ਜਲੰਧਰ (ਸੁਰਿੰਦਰ) : ਸੀਜ਼ਨ ਦੇ ਆਖਿਰ ਵਿਚ ਜਿਥੇ ਠੰਡ ਨੇ ਜਾਂਦੇ ਹੋਏ ਆਪਣਾ ਕਹਿਰ ਦਿਖਾਇਆ ਸੀ, ਉਥੇ ਹੀ ਇਕਦਮ ਮੌਸਮ ਵਿਚ ਬਦਲਾਅ ਕਾਰਨ ਗਰਮੀ ਵੀ ਕਾਫੀ ਤੇਜ਼ੀ ਨਾਲ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਦੁਪਹਿਰ ਸਮੇਂ ਵੱਧ ਤੋਂ ਵੱਧ ਤਾਪਮਾਨ 27.5 ਅਤੇ ਘੱਟ ਤੋਂ ਘੱਟ ਤਾਪਮਾਨ 19 ਡਿਗਰੀ ਦੇ ਲਗਭਗ ਪਹੁੰਚ ਗਿਆ ਹੈ। ਇਕਦਮ ਹੋਏ ਬਦਲਾਅ ਕਾਰਨ ਲੋਕਾਂ ਦੀ ਰੁਟੀਨ ਵੀ ਬਦਲਣੀ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਮਾਹਿਰ ਨੇ ਦੱਸਿਆ ਕਿ ਫਰਵਰੀ ਦੇ ਮਹੀਨੇ ਬਰਸਾਤ ਨਾ ਹੋਣੀ ਮੌਸਮ ਵਿਚ ਬਦਲਾਅ ਦਾ ਵੱਡਾ ਕਾਰਨ ਹੈ। ਅਗਲੇ 4-5 ਦਿਨ ਮੌਸਮ ਖੁਸ਼ਕ ਰਹੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਦੋ ਸਾਲ ਦੇ ਤਨਮੇ ਨੇ ਬਣਾਇਆ ਵਰਲਡ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
ਵਧ ਰਿਹਾ ਪ੍ਰਦੂਸ਼ਣ ਖਰਾਬ ਕਰ ਰਿਹਾ ਆਬੋ-ਹਵਾ
ਮੌਸਮ ਵਿਭਾਗ ਦੇ ਸੌਰਭ ਨੇ ਦੱਸਿਆ ਕਿ ਇਸ ਸਮੇਂ ਪੂਰੇ ਪੰਜਾਬ ਵਿਚ ਪ੍ਰਦੂਸ਼ਣ ਦਾ ਪੱਧਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਦਾ ਅਸਰ ਮੌਸਮ ਦੇ ਬਦਲਾਅ ’ਤੇ ਸਾਫ ਦਿਖਾਈ ਦੇ ਰਿਹਾ ਹੈ। ਘੱਟ ਰਹੀ ਦਰੱਖਤਾਂ ਦੀ ਗਿਣਤੀ ਅਤੇ ਹਵਾ ਵਿਚ ਧੂੜ ਦੇ ਕਣ ਤਾਪਮਾਨ ਨੂੰ ਵਧਾ ਰਹੇ ਹਨ। ਅਗਲੇ 5 ਦਿਨ ਤੇਜ਼ ਧੁੱਪ ਤਾਂ ਖਿੜੇਗੀ ਪਰ ਤਾਪਮਾਨ ਵਿਚ ਕਿਸੇ ਤਰ੍ਹਾਂ ਦੀ ਕਮੀ ਅਤੇ ਵਾਧੇ ਦੀ ਸੰਭਾਵਨਾ ਨਹੀਂ ਹੋਵੇਗੀ। ਮੰਗਲਵਾਰ ਨੂੰ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਹੈ। ਜੇਕਰ ਬਰਸਾਤ ਹੁੰਦੀ ਹੈ ਤਾਂ ਹੁੰਮਸ ਵੀ ਵਧ ਜਾਵੇਗੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ ’ਚ ਰੱਖੇ ਕਬੱਡੀ ਟੂਰਨਮੈਂਟ ’ਤੇ ਗੈਂਗਸਟਰਾਂ ਦਾ ਸਾਇਆ, ਮੈਦਾਨ ’ਚ ਨਹੀਂ ਉੱਤਰੇ ਖਿਡਾਰੀ
ਬਦਲਦੇ ਮੌਸਮ ਦਾ ਬਜ਼ੁਰਗਾਂ ਅਤੇ ਬੱਚਿਆਂ ’ਤੇ ਹੋ ਰਿਹਾ ਅਸਰ
ਡਾਕਟਰਾਂ ਦਾ ਮੰਨਣਾ ਹੈ ਕਿ ਮੌਸਮ ਦੇ ਬਦਲਾਅ ਦਾ ਅਸਰ ਸਭ ਤੋਂ ਜ਼ਿਆਦਾ ਬਜ਼ੁਰਗਾਂ ਅਤੇ ਬੱਚਿਆਂ ’ਤੇ ਦਿਖਾਈ ਦੇ ਰਿਹਾ ਹੈ। ਜਿਵੇਂ ਜ਼ਿਆਦਾ ਸਰਦੀ ਪੈਣ ਕਾਰਨ ਬੱਚਿਆਂ ਨੂੰ ਜ਼ੁਕਾਮ ਅਤੇ ਖੰਘ ਦੀ ਸ਼ਿਕਾਇਤ ਹੋਣ ਲੱਗੀ ਸੀ, ਉਥੇ ਹੀ ਇਕਦਮ ਗਰਮੀ ਪੈਣ ਨਾਲ ਬਜ਼ੁਰਗਾਂ ਅਤੇ ਬੱਚਿਆਂ ਦੀ ਹਾਲਤ ਫਿਰ ਤੋਂ ਖਰਾਬ ਹੋਣ ਲੱਗ ਗਈ ਹੈ। ਅਜਿਹੀ ਹਾਲਤ ਵਿਚ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸ਼ਾਮ ਦੇ ਸਮੇਂ ਬੱਚਿਆਂ ਨੂੰ ਹਲਕੇ ਕੱਪੜੇ ਨਾ ਪਹਿਨਾਓ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, ਕੀਤਾ ਇਹ ਵੱਡਾ ਐਲਾਨ
ਅੱਗੇ ਕਿਹੋ ਜਿਹੇ ਰਹੇਗਾ ਮੌਸਮ
ਮੌਸਮ ਵਿਭਾਗ ਨੇ ਆਗਾਮੀ ਦਿਨਾਂ ਵਿਚ ਤਾਪਮਾਨ ਵਿਚ ਤੇਜ਼ੀ ਨਾਲ ਵਾਧੇ ਦੀ ਆਸ਼ੰਕ ਜਤਾਈ ਹੈ। ਸੋਮਵਾਰ ਨੂੰ ਪੰਜਾਬ ਵਿਚ ਅੰਮ੍ਰਿਤਸਰ ਦਾ ਨਿਊਨਤਮ ਤਾਪਮਾਨ 16.4 ਤੇ ਅੰਬਾਲਾ ਦਾ 15.2 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ।ਦੋਵੇਂ ਸੂਬਿਆਂ ਵਿਚ ਨਿਊਨਤਮ ਤਾਪਮਾਨ ਆਮ ਤੋਂ ਕਈ ਡਿਗਰੀ ਵੱਧ ਰਿਹਾ ਹੈ। ਅੰਮ੍ਰਿਤਸਰ ਦਾ ਨਿਊਨਤਮ ਤਾਪਮਾਨ ਆਮ ਤੋਂ 9 ਡਿਗਰੀ ਵੱਧ ਸੀ।
ਇਹ ਵੀ ਪੜ੍ਹੋ : ਤਰਨਤਾਰਨ ਜ਼ਿਲ੍ਹੇ ’ਚ ਵੱਡੀ ਵਾਰਦਾਤ, ਨੂੰਹਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤੀ ਸੱਸ
ਇਕ ਵਾਰ ਫਿਰ ਤੋਂ ਵਧਣ ਲੱਗਾ ਏਅਰ ਕੁਆਲਿਟੀ ਇੰਡੈਕਸ
ਸ਼ਹਿਰ ਦੀ ਆਬੋ-ਹਵਾ ਖਰਾਬ ਹੋਣ ਤੋਂ ਬਾਅਦ ਏਅਰ ਕੁਆਲਿਟੀ ਇਕ ਵਾਰ ਫਿਰ ਤੋਂ ਵਿਗੜਨੀ ਸ਼ੁਰੂ ਹੋ ਗਈ ਹੈ। ਏ. ਕਿਊ. ਆਈ. ਵੱਧ ਤੋਂ ਵੱਧ 158 ਅਤੇ ਦੁਪਹਿਰ ਸਮੇਂ 134 ’ਤੇ ਰਿਹਾ।
ਇਹ ਵੀ ਪੜ੍ਹੋ : ਬਿਜਲੀ ਮੀਟਰਾਂ ਨੂੰ ਲੈ ਕੇ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਰੇਲ ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ, 3 ਮਾਰਚ ਤੱਕ ਕਈ ਗੱਡੀਆਂ ਦੇ ਬਦਲਣਗੇ ਰੂਟ ਤੇ ਕਈ ਹੋਣਗੀਆਂ ਰੱਦ
NEXT STORY