ਗੁਰਦਾਸਪੁਰ (ਵਿਨੋਦ) : ਇਕ ਕੈਂਸਰ ਨਾਲ ਪੀੜਤ ਧੀ ਦੀ ਉਸ ਦੇ ਮਾਤਾ-ਪਿਤਾ ਅਤੇ ਭਰਾ-ਭਰਜਾਈ ਨੇ ਕੁੱਟ-ਮਾਰ ਕਰ ਕੇ ਉਸ ਦੀ ਇਕ ਬਾਂਹ ਅਤੇ ਦੋਵੇਂ ਲੱਤਾਂ ਤੋੜ ਦਿੱਤੀਆਂ। ਜਿਸ ਨੂੰ ਗੰਭੀਰ ਹਾਲਤ ਵਿਚ ਸਿਟੀ ਪੁਲਸ ਨੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ।
ਹਸਪਤਾਲ ਵਿਚ ਦਾਖ਼ਲ ਪਰਮਜੀਤ ਕੌਰ ਵਾਸੀ ਨੰਗਲ ਕੋਟਲੀ ਮੁਹੱਲਾ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੂੰ ਕੈਂਸਰ ਦੀ ਬੀਮਾਰੀ ਹੈ। ਉਸ ਨੇ ਦੱਸਿਆ ਕਿ ਉਸ ਦਾ ਵਿਆਹ ਅੰਮ੍ਰਿਤਸਰ ਵਾਸੀ ਦਿਲਬਾਗ ਸਿੰਘ ਨਾਲ ਹੋਇਆ ਸੀ ਅਤੇ ਬਾਅਦ ਵਿਚ ਉਸ ਦਾ 2008 ਵਿਚ ਤਲਾਕ ਹੋ ਗਿਆ ਸੀ। ਜਿਸ ਤੋਂ ਬਾਅਦ ਉਹ ਆਪਣੇ ਘਰ ਨੰਗਲ ਕੋਟਲੀ ਵਿਚ ਹੀ ਰਹਿ ਹੈ ਪਰ ਹੁਣ ਉਸ ਦਾ ਪਿਤਾ ਅਤੇ ਭਰਾ-ਭਰਜਾਈ ਅਤੇ ਮਾਂ ਉਸ ਨੂੰ ਘਰ ਤੋਂ ਬਾਹਰ ਕੱਢਣ ਦੀ ਨੀਅਤ ਨਾਲ ਉਸ ਨਾਲ ਕੁੱਟ-ਮਾਰ ਕਰਦੇ ਹਨ। ਉਸ ਨੇ ਦੱਸਿਆ ਕਿ ਬੀਤੀ ਰਾਤ ਵੀ ਉਨ੍ਹਾਂ ਨੇ ਮੇਰੇ ਨਾਲ ਕੁੱਟ-ਮਾਰ ਕਰ ਕੇ ਇਕ ਬਾਂਹ ਅਤੇ ਦੋਵੇਂ ਲੱਤਾਂ ਤੋੜ ਦਿੱਤੀਆਂ ਅਤੇ ਕਮਰੇ ਵਿਚ ਬੰਦ ਕਰ ਦਿੱਤਾ ਪਰ ਅੱਜ ਸਵੇਰੇ ਮੁਹੱਲੇ ਦੇ ਲੋਕਾਂ ਨੇ ਸਿਟੀ ਪੁਲਸ ਨੂੰ ਸੂਚਿਤ ਕੀਤਾ, ਜਿਨ੍ਹਾਂ ਮੈਨੂੰ ਕਮਰੇ ਤੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ।
NRI ਪਰਿਵਾਰ ਦੇ ਬਜ਼ੁਰਗ ਨਾਲ ਗੁਆਂਢੀ ਨੇ ਮਾਰੀ ਠੱਗੀ, ਬੈਂਕ ਖਾਤੇ 'ਚੋਂ ਕਢਵਾਏ 13 ਲੱਖ
NEXT STORY