ਅੰਮ੍ਰਿਤਸਰ (ਜਸ਼ਨ)- ਮੌਸਮ ਵਿਚ ਹੋਏ ਬਦਲਾਅ ਨਾਲ ਤਾਪਮਾਨ ’ਚ ਵਾਧੇ ਕਾਰਨ ਲੋਕ ਦੁਚਿੱਤੀ ਵਿਚ ਹਨ ਕਿ ਜੇਕਰ ਮਾਰਚ ਮਹੀਨੇ ਵਿਚ ਇੰਨੀ ਗਰਮੀ ਪੈਣੀ ਸ਼ੁਰੂ ਹੋ ਗਈ ਤਾਂ ਇਹ ਸਿਖਰ ’ਤੇ ਰਹੇਗੀ। ਗਰਮੀਆਂ ਦਾ ਮੌਸਮ ਭਾਵ ਜੂਨ ਅਤੇ ਜੁਲਾਈ ਵਿਚ ਕੀ ਰਹੇਗੀ ਸਥਿਤੀ? ਇਹ ਸ਼ਾਇਦ ਦੱਸਣ ਦੀ ਲੋੜ ਨਹੀਂ ਹੈ। ਦੱਸਣਯੋਗ ਹੈ ਕਿ ਜੇਕਰ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਨਵੰਬਰ ਦੀ ਸ਼ੁਰੂਆਤ ਤੱਕ ਇੰਨੀ ਠੰਡ ਨਹੀਂ ਪਈ ਸੀ ਪਰ ਉਸ ਤੋਂ ਬਾਅਦ ਦਸੰਬਰ, ਜਨਵਰੀ ਵਿਚ ਇੰਨੀ ਠੰਡ ਪੈ ਗਈ ਕਿ ਪਿਛਲੇ 10 ਸਾਲਾਂ ਵਿਚ ਪਈ ਸਰਦੀ ਦਾ ਰਿਕਾਰਡ ਟੁੱਟ ਗਿਆ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਸੁੱਤੇ ਹੋਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਕੀਤਾ ਕਤਲ
ਇਹੀ ਸਥਿਤੀ ਗਰਮੀਆਂ ਨੂੰ ਲੈ ਕੇ ਵੀ ਦਿਖਾਈ ਦੇਣ ਲੱਗੀ ਹੈ, ਜਿਵੇਂ ਮੌਸਮ ਨੇ ਆਪਣੀ ਰਫ਼ਤਾਰ ਬਦਲੀ ਹੈ, ਉਸੇ ਤਰ੍ਹਾਂ ਹੁਣ ਲੋਕਾਂ ਨੂੰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 8 ਵਜੇ ਦੇ ਕਰੀਬ ਸ਼ਹਿਰ ਦਾ ਪਾਰਾ (ਤਾਪਮਾਨ) 28 ਡਿਗਰੀ ਦੇ ਕਰੀਬ ਪਹੁੰਚ ਗਿਆ ਸੀ। ਇਸ ਤੋਂ ਬਾਅਦ ਪੂਰੇ ਦਿਨ ਦਾ ਤਾਪਮਾਨ 38 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਸਪੱਸ਼ਟ ਕਿਹਾ ਹੈ ਕਿ ਹੁਣ ਆਉਣ ਵਾਲੇ ਦਿਨਾਂ ’ਚ ਮੌਸਮ ਖੁਸ਼ਕ ਅਤੇ ਇਸੇ ਤਰ੍ਹਾਂ ਗਰਮ ਰਹਿਣ ਵਾਲਾ ਹੈ।
ਪੜ੍ਹੋ ਇਹ ਵੀ ਖ਼ਬਰ - ਰੂਹ ਕੰਬਾਊ ਵਾਰਦਾਤ: ਬੱਚੇ ਦੇ ਖੇਡਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪਿਓ ਵੱਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ
ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਮੌਸਮ ਵਿਚ ਆਈ ਤਬਦੀਲੀ ਤੋਂ ਸਾਫ਼ ਹੈ ਕਿ ਆਉਣ ਵਾਲੇ ਸਮੇਂ ਵਿਚ ਗਲੋਬਲ ਵਾਰਮਿੰਗ ਮਨੁੱਖ ਜਾਤੀ ਲਈ ਘਾਤਕ ਸਾਬਤ ਹੋਵੇਗੀ। ਗਰਮੀ ਵਧਣ ਨਾਲ ਪੱਖੇ ਅਤੇ ਕੂਲਰਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਨਵਜੋਤ ਸਿੱਧੂ ਨੇ ਦਿੱਤਾ ਅਸਤੀਫ਼ਾ
ਪੰਜਾਬ ਦੀ ਸਿਆਸਤ 'ਚ ਅਹਿਮ ਭੂਮਿਕਾ ਨਿਭਾਅ ਸਕਦੇ ਨੇ 'ਰਾਘਵ ਚੱਢਾ'
NEXT STORY