ਚੰਡੀਗੜ੍ਹ : ਪੰਜਾਬ ਸਣੇ ਗੁਆਂਢੀ ਸੂਬਿਆਂ ’ਚ ਇਕ ਵਾਰ ਫਿਰ ਤੋਂ ਮੌਸਮ ਆਪਣਾ ਮਿਜ਼ਾਜ ਬਦਲਣ ਵਾਲਾ ਹੈ। ਪੱਛਮੀ ਡਿਸਟਰਬੈਂਸ ਦੇ ਸਰਗਰਮ ਹੋਣ ਨਾਲ ਹਿਮਾਚਲ ਦੇ ਅੱਠ ਜ਼ਿਲ੍ਹਿਆਂ ਵਿਚ ਅੱਜ ਅਤੇ ਕੱਲ੍ਹ ਭਾਰੀ ਬਾਰਿਸ਼ ਅਤੇ ਬਰਫਬਾਰੀ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਕੁੱਲੂ, ਕਿਨੌਰ, ਲਾਹੌਲ, ਚੰਬਾ, ਕਾਂਗੜਾ, ਮੰਡੀ, ਸਿਰਮੌਰ ਅਤੇ ਸ਼ਿਮਲਾ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿਚ ਵੀ 48 ਘੰਟਿਆਂ ਦਰਮਿਆਨ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਪੰਜਾਬ ਵਿਚ ਬਠਿੰਡਾ 1.2 ਡਿਗਰੀ ਨਾਲ ਸਭ ਤੋਂ ਵੱਧ ਠੰਡਾ ਰਿਹਾ। ਦੱਖਣੀ ਹਿੱਸਿਆਂ ਵਿਚ ਜਿੱਥੇ 1 ਤੋਂ 4 ਡਿਗਰੀ ਵਿਚਕਾਰ ਤਾਪਮਾਨ ਰਿਹਾ ਅਤੇ ਦਿਨ ਵਿਚ ਹਲਕੀ ਧੁੱਪ ਵੀ ਨਿਕਲੀ। ਉਥੇ ਹੀ ਹਰਿਆਣਾ ਦਾ ਤਾਪਮਾਨ ਆਮ ਦੇ ਮੁਕਾਬਲੇ ਔਸਤਨ 0.8 ਡਿਗਰੀ ਘੱਟ ਹੋ ਗਿਆ।
ਇਹ ਵੀ ਪੜ੍ਹੋ : ਚਿੱਟੇ ਦਿਨ ਜੀ. ਟੀ. ਰੋਡ ’ਤੇ ਚੱਲ ਰਿਹਾ ਦੇਹ ਵਪਾਰ ਦਾ ਧੰਦਾ, 200 ਰੁ. ਲੈ ਕੇ ਝਾੜੀਆਂ ’ਚ ਪਰੋਸਿਆ ਜਾਂਦਾ ਜਿਸਮ
ਕੀ ਕਹਿਣਾ ਮੌਸਮ ਵਿਗਿਆਨੀਆਂ ਦਾ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੱਛਮੀ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਣ ਪੰਜਾਬ ਹਰਿਆਣਾ ਵਿਚ 29 ਤੋਂ 30 ਜਨਵਰੀ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਹਰਿਆਣਾ ਵਿਚ ਇਸ ਦੌਰਾਨ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ। ਅਗਲੇ 48 ਘੰਟਿਆਂ ਵਿਚ ਰਾਤ ਦੇ ਤਾਪਮਾਨ ਵਿਚ 4 ਤੋਂ 6 ਡਿਗਰੀ ਤਕ ਦਾ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਪੱਛਮੀ ਡਿਸਟਰਬੈਂਸ ਦਾ ਅਸਰ ਖ਼ਤਮ ਹੋਣ ਤੋਂ ਬਾਅਦ 31 ਜਨਵਰੀ ਤੋਂ ਫਿਰ ਠੰਡ ਦਾ ਦੌਰ ਸ਼ੁਰੂ ਹੋ ਸਕਦਾ ਹੈ। ਜਿਸ ਕਾਰਣ ਦਾ ਰਾਤ ਦਾ ਪਾਰਾ ਫਿਰ ਡਿਗ ਸਕਦਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਤਾਰ-ਤਾਰ ਹੋਇਆ ਗੁਰੂ ਚੇਲੇ ਦਾ ਰਿਸ਼ਤਾ, ਅਧਿਆਪਕ ਦੀ ਕਰਤੂਤ ਸੁਣ ਹੋਵੋਗੇ ਹੈਰਾਨ
ਮੌਸਮ ਵਿਭਾਗ ਦੀ ਐਡਵਾਇਜ਼ਰੀ
ਮੌਸਮ ਵਿਭਾਗ ਨੇ ਪੰਜਾਬ ਦਾ ਕਿਸਾਨਾਂ ਨੂੰ 2 ਦਿਨ ਫਸਲਾਂ ਦੀ ਸਿੰਚਾਈ ਨਾ ਕਰਨ ਦੀ ਸਲਾਹ ਦਿੱਤੀ ਹੈ। ਮੀਂਹ ਦੇ ਦੌਰਾਨ ਬਿਜਲੀ ਚਮਕ ਸਕਦੀ ਹੈ। ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਇਸ ਦੌਰਾਨ ਲੋਕ ਆਸਰਾ ਲੈਣ ਲਈ ਦਰੱਖਤਾਂ ਥੱਲੇ ਨਾ ਜਾਣ।
ਇਹ ਵੀ ਪੜ੍ਹੋ : ਲਿਵ-ਇਨ ਰਿਲੇਸ਼ਨ ’ਚ ਰਹਿ ਰਹੇ ਪਾਰਟਨਰ ਨੇ ਖੇਡੀ ਗੰਦੀ ਚਾਲ, ਉਹ ਕੀਤਾ ਜੋ ਸੋਚਿਆ ਨਾ ਸੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਲੰਧਰ 'ਚ ਵੱਡੀ ਵਾਰਦਾਤ, ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲੇ ਲੰਬੜਦਾਰ ਦਾ ਬੇਰਹਿਮੀ ਨਾਲ ਕਤਲ
NEXT STORY