ਚੰਡੀਗੜ੍ਹ (ਯੂ. ਐੱਨ. ਆਈ.) : ਪਿਛਲੇ 24 ਘੰਟਿਆਂ 'ਚ ਉਤਰੀ ਭਾਰਤ 'ਚ ਮੌਸਮ 'ਚ ਆਈ ਤਬਦੀਲੀ ਕਾਰਨ ਦਿਨੇ ਗਰਮ ਹਵਾਵਾਂ ਲੋਕਾਂ ਦਾ ਜਿਊਣਾ ਮੁਹਾਲ ਕਰਨ ਲੱਗੀਆਂ ਹਨ ਅਤੇ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਟੱਪ ਗਿਆ। ਮੌਸਮ ਕੇਂਦਰ ਅਨੁਸਾਰ ਅਗਲੇ 3 ਦਿਨਾਂ ਦੌਰਾਨ ਹੋਰ ਵੀ ਗਰਮੀ ਵਧਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਕਿਤੇ ਕਿਤੇ ਹਨੇਰੀ ਮਗਰੋਂ ਕਿਣਮਿਣ ਹੋ ਸਕਦੀ ਹੈ।
ਅੱਜ ਹਿਸਾਰ ਅਤੇ ਸਿਰਸਾ 'ਚ ਤਾਪਮਾਨ 42, ਭਿਵਾਨੀ ਤੇ ਰੋਹਤਕ 41, ਹਲਵਾਰਾ, ਕਰਨਾਲ ਅਤੇ ਨਾਰਨੌਲ 40, ਅੰਬਾਲਾ ਅਤੇ ਚੰਡੀਗੜ੍ਹ 39, ਅੰਮ੍ਰਿਤਸਰ ਤੇ ਲੁਧਿਆਣਾ 39, ਆਦਮਪੁਰ 38 ਅਤੇ ਬਠਿੰਡਾ 41 ਡਿਗਰੀ ਦਰਜ ਕੀਤਾ ਗਿਆ। ਓਧਰ ਦਿੱਲੀ ਵਿਚ ਤਾਪਮਾਨ 41, ਸ਼੍ਰੀਨਗਰ 25, ਜੰਮੂ 38, ਹਿਮਾਚਲ ਪ੍ਰਦੇਸ਼ ਦੇ ਊਨਾ ਵਿਚ 39, ਸ਼ਿਮਲਾ ਵਿਚ 24, ਮਨਾਲੀ 24, ਕਾਂਗੜਾ ਤੇ ਨਾਹਨ 34, ਸੋਲਨ 30, ਕਲਪਾ 19, ਭੁੰਤਰ 31, ਧਰਮਸ਼ਾਲਾ 27 ਅਤੇ ਸੁੰਦਰਨਗਰ ਵਿਚ 35 ਡਿਗਰੀ ਰਿਹਾ।
ਭੱਠਲ ਦੇ ਥੱਪੜ ਦਾ ਅਸਰ : 5 ਪਿੰਡਾਂ ਵੱਲੋਂ ਕਾਂਗਰਸ ਦੇ ਬਾਈਕਾਟ ਦਾ ਐਲਾਨ
NEXT STORY