ਸਾਹਨੇਵਾਲ (ਹਨੀ) : ਸਾਹਨੇਵਾਲ ਕਸਬੇ ਦੇ ਪੁਰਾਣਾ ਬਾਜ਼ਾਰ ਨੇੜੇ ਇਕ ਮੁਹੱਲੇ 'ਚ ਐਤਵਾਰ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੁਹੱਲੇ 'ਚ ਪਏ ਰੇਤ ਦੇ ਥੈਲਿਆਂ ਨੇੜੇ ਲਾਵਾਰਸ ਹਾਲਤ 'ਚ ਪਿਆ ਇਕ ਤੇਜ਼ਧਾਰ ਹਥਿਆਰ 'ਤੇ ਇਕ ਲੋਹੇ ਦੀ ਰਾਡ ਬਰਾਮਦ ਹੋਈ। ਜਾਣਕਾਰੀ ਮੁਤਾਬਕ ਪੁਰਾਣਾ ਬਾਜ਼ਾਰ ਦੇ ਨਜ਼ਦੀਕ ਇਕ ਮੁਹੱਲੇ 'ਚ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਨਵਾਂ ਘਰ ਬਣ ਰਿਹਾ ਹੈ ਤੇ ਉਨ੍ਹਾਂ ਵਲੋਂ ਰੇਤ ਦੇ ਥੈਲੇ ਭਰ ਕੇ ਬਾਹਰ ਰੱਖੇ ਹੋਏ ਸਨ।
ਜਿਉਂ ਹੀ ਉਨ੍ਹਾਂ ਐਤਵਾਰ ਨੂੰ ਰੇਤ ਦੇ ਥੈਲੇ ਘਰ ਬਣਾਉਣ ਲਈ ਚੁੱਕਣੇ ਸ਼ੁਰ ਕੀਤੇ ਤਾਂ ਇਨ੍ਹਾਂ ਪਿੱਛੇ ਇਕ ਤੇਜ਼ਧਾਰ ਹਥਿਆਰ ਅਤੇ ਇਕ ਲੋਹੇ ਦੀ ਭਾਰੀ ਰਾਡ ਕਿਸੇ ਵਲੋਂ ਲੁਕੇ ਕੇ ਰੱਖੀ ਹੋਈ ਮਿਲੀ। ਜਿਉਂ ਹੀ ਇਹ ਤੇਜ਼ਧਾਰ ਹਥਿਆਰ ਅਤੇ ਰਾਡ ਮਿਲੀ ਤਾਂ ਇਕਦਮ ਮੁਹੱਲਾ ਵਾਸੀਆਂ 'ਚ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਤਾਂ ਮੁੱਹਲਾ ਵਾਸੀਆਂ ਵਲੋਂ ਫੌਰਨ ਇਸ ਦੀ ਸੂਚਨਾ ਥਾਣਾ ਕੂੰਮਕਲਾਂ ਦੇ ਅਧੀਨ ਆਉਂਦੀ ਸਾਹਨੇਵਾਲ ਪੁਲਸ ਚੌਂਕੀ ਨੂੰ ਦਿੱਤੀ ਗਈ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਇਸ ਲਾਵਾਰਸ ਹਾਲਤ 'ਚ ਮਿਲੇ ਤੇਜ਼ਧਾਰ ਹਥਿਆਰ ਅਤੇ ਰਾਡ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਇਨ੍ਹਾਂ ਲਾਵਾਰਸ ਹਥਿਆਰਾਂ ਦੀ ਪੁਲਸ ਵਲੋਂ ਆਪਣੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਗੁਰਦਾਸਪੁਰ : ਕੈਂਸਰ ਪੀੜਤ ਧੀ ਦੀਆਂ ਪਰਿਵਾਰ ਨੇ ਬਾਂਹ ਅਤੇ ਦੋਵੇਂ ਲੱਤਾਂ ਤੋੜੀਆਂ
NEXT STORY