ਸੁਲਤਾਨਪੁਰ ਲੋਧੀ (ਸੋਢੀ)— ਕੋਰੋਨਾ ਵਾਇਰਸ ਨੂੰ ਲੈ ਕੇ ਲੱਗੀ ਤਾਲਾਬੰਦੀ ਦੌਰਾਨ ਖਰਬੂਜੇ-ਹਦਵਾਣੇ ਦੀਆਂ ਵੱਖ-ਵੱਖ ਕਿਸਮਾਂ ਦੀ ਖੇਤੀ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਕਿਸਾਨ ਗੁਰਨਾਮ ਸਿੰਘ ਨੇ ਪਿੰਡ ਦਾ ਚਮਕਾ ਦਿੱਤਾ ਹੈ ਅਤੇ ਦੂਜਿਆਂ ਲਈ ਵੀ ਮਿਸਾਲ ਬਣਿਆ ਹੈ। ਦਰਅਸਲ ਹਲਕਾ ਸੁਲਤਾਨਪੁਰ ਲੋਧੀ 'ਚ ਪ੍ਰਵਾਸੀ ਮਜਦੂਰਾਂ ਦੀ ਘਾਟ ਕਾਰਨ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਅਤੇ ਗਰਮੀਆਂ ਵਾਲੀ ਮੱਕੀ ਦੀ ਬਿਜਾਈ ਦਾ ਜ਼ੋਰ ਚੱਲ ਰਿਹਾ ਹੈ, ਉੱਥੇ ਹੀ ਇਲਾਕੇ ਦੇ ਪਿੰਡ ਨਸੀਰੇਵਾਲ ਬਲਾਕ ਸੁਲਤਾਨਪੁਰ ਲੋਧੀ (ਜ਼ਿਲਾ ਕਪੂਰਥਲਾ) ਦੇ ਕਿਸਾਨ ਗੁਰਨਾਮ ਸਿੰਘ ਮੁੱਤੀ ਪੁੱਤਰ ਜਥੇ ਰਾਜਿੰਦਰ ਸਿੰਘ ਨਸੀਰੇਵਾਲ ਸਾਬਕਾ ਚੇਅਰਮੈਨ ਦੇ ਪਰਿਵਾਰ ਨੇ ਮਿਲ ਕੇ ਆਪਣੇ ਖੇਤਾਂ 'ਚ ਖਰਬੂਜੇ ਅਤੇ ਹਦਵਾਣੇ ਦੀਆਂ ਵੱਖ-ਵੱਖ ਕਿਸਮਾਂ ਦੀ ਖੇਤੀ ਕਰਕੇ ਪੰਜਾਬ ਭਰ 'ਚ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ।
ਇਸ ਬਾਰੇ ਪਤਾ ਚਲਦੇ ਹੀ ਖੇਤੀਬਾੜੀ ਮਹਿਕਮਾ ਸੁਲਤਾਨਪੁਰ ਲੋਧੀ ਦੇ ਅਧਿਕਾਰੀ ਯਾਦਵਿੰਦਰ ਸਿੰਘ ਅਤੇ ਹੋਰ ਅਮਲੇ ਵੱਲੋਂ ਪਿੰਡ ਨਸੀਰੇਵਾਲ ਦਾ ਦੌਰਾ ਕੀਤਾ ਗਿਆ ਅਤੇ ਕਿਸਾਨ ਗੁਰਨਾਮ ਸਿੰਘ ਮੁੱਤੀ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਨੌਜਵਾਨ ਕਿਸਾਨ ਗੁਰਨਾਮ ਸਿੰਘ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਨ੍ਹਾਂ ਆਪਣੇ ਖੇਤਾਂ 'ਚ ਇਸ ਵਾਰ ਖਰਬੂਜੇ ਦੀਆਂ ਕਿਸਮਾਂ ਮਧੂ, ਸਮਰਾਟ ਅਤੇ ਬੌਬੀ ਦੀ ਫਸਲ ਬੀਜੀ ਸੀ। ਹਦਵਾਣਾ ਵੀ ਵਧੀਆ ਕੁਆਲਿਟੀ ਦਾ ਬੀਜਿਆ ਜਿਸ ਦੀ ਮਿਠਾਸ ਇਨੀ ਹੈ ਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਵਪਾਰੀ ਖੁਦ ਆ ਕੇ ਖਰਬੂਜਾ-ਹਦਵਾਣਾ ਖਰੀਦ ਰਹੇ ਹਨ ਅਤੇ ਕੀਮਤ ਵੀ ਪੂਰੀ ਮਿਲ ਰਹੀ ਹੈ।
ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਚੰਗੀ ਕੁਆਲਿਟੀ ਦੀ ਬਿਜਾਈ ਕਰਨ ਤਾਂ ਜੋ ਵੇਚਣ ਲਈ ਪਰੇਸ਼ਾਨ ਨਾ ਹੋਣਾ ਪਵੇ। ਉਨ੍ਹਾਂ ਨਾਲ ਪੀ. ਏ. ਡੀ. ਬੀ. ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਅਤੇ ਹੋਰਨਾਂ ਸ਼ਿਰਕਤ ਕੀਤੀ, ਜਿਨ੍ਹਾਂ ਦੱਸਿਆ ਕਿ ਅਗੇਤੀ ਮੱਕੀ ਦੀ ਵੀ ਬੰਪਰ ਫਸਲ ਹੋਈ ਹੈ, ਜੋ ਕਿ ਪੱਕਣ ਕਿਨਾਰੇ ਹੈ।
ਪ੍ਰੇਮ ਸਬੰਧਾਂ 'ਚ ਅੜਿੱਕਾ ਬਣਦੇ ਪਤੀ ਦਾ ਪਤਨੀ ਨੇ ਦੋ ਆਸ਼ਕਾਂ ਨਾਲ ਮਿਲ ਕੇ ਕੀਤਾ ਕਤਲ
NEXT STORY