ਲੁਧਿਆਣਾ (ਪੰਕਜ) : ਗਵਰਨਰ ਆਫ ਪੰਜਾਬ ਬਨਵਾਰੀ ਲਾਲ ਪੁਰੋਹਿਤ ਵੱਲੋਂ ਭੇਜੇ ਤਾਜ਼ਾ ਹੁਕਮਾਂ ’ਚ ਕਮਿਸ਼ਨਰੇਟ ਪੁਲਸ ਵੱਲੋਂ ਦਿੱਤੀ ਜਾਣ ਵਾਲੀ ਐੱਨ. ਓ. ਸੀ. ਦੀ ਪਾਵਰ ਨੂੰ ਡੀ. ਸੀ. ਦਫ਼ਤਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਸਾਰੀਆਂ ਐੱਨ. ਓ. ਸੀ. ਜਾਰੀ ਕਰਨ ਦੀ ਪਾਵਰ ਡੀ. ਸੀ. ਦਫ਼ਤਰ ਕੋਲ ਹੀ ਸੀ ਪਰ ਕਮਿਸ਼ਨਰੇਟ ਸਿਸਟਮ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਪਾਵਰਾਂ ਨੂੰ ਪੁਲਸ ਕੋਲ ਭੇਜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕਾਂਗਰਸ ਦੇ ਹੋਰਡਿੰਗਾਂ 'ਚ ਗਾਂਧੀ ਪਰਿਵਾਰ ਤੇ ਮਨਮੋਹਨ ਸਿੰਘ ਨੂੰ ਨਹੀਂ ਮਿਲੀ ਥਾਂ
ਗਵਰਨਰ ਦਫ਼ਤਰ ਵੱਲੋਂ ਜਾਰੀ ਹੁਕਮਾਂ ’ਚ ਪੁਲਸ ਵਿਭਾਗ ਵੱਲੋਂ ਜਾਰੀ ਹੋਣ ਵਾਲੀ ਲਾਊਡ ਸਪੀਕਰ ਦੀ ਐੱਨ. ਓ. ਸੀ. ਜਿਸ ਨੂੰ ਜਾਰੀ ਕਰਨ ਲਈ ਇਲਾਕੇ ਦੇ ਥਾਣਾ ਮੁਖੀ ਤੋਂ ਰਿਪੋਰਟ ਲੈਣ ਤੋਂ ਬਾਅਦ ਜਾਰੀ ਕੀਤਾ ਜਾਂਦਾ ਸੀ, ਨੂੰ ਹੁਣ ਐੱਸ. ਡੀ. ਐੱਮ. ਦਫ਼ਤਰ ਵੱਲੋਂ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : 228 ਗਸ਼ਤ ਟੀਮਾਂ ਤੇ 351 ਵੀਡੀਓ ਨਿਗਰਾਨ ਟੀਮਾਂ ਹੋਣਗੀਆਂ ਤਾਇਨਾਤ
ਹਾਲਾਂਕਿ ਰਿਪੋਰਟ ਹੁਣ ਵੀ ਪੁਲਸ ਤੋਂ ਹੀ ਲਈ ਜਾਵੇਗੀ। ਇਸੇ ਤਰ੍ਹਾਂ ਲਾਇਸੈਂਸੀ ਹਥਿਆਰ ਵੇਚਣ ਲਈ ਮਿਲਣ ਵਾਲੀ ਮਨਜ਼ੂਰੀ ਵੀ ਹੁਣ ਤੋਂ ਡੀ. ਸੀ. ਦਫ਼ਤਰ ਵੱਲੋਂ ਦਿੱਤੀ ਜਾਵੇਗੀ, ਜਦੋਂ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਦਰਸ਼ਨੀ, ਸਪੋਰਟਸ ਈਵੈਂਟ ਦੇ ਲਈ ਵੀ ਮਨਜ਼ੂਰੀ ਪੁਲਸ ਦੀ ਜਗ੍ਹਾ ਸਿਵਲ ਪ੍ਰਸ਼ਾਸਨ ਨੂੰ ਦੇਣ ਦੇ ਹੁਕਮ ਦਿੱਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਇਕ ਹੋਰ ਉਮੀਦਵਾਰ ਦਾ ਐਲਾਨ, ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਲੜਨਗੇ ਚੋਣ
NEXT STORY