੀ ਪੜ੍ਹੋ : SBI ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਕਰੋੜਾਂ ਦਾ ਬੀਮਾ ਕਵਰ ਤੇ EMI 'ਤੇ ਰਾਹਤ ਸਮੇਤ ਕਈ ਹੋਰ ਲਾਭ
ਸਿਲਵਰ ਈ. ਟੀ. ਐੱਫ. ’ਚ ਨਿਵੇਸ਼ ਦਾ ਬੂਮ
2025 ’ਚ ਸਿਲਵਰ ਈ. ਟੀ. ਐੱਫ. ’ਚ ਨਿਵੇਸ਼ ਦਾ ਜ਼ਬਰਦਸਤ ਟਰੈਂਡ ਦੇਖਣ ਨੂੰ ਮਿਲਿਆ ਹੈ। ਨਿੱਪਾਨ ਇੰਡੀਆ ਦੇ ਸਿਲਵਰ ਈ. ਟੀ. ਐੱਫ. ਦਾ ਐਸੈੱਟ ਅੰਡਰ ਮੈਨੇਜਮੈਂਟ (ਏ. ਯੂ. ਐੱਮ.) ਹੁਣ 10,000 ਕਰੋਡ਼ ਰੁਪਏ ਦੇ ਪਾਰ ਪਹੁੰਚ ਚੁੱਕਾ ਹੈ। ਇਹ ਅੰਕੜੇ ਦਿਖਾਉਂਦੇ ਹਨ ਕਿ ਭਾਰਤੀ ਨਿਵੇਸ਼ਕ ਹੁਣ ਸਿਰਫ ਗੋਲਡ ਈ. ਟੀ. ਐੱਫ. ਤੱਕ ਸੀਮਤ ਨਹੀਂ ਹਨ, ਸਗੋਂ ਚਾਂਦੀ ’ਚ ਵੀ ਲੰਮੀ ਮਿਆਦ ਲਈ ਦਾਅ ਲਾ ਰਹੇ ਹਨ। ਅਗਸਤ 2025 ’ਚ ਲਗਾਤਾਰ 7ਵੇਂ ਮਹੀਨੇ ਸਿਲਵਰ ਈ. ਟੀ. ਐੱਫ. ਦੇ ਏ. ਯੂ. ਐੱਮ. ’ਚ ਵਾਧਾ ਦਰਜ ਕੀਤਾ ਗਿਆ, ਜੋ 2020 ਤੋਂ ਬਾਅਦ ਸਭ ਤੋਂ ਲੰਮਾ ਗ੍ਰੋਥ ਪੀਰੀਅਡ ਹੈ।
ਫੈੱਡਰਲ ਰਿਜ਼ਰਵ ਦੀਆਂ ਨੀਤੀਆਂ ਨਾਲ ਚਾਂਦੀ ਨੂੰ ਮਿਲਿਆ ਸਪੋਰਟ
ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ ਦੀ ਇਕ ਹੋਰ ਵੱਡੀ ਵਜ੍ਹਾ ਹੈ ਅਮਰੀਕਾ ਦੀ ਫੈੱਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ’ਚ ਕਟੌਤੀ ਦੀ ਉਮੀਦ। ਵਿਆਜ ਦਰਾਂ ਘਟਣ ’ਤੇ ਬੁਲੀਅਨ ਮਾਰਕੀਟ ਯਾਨੀ ਸੋਨੇ-ਚਾਂਦੀ ਦੀ ਡਿਮਾਂਡ ਵੱਧਦੀ ਹੈ ਕਿਉਂਕਿ ਇਨ੍ਹਾਂ ਦਾ ਰਿਟਰਨ ਫਿਰ ਹੋਰ ਆਕਰਸ਼ਕ ਲੱਗਦਾ ਹੈ। ਇਸ ਵਜ੍ਹਾ ਨਾਲ ਦੁਨੀਆ ਭਰ ਦੇ ਨਿਵੇਸ਼ਕਾਂ ਨੇ ਹੁਣ ਚਾਂਦੀ ਨੂੰ ਇਕ ਸੁਰੱਖਿਅਤ ਨਿਵੇਸ਼ ਬਦਲ ਦੇ ਤੌਰ ’ਤੇ ਵੇਖਣਾ ਸ਼ੁਰੂ ਕਰ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਸੁਸਤ ਕਾਰੋਬਾਰ : ਸੈਂਸੈਕਸ 150.30 ਅੰਕ ਚੜ੍ਹਿਆ ਤੇ ਨਿਫਟੀ 24,700 ਦੇ ਪਾਰ ਬੰਦ
NEXT STORY