ਜਲੰਧਰ (ਮਹੇਸ਼)- ਜਲੰਧਰ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਲਖਨਪਾਲ ਵਿਚ ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲੇ ਲੰਬੜਦਾਰ ਦਾ ਬੇਰਹਿਮੀ ਨਾਲ ਕਰ ਦਿੱਤਾ ਗਿਆ। ਕਤਲ ਕੀਤੇ ਗਏ ਲੰਬੜਦਾਰ ਦੀ ਪਛਾਣ ਰਾਮਗੋਪਾਲ ਦੇ ਰੂਪ ਵਿਚ ਹੋਈ ਹੈ। ਉਕਤ ਘਟਨਾ ਨੂੰ ਅੰਜਾਮ ਕੁਝ ਲੋਕਾਂ ਵੱਲੋਂ ਦੇਰ ਰਾਤ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਜਦੋਂ ਲੰਬੜਦਾਰ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਇਨੋਵਾ ਗੱਡੀ ਵਿਚ ਸਵਾਰ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਲੋਕ ਆਏ ਸਨ, ਜਿਨ੍ਹਾਂ ਵੱਲੋਂ ਕਹੀ ਸਮੇਤ ਹੋਰ ਤੇਜ਼ਧਾਰ ਹਥਿਆਰਾਂ ਨਾਲ ਤਿੱਖੇ ਵਾਰ ਕਰਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਿਗਆ। ਕਤਲ ਕਰਨ ਮਗਰੋਂ ਮੌਕੇ 'ਤੇ ਦੋਸ਼ੀ ਫਰਾਰ ਹੋ ਗਏ। ਮੌਕੇ 'ਤੇ ਪਰਿਵਾਰ ਵੱਲੋਂ ਰਾਮਗੋਪਾਲ ਨੂੰ ਜੌਹਲ ਹਸਪਤਾਲ ਲਿਜਾਇਆ ਗਿਆ, ਜਿੱਥੇ ਰਸਤੇ ਵਿਚ ਹੀ ਰਾਮਗੋਪਾਲ ਨੇ ਦਮ ਤੋੜ ਦਿੱਤਾ। ਉਥੇ ਹੀ ਪਰਿਵਾਰ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
ਦੱਸਣਯੋਗ ਹੈ ਕਿ ਪਿੰਡ ਲਖਨਪਾਲ ਨਸ਼ਿਆਂ ਲਈ ਮਸ਼ਹੂਰ ਪਿੰਡ ਮੰਨਿਆ ਜਾਂਦਾ ਹੈ। ਇਥੇ ਧੱੜਲੇ ਨਾਲ ਨਸ਼ੇ ਦੀ ਸਮੱਗਲਿੰਗ ਕੀਤੀ ਜਾਂਦੀ ਹੈ, ਜਿਸ ਦਾ ਹਮੇਸ਼ਾ ਲੰਬੜਦਾਰ ਰਾਮਗੋਪਾਲ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ। ਉਥੇ ਹੀ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰ ਵੱਲੋਂ ਜੰਡਿਆਲਾ-ਫਗਵਾੜਾ ਰੋਡ ਧਰਨਾ ਲਾਇਆ ਗਿਆ ਹੈ, ਿਜਸ ਵਿਚ ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਸਾਬਕਾ ਆਈ.ਜੀ. ਸੁਰਿੰਦਰ ਸਿੰਘ ਸੋਢੀ ਵੀ ਪਹੁੰਚੇ। ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਵਿਚ ਦੋ ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਦੀ ਰਿਹਾਈ ਨਾ ਹੋਣ ਨੂੰ ਲੈ ਕੇ ਮੁੜ ਭੜਕੀ ਡਾ. ਨਵਜੋਤ ਕੌਰ, ਟਵੀਟ ਕਰਕੇ ਆਖੀ ਵੱਡੀ ਗੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਚਾਵਾਂ ਨਾਲ ਵਿਆਹੀ ਧੀ ਦੀ ਖ਼ੂਨ ਨਾਲ ਭਿੱਜੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਿਆਂ 'ਤੇ ਲਾਏ ਵੱਡੇ ਦੋਸ਼
NEXT STORY